2 ਬਿਲੀਅਨ ਡਾਲਰਸ ਦੇ ਕਲੱਬ ’ਚ ਸ਼ਾਮਲ ਹੋਈ ‘ਅਵਤਾਰ 2’, ਭਾਰਤੀ ਕਰੰਸੀ ’ਚ ਕਮਾਈ ਸੁਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

01/23/2023 2:01:00 PM

ਮੁੰਬਈ (ਬਿਊਰੋ)– ਮਸ਼ਹੂਰ ਹਾਲੀਵੁੱਡ ਡਾਇਰੈਕਟਰ ਜੇਮਸ ਕੈਮਰੂਨ ਦੀ ਫ਼ਿਲਮ ‘ਅਵਤਾਰ 2’ ਦੁਨੀਆ ਭਰ ’ਚ 2 ਬਿਲੀਅਨ ਡਾਲਰਸ ਕਮਾਉਣ ਵਾਲੀ ਛੇਵੀਂ ਫ਼ਿਲਮ ਬਣ ਗਈ ਹੈ। ‘ਅਵਤਾਰ 2’ ਨੇ 2 ਬਿਲੀਅਨ ਡਾਲਰਸ ਦਾ ਅੰਕੜਾ ਆਪਣੀ ਰਿਲੀਜ਼ ਦੇ 40ਵੇਂ ਦਿਨ ਪਾਰ ਕੀਤਾ।

ਭਾਰਤੀ ਕਰੰਸੀ ਮੁਤਾਬਕ ਫ਼ਿਲਮ ਨੇ 16000 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਹ ਅੰਕੜਾ ਕਿਸੇ ਵੀ ਫ਼ਿਲਮ ਲਈ ਪਾਰ ਕਰਨਾ ਇੰਨਾ ਸੌਖਾ ਨਹੀਂ ਹੁੰਦਾ। ਹੁਣ ਤਕ 2 ਬਿਲੀਅਨ ਡਾਲਰਸ ਕਮਾਉਣ ’ਚ ਸਿਰਫ 6 ਫ਼ਿਲਮਾਂ ਹੀ ਸਫਲ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਸੀ. ਐੱਮ. ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਪੋਸਟ ਸਾਂਝੀ ਕਰ ਆਖੀ ਇਹ ਗੱਲ

‘ਅਵਤਾਰ 2’ ਨੇ 40 ਦਿਨਾਂ ਅੰਦਰ 2 ਬਿਲੀਅਨ ਡਾਲਰਸ ਦੀ ਕਮਾਈ ਕੀਤੀ ਹੈ ਤੇ ਤੇਜ਼ੀ ਨਾਲ 2 ਬਿਲੀਅਨ ਡਾਲਰਸ ਕਮਾਉਣ ਵਾਲੀਆਂ ਫ਼ਿਲਮਾਂ ’ਚ ‘ਅਵਤਾਰ 2’ ਦੂਜੇ ਨੰਬਰ ’ਤੇ ਹੈ। ਪਹਿਲੇ ਨੰਬਰ ’ਤੇ ‘ਅਵੈਂਜਰਸ ਐਂਡਗੇਮ’ ਹੈ, ਜਿਸ ਨੇ ਸਿਰਫ 11 ਦਿਨਾਂ ਅੰਦਰ 2 ਬਿਲੀਅਨ ਡਾਲਰਸ ਦੀ ਕਮਾਈ ਕਰ ਲਈ ਸੀ।

ਦੱਸ ਦੇਈਏ ਕਿ 2 ਬਿਲੀਅਨ ਡਾਲਰਸ ਕਮਾਉਣ ਵਾਲੀਆਂ ਫ਼ਿਲਮਾਂ ’ਚ ‘ਅਵਤਾਰ 2’ ਤੋਂ ਇਲਾਵਾ ‘ਅਵੈਂਜਰਸ ਐਂਡਗੇਮ’, ‘ਅਵਤਾਰ 1’, ‘ਅਵੈਂਜਰਸ ਇਨਫਿਨੀਟੀ ਵਾਰ’, ‘ਸਟਾਰ ਵਾਰਸ ਦਿ ਫੋਰਸ ਅਵੇਕਨਸ’ ਤੇ ‘ਟਾਈਟੈਨਿਕ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News