ਫ਼ਿਲਮ ‘ਕੁੱਤੇ’ ਦਾ ਪਹਿਲਾ ਗੀਤ ‘ਆਵਾਰਾ ਡਾਗਸ’ ਰਿਲੀਜ਼ (ਵੀਡੀਓ)

Saturday, Dec 24, 2022 - 01:16 PM (IST)

ਫ਼ਿਲਮ ‘ਕੁੱਤੇ’ ਦਾ ਪਹਿਲਾ ਗੀਤ ‘ਆਵਾਰਾ ਡਾਗਸ’ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਫ਼ਿਲਮ ‘ਕੁੱਤੇ’ ਦਾ ਪਹਿਲਾ ਗੀਤ ‘ਆਵਾਰਾ ਡਾਗਸ’ ਰਿਲੀਜ਼ ਹੋ ਗਿਆ ਹੈ। ਇਸ ਦੀ ਡਾਰਕ, ਡਰਟੀ ਤੇ ਭਿਆਨਕ ਦੁਨੀਆ ਆਵਾਰਾ ਕੁੱਤਿਆਂ ਨੂੰ ਹੋਰ ਵੀ ਖ਼ਤਰਨਾਕ ਬਣਾ ਦਿੰਦੀ ਹੈ, ਜਿਸ ’ਚ ਅਰਜੁਨ ਕਪੂਰ, ਤੱਬੂ, ਰਾਧਿਕਾ ਮਦਾਨ ਤੇ ਸ਼ਾਰਦੁਲ ਭਾਰਦਵਾਜ ਦਿਖਾਈ ਦੇ ਰਹੇ ਹਨ।\

ਇਹ ਖਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਯੂ. ਕੇ. ਲਈ ਰਵਾਨਾ, ਦੇਖੋ ਵੀਡੀਓ

ਗੁਲਜ਼ਾਰ ਦੇ ਬੋਲ ਨਾਲ ਗਾਣੇ ਦੇ ਪਰਫੈਕਟ ਤਰੀਕੇ ਨਾਲ ਫ਼ਿਲਮ ਤੇ ਇਸ ਦੇ ਕਿਰਦਾਰਾਂ ਨੂੰ ਦਰਸਾਉਂਦੇ ਹਨ। ਗੁਲਜ਼ਾਰ ਨੇ ਹਮੇਸ਼ਾ ਵਿਸ਼ਾਲ ਭਾਰਦਵਾਜ ਦੇ ਸੰਗੀਤ ਲਈ ਕੁਝ ਸ਼ਾਨਦਾਰ ਗੀਤ ਲਿਖੇ ਹਨ।

ਇਸ ਗੀਤ ਨੂੰ ਵਿਸ਼ਾਲ ਭਾਰਦਵਾਜ ਤੇ ਦੇਬਰਪਿਤੋ ਸਾਹਾ ਵਲੋਂ ਕੋਰਸ ਦੇ ਨਾਲ ਵਿਸ਼ਾਲ ਦਦਲਾਨੀ ਦੀ ਦਮਦਾਰ ਆਵਾਜ਼ ’ਚ ਗਾਇਆ ਗਿਆ ਹੈ। ਵਿਜੇ ਗਾਂਗੁਲੀ ਦੀ ਕੋਰੀਓਗ੍ਰਾਫੀ ਨੇ ਗੀਤ ਨੂੰ ਹੋਰ ਵੀ ਚਾਰ ਚੰਨ ਲਾਏ ਹਨ।

ਲਵ ਫ਼ਿਲਮਜ਼ ਤੇ ਵਿਸ਼ਾਲ ਭਾਰਦਵਾਜ ਫ਼ਿਲਮਜ਼ ਦੇ ਬੈਨਰ ਹੇਠ ਲਵ ਰੰਜਨ, ਵਿਸ਼ਾਲ ਭਾਰਦਵਾਜ, ਅੰਕੁਰ ਗਰਗ ਤੇ ਰੇਖਾ ਭਾਰਦਵਾਜ ਵਲੋਂ ਨਿਰਮਿਤ ‘ਕੁੱਤੇ’ ਨੂੰ ਗੁਲਸ਼ਨ ਕੁਮਾਰ ਤੇ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਵਲੋਂ ਪੇਸ਼ ਕੀਤਾ ਗਿਆ ਹੈ। ਫ਼ਿਲਮ ਦਾ ਸੰਗੀਤ ਵਿਸ਼ਾਲ ਭਾਰਦਵਾਜ ਦੇਣਗੇ ਤੇ ਗੀਤ ਦੇ ਬੋਲ ਗੁਲਜ਼ਾਰ ਨੇ ਲਿਖੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News