''ਅਵਤਾਰ 2'' ਦੀ ਹਰ ਪਾਸੇ ਤਾਰੀਫ਼, ਅਦਭੁਤ ਕਲਪਨਾ ਤੇ ਆਧੁਨਿਕ ਤਕਨੀਕ ਦਾ ਖ਼ੂਬਸੂਰਤ ਸੰਗਮ

12/16/2022 3:34:31 PM

ਫ਼ਿਲਮ : ਅਵਤਾਰ - ਦਿ ਵੇਅ ਆਫ ਵਾਟਰ
ਡਾਇਰੈਕਟਰ : ਜੇਮਜ਼ ਕੈਮਰੂਨ
ਸਟਾਰ ਕਾਸਟ : ਸੈਮ ਵਰਥਿੰਗਟਨ, ਜ਼ੋਏ ਸਲਦਾਨਾ, ਸਿਗੌਰਨੀ ਵੀਵਰ, ਸਟੀਫਨ ਲੈਂਗ, ਕੇਟ ਵਿੰਸਲੇਟ, ਕਲਿਫ ਕਰਟਿਸ, ਜੋਏਲ ਡੇਵਿਡ ਮੂਰ

ਜੇਮਜ਼ ਕੈਮਰਨ ਆਪਣੀਆਂ ਫ਼ਿਲਮਾਂ ਰਾਹੀਂ ਸਿਨੇਮੈਟਿਕ ਸੰਸਾਰ ਦੀ ਸਿਰਜਣਾ ਕਰਦਾ ਹੈ। ਉਹ ਵਿਲੱਖਣ ਕਹਾਣੀਆਂ ਜੋ ਉਹ ਆਪਣੀ ਸ਼ਾਨਦਾਰ ਸ਼ੈਲੀ 'ਚ ਬਿਆਨ ਕਰਦਾ ਹੈ, ਕਿਸੇ ਲਈ ਵੀ ਕਲਪਨਾ ਕਰਨਾ ਮੁਸ਼ਕਿਲ ਸਾਬਤ ਹੋ ਸਕਦਾ ਹੈ। ਫ਼ਿਲਮ 'ਅਵਤਾਰ- ਦਿ ਵੇਅ ਆਫ ਵਾਟਰ' ਇਕ ਅਜਿਹੀ ਫ਼ਿਲਮ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ 'ਚੋਂ ਹੰਝੂ ਆ ਜਾਣਗੇ। ਹਾਲਾਂਕਿ ਜੇਮਸ ਕੈਮਰਨ ਨੇ 13 ਸਾਲ ਪਹਿਲਾਂ ਆਪਣੀ ਹੀ ਫ਼ਿਲਮ 'ਅਵਤਾਰ' ਰਾਹੀਂ ਪਾਂਡੋਰਾ ਦੀ ਅਨੋਖੀ ਦੁਨੀਆ ਨੂੰ ਸਿਨੇਮੇ ਦੇ ਪਰਦੇ 'ਤੇ ਬਹੁਤ ਹੀ ਵਿਲੱਖਣ ਤਰੀਕੇ ਨਾਲ ਦਿਖਾਉਣ ਦਾ ਕ੍ਰਿਸ਼ਮਾ ਕੀਤਾ ਸੀ ਪਰ ਇਸ ਵਾਰ ਇਹ ਲੜਾਈ ਪਾਣੀ ਦੇ ਅੰਦਰ ਹੀ ਲੜੀ ਗਈ ਹੈ, ਜੋ ਕਾਫ਼ੀ ਅਕਰਸ਼ਿਤ ਹੈ।

ਇਹ ਖ਼ਬਰ ਵੀ ਪੜ੍ਹੋ : ਮਰੀ ਨਹੀਂ ਜ਼ਿੰਦਾ ਹੈ ਅਦਾਕਾਰਾ ਵੀਨਾ ਕਪੂਰ, ਪੁਲਸ ਸਟੇਸ਼ਨ ਪਹੁੰਚ ਕਿਹਾ- ਨਹੀਂ ਹੋਇਆ ਮੇਰਾ ਕਤਲ

ਹਰ ਸੀਨ ਕਰਦੈ ਹੈਰਾਨ
'ਅਵਤਾਰ- ਦਿ ਵੇਅ ਆਫ਼ ਵਾਟਰ' ਦਾ ਹਰ ਸੀਨ, ਹਰ ਫਰੇਮ ਅਜਿਹੀ ਖ਼ੂਬਸੂਰਤੀ ਨਾਲ ਬਣਾਇਆ ਗਿਆ ਹੈ ਕਿ ਦਰਸ਼ਕ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਣਗੇ ਅਤੇ ਫ਼ਿਲਮ ਦੇਖਦੇ ਸਮੇਂ ਇਹੀ ਖ਼ਿਆਲ ਰਹੇਗਾ ਕਿ ਆਖ਼ਰਕਾਰ ਜੇਮਜ਼ ਕੈਮਰਨ ਨੇ ਪੈਂਡੋਰਾ ਨਾਂ ਦੀ ਦੁਨੀਆ ਨੂੰ ਇੱਕ ਵਾਰ ਫਿਰ ਕਿਵੇਂ ਸੋਚਿਆ। 

ਫ਼ਿਲਮ ਦਾ ਬਹੁਤਾ ਹਿੱਸਾ ਪਾਣੀ ਦੇ ਅੰਦਰ ਹੋਇਆ ਸ਼ੂਟ
ਜਿਵੇਂ ਕਿ ਫ਼ਿਲਮ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਫ਼ਿਲਮ ਦੀ ਕਹਾਣੀ ਦਾ ਵੱਡਾ ਹਿੱਸਾ ਪਾਣੀ ਦੇ ਵਿਚਕਾਰ ਅਤੇ ਪਾਣੀ ਦੇ ਹੇਠਾਂ ਸ਼ੂਟ ਕੀਤਾ ਗਿਆ ਹੈ। ਹਾਲਾਂਕਿ ਹਾਲੀਵੁੱਡ ਦੀਆਂ ਅਜਿਹੀਆਂ ਕਈ ਫ਼ਿਲਮਾਂ ਹਨ, ਜਿਨ੍ਹਾਂ 'ਚ ਅਸੀਂ ਸਾਹ ਰੋਕ ਦੇਣ ਵਾਲੇ ਅੰਡਰਵਾਟਰ ਸੀਨ ਦੇਖੇ ਹਨ ਪਰ 'ਅਵਤਾਰ - ਦਿ ਵੇਅ ਆਫ ਵਾਟਰ' ਦੀ ਗੱਲ ਕੁਝ ਹੋਰ ਹੈ। ਫ਼ਿਲਮ ਦੇ ਅੰਡਰਵਾਟਰ ਅਤੇ ਸਾਰੇ ਐਕਸ਼ਨ ਸੀਨ ਸ਼ਾਨਦਾਰ ਹਨ, ਜਿਨ੍ਹਾਂ ਨੂੰ ਪਰਦੇ 'ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਉਤਾਰਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਾਕਿ ਵੈੱਬ ਸੀਰੀਜ਼ 'ਸੇਵਕ' 'ਤੇ ਭੜਕੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਪੋਸਟ ਪਾ ਕੇ ਸ਼ਰੇਆਮ ਆਖੀਆਂ ਇਹ ਗੱਲਾਂ

ਫ਼ਿਲਮ ਦੀ ਕਹਾਣੀ
ਜੈਕ ਸਰਲੀ ਤੋਂ ਬਦਲਾ ਲੈਣ ਦੀ ਇਸ ਕਹਾਣੀ 'ਚ ਮਨੁੱਖੀ ਜਜ਼ਬਾਤ ਨੂੰ ਵੀ ਬਹੁਤ ਮਹੱਤਵ ਦਿੱਤਾ ਗਿਆ ਹੈ, ਜੋ ਬਾਗੀ ਹੋ ਕੇ ਪਾਂਡੋਰਾ 'ਚ ਵੱਸ ਗਿਆ ਅਤੇ ਪਾਂਡੋਰਾ 'ਤੇ ਕਬਜ਼ਾ ਕਰ ਲਿਆ। ਜੇਕਰ ਦੇਖਿਆ ਜਾਵੇ ਤਾਂ ਪੂਰੀ ਫ਼ਿਲਮ 'ਜੈਕ ਸੁਲੀ' ਅਤੇ ਉਸ ਦੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਨਿਰਦੇਸ਼ਕ ਜੇਮਸ ਕੈਮਰਨ ਨੇ ਬਹੁਤ ਭਾਵੁਕਤਾ ਨਾਲ ਬਿਆਨ ਕੀਤਾ ਹੈ।

ਅਦਭੁਤ ਕਲਪਨਾ ਤੇ ਆਧੁਨਿਕ ਤਕਨੀਕ ਦਾ ਹੈ ਖ਼ੂਬਸੂਰਤ ਸੰਗਮ
13 ਸਾਲਾਂ ਬਾਅਦ ਰਿਲੀਜ਼ ਹੋਈ ਫ਼ਿਲਮ 'ਅਵਤਾਰ' ਦਾ ਸੀਕਵਲ 'ਅਵਤਾਰ - ਦਿ ਵੇਅ ਆਫ ਵਾਟਰ' ਜੇਮਜ਼ ਕੈਮਰਨ ਦੀ ਅਦਭੁਤ ਕਲਪਨਾ ਅਤੇ ਆਧੁਨਿਕ ਤਕਨੀਕ ਦਾ ਅਜਿਹਾ ਖ਼ੂਬਸੂਰਤ ਸੰਗਮ ਹੈ ਕਿ ਇਸ ਨੂੰ ਸਿਨੇਮਾ ਦੇ ਵੱਡੇ ਪਰਦੇ 'ਤੇ ਅਤੇ ਤਰਜੀਹੀ ਤੌਰ 'ਤੇ 3ਡੀ ਫਾਰਮੈਟ 'ਚ ਦੇਖਿਆ ਜਾਣਾ ਚਾਹੀਦਾ ਹੈ। ਇਹ ਫਿਲਮ 3.12 ਘੰਟੇ ਦੀ ਹੈ ਅਤੇ ਇਹ ਫ਼ਿਲਮ ਜੇਮਸ ਕੈਮਰਨ ਦਾ ਅਜਿਹਾ ਸਿਨੇਮਈ ਕਾਰਨਾਮਾ ਹੈ, ਜਿਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News