ਬਾਕਸ ਆਫਿਸ ’ਤੇ ਮੂਧੇ ਮੂੰਹ ਡਿੱਗੀ ਜੌਨ ਅਬ੍ਰਾਹਮ ਦੀ ‘ਅਟੈਕ’, ਚੌਥੇ ਦਿਨ ਰਹੀ ਇੰਨੀ ਕਮਾਈ

Tuesday, Apr 05, 2022 - 02:40 PM (IST)

ਮੁੰਬਈ (ਬਿਊਰੋ)– ਜੌਨ ਅਬ੍ਰਾਹਮ ਦੀ ਫ਼ਿਲਮ ‘ਅਟੈਕ’ ਬਾਕਸ ਆਫਿਸ ’ਤੇ ਬੜੀ ਮੁਸ਼ਕਿਲ ਨਾਲ ਅੱਗੇ ਵੱਧ ਰਹੀ ਹੈ। ਫ਼ਿਲਮ ਨੇ 3.51 ਕਰੋੜ ਰੁਪਏ ਨਾਲ ਓਪਨਿੰਗ ਕੀਤੀ ਤੇ ਵੀਕੈਂਡ ’ਤੇ ਵੀ ਇਹ ਕਲੈਕਸ਼ਨ ਲਗਭਗ ਇੰਨੇ ਤਕ ਹੀ ਸੀਮਤ ਰਹੀ। ਹੌਲੀ ਸ਼ੁਰੂਆਤ ਦੇ ਨਾਲ ਖਾਤਾ ਖੋਲ੍ਹਣ ਵਾਲੀ ‘ਅਟੈਕ’ ਨੇ ਦੂਜੇ ਤੇ ਤੀਜੇ ਦਿਨ ਵੀ ਥੋੜ੍ਹਾ ਬਹੁਤ ਮੁਨਾਫ਼ਾ ਕੀਤਾ ਹੈ। ਹੁਣ ਚੌਥੇ ਦਿਨ ਫ਼ਿਲਮ ਮੂਧੇ ਮੂੰਹ ਬਾਕਸ ਆਫਿਸ ’ਤੇ ਡਿੱਗ ਪਈ ਹੈ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਚਾਹੁਣ ਵਾਲਿਆਂ ਨੂੰ ਦਿੱਤੀ ਖ਼ੁਸ਼ਖ਼ਬਰੀ

ਰਿਪੋਰਟ ਦੀ ਮੰਨੀਏ ਤਾਂ ‘ਅਟੈਕ’ ਨੇ ਚੌਥੇ ਦਿਨ ਬੇਹੱਦ ਨਿਰਾਸ਼ਾਜਨਕ ਕਮਾਈ ਕੀਤੀ ਹੈ। ਕਿਆਸ ਲਗਾਈ ਜਾ ਰਹੀ ਹੈ ਕਿ ‘ਅਟੈਕ’ ਨੇ ਚੌਥੇ ਦਿਨ 1.60 ਕਰੋੜ ਦੀ ਕਮਾਈ ਕੀਤੀ ਹੈ। ਫ਼ਿਲਮ ਦੀ ਇਹ ਕਮਾਈ ਉਮੀਦ ਤੋਂ ਕਾਫੀ ਘੱਟ ਹੈ। ਅਜਿਹੇ ’ਚ ‘ਅਟੈਕ’ ਨੂੰ ਜੌਨ ਅਬ੍ਰਾਹਮ ਦੀ ਬੈਕ ਟੂ ਬੈਕ ਚੌਥੀ ਫਲਾਪ ਫ਼ਿਲਮ ਕਹਿਣਾ ਗਲਤ ਨਹੀਂ ਹੋਵੇਗਾ।

ਇਸ ਤੋਂ ਪਹਿਲਾਂ ਜੌਨ ਦੀਆਂ ਫਲਾਪ ਫ਼ਿਲਮਾਂ ’ਚ ‘ਪਾਗਲਪੰਤੀ’, ‘ਮੁੰਬਈ ਸਾਗਾ’ ਤੇ ‘ਸਤਯਮੇਵ ਜਯਤੇ 2’ ਸ਼ਾਮਲ ਹਨ। ਹੁਣ ‘ਅਟੈਨਕ’ ਨੇ ਵੀ ਇਸ ’ਚ ਆਪਣਾ ਨਾਂ ਜੋੜ ਲਿਆ ਹੈ।

ਪਹਿਲੇ ਦਿਨ 3.51 ਕਰੋੜ ਦੀ ਬਾਕਸ ਆਫਿਸ ਕਲੈਕਸ਼ਨ ਕਰਨ ਵਾਲੀ ‘ਅਟੈਕ’ ਨੇ ਦੂਜੇ ਦਿਨ ਵੀ ਜ਼ਿਆਦਾ ਕਮਾਈ ਨਹੀਂ ਕੀਤੀ ਹੈ। ‘ਅਟੈਕ’ ਨੇ ਦੂਜੇ ਦਿਨ 3.75 ਕਰੋੜ ਤੇ ਤੀਜੇ ਦਿਨ 4.25 ਕਰੋੜ ਦੀ ਕਮਾਈ ਕੀਤੀ ਸੀ। ਕੁਲ ਮਿਲਾ ਕੇ ਫ਼ਿਲਮ ਨੇ ਤਿੰਨ ਦਿਨਾਂ ’ਚ 11.51 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਥੇ ਹੁਣ ਜੇਕਰ ਚੌਥੇ ਦਿਨ ਫ਼ਿਲਮ ਨੇ 1.60 ਕਰੋੜ ਦੀ ਕਮਾਈ ਕੀਤੀ ਹੈ ਤਾਂ ਫ਼ਿਲਮ ਦੀ ਕੁਲ ਕਮਾਈ 13.11 ਕਰੋੜ ਰੁਪਏ ਹੋ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News