ਈਸ਼ਾ ਅੰਬਾਨੀ ਦੀ ਪਾਰਟੀ 'ਚ ਸ਼ਾਹਰੁਖ ਨੇ ਸੱਪਾਂ ਨਾਲ ਦਿੱਤੇ ਪੋਜ਼, ਖ਼ੂਬ ਵਾਇਰਲ ਹੋ ਰਿਹੈ ਕਿੰਗ ਖ਼ਾਨ ਦਾ ਵੀਡੀਓ

Monday, Nov 20, 2023 - 11:26 AM (IST)

ਈਸ਼ਾ ਅੰਬਾਨੀ ਦੀ ਪਾਰਟੀ 'ਚ ਸ਼ਾਹਰੁਖ ਨੇ ਸੱਪਾਂ ਨਾਲ ਦਿੱਤੇ ਪੋਜ਼, ਖ਼ੂਬ ਵਾਇਰਲ ਹੋ ਰਿਹੈ ਕਿੰਗ ਖ਼ਾਨ ਦਾ ਵੀਡੀਓ

ਨਵੀਂ ਦਿੱਲੀ : ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੇ ਜੁੜਵਾਂ ਬੱਚੇ ਕ੍ਰਿਸ਼ਨਾ ਤੇ ਆਦਿਤਿਆ ਦਾ 19 ਨਵੰਬਰ ਨੂੰ ਆਪਣਾ ਪਹਿਲਾ ਜਨਮਦਿਨ ਮਨਾਇਆ। ਜੀਓ ਵਰਲਡ ਗਾਰਡਨ, ਮੁੰਬਈ ਵਿਚ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਈਸ਼ਾ ਅੰਬਾਨੀ ਨੇ ਇਸ ਖ਼ਾਸ ਦਿਨ ਲਈ ਇੱਕ ਬਹੁਤ ਹੀ ਲਗਜ਼ਰੀ ਪਾਰਟੀ ਦਾ ਆਯੋਜਨ ਕੀਤਾ, ਜਿਸ ਵਿਚ ਬੀ ਟਾਊਨ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਇਸ ਪਾਰਟੀ 'ਚ ਸ਼ਾਹਰੁਖ ਖ਼ਾਨ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਈਸ਼ਾ ਅੰਬਾਨੀ ਅਤੇ ਆਨੰਦ ਨੂੰ ਉਨ੍ਹਾਂ ਦੇ ਬੱਚਿਆਂ ਦੇ ਪਹਿਲੇ ਜਨਮਦਿਨ 'ਤੇ ਵਧਾਈ ਦਿੱਤੀ। ਇਸ ਨਾਲ ਹੀ ਪਾਰਟੀ ਤੋਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੂੰ ਕਦੇ ਨਾ ਦੇਖੇ ਅੰਦਾਜ਼ ਵਿਚ ਦੇਖਿਆ ਗਿਆ।

PunjabKesari

ਸ਼ਾਹਰੁਖ ਨੇ ਸੱਪ ਨਾਲ ਦਿੱਤੇ ਪੋਜ਼
ਵਾਇਰਲ ਹੋ ਰਹੀ ਵੀਡੀਓ 'ਚ ਕਿੰਗ ਖ਼ਾਨ ਪਾਰਟੀ 'ਚ ਸੱਪ ਫੜੀ ਨਜ਼ਰ ਆ ਰਹੇ ਹਨ। ਜਦੋਂ ਕਿੰਗ ਖ਼ਾਨ ਪਾਰਟੀ 'ਚ ਸ਼ਾਮਲ ਹੁੰਦੇ ਹਨ ਤਾਂ ਅਨੰਤ ਅੰਬਾਨੀ ਨੇ ਉਨ੍ਹਾਂ ਨੂੰ ਸੱਪ ਫੜਾ ਦਿੱਤਾ। ਇਸ ਦੌਰਾਨ ਰਾਧਿਕਾ ਮਰਚੈਂਟ ਵੀ ਉਥੇ ਮੌਜੂਦ ਹੁੰਦੀ ਹੈ। ਸ਼ਾਹਰੁਖ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੱਪ ਅਸਲੀ ਹਨ ਜਾਂ ਨਕਲੀ।

ਸਿਤਾਰਿਆ ਨਾਲ ਸਜੀ ਈਸ਼ਾ ਅੰਬਾਨੀ ਦੀ ਪਾਰਟੀ
ਈਸ਼ਾ ਅੰਬਾਨੀ ਦੇ ਬੱਚਿਆਂ ਦੀ ਜਨਮਦਿਨ ਪਾਰਟੀ 'ਚ ਕਿਆਰਾ ਅਡਵਾਨੀ, ਕਰਿਸ਼ਮਾ ਕੂਪਰ, ਕੈਟਰੀਨਾ ਕੈਫ, ਨੂਪੁਰ ਸੈਨਨ, ਸ਼ਨਾਇਆ ਕਪੂਰ, ਕਰਿਸ਼ਮਾ ਤੰਨਾ, ਰਾਸ਼ਾ ਥਡਾਨੀ, ਅਲਫੀਆ ਜਾਫਰੀ, ਆਦਿਤਿਆ ਰਾਏ ਕਪੂਰ, ਕਰਨ ਜੌਹਰ  ਅਤੇ ਮਿਜ਼ਾਨ ਜਾਫਰੀ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

PunjabKesari

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਅਦਾਲਤ 'ਚ 25 ਮੁਲਜ਼ਮ ਹੋਏ ਪੇਸ਼, 30 ਨਵੰਬਰ ਨੂੰ ਹੋਵੇਗੀ ਬਹਿਸ

ਸ਼ਾਹਰੁਖ ਖ਼ਾਨ ਵਰਕਫਰੰਟ
ਬਾਲੀਵੁੱਡ ਦੇ 'ਬਾਦਸ਼ਾਹ' ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 'ਪਠਾਨ' ਅਤੇ 'ਜਵਾਨ' ਵਰਗੀਆਂ ਬਲਾਕਬਸਟਰ ਫ਼ਿਲਮਾਂ ਤੋਂ ਬਾਅਦ ਪ੍ਰਸ਼ੰਸਕ ਹੁਣ ਉਸ ਨੂੰ 'ਡੰਕੀ' 'ਚ ਦੇਖਣਗੇ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 22 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਬਾਅਦ ਅਗਲੇ ਸਾਲ ਉਨ੍ਹਾਂ ਦੀ ਫ਼ਿਲਮ 'ਟਾਈਗਰ ਵਰਸੇਜ਼ ਪਠਾਨ' ਰਿਲੀਜ਼ ਹੋਵੇਗੀ। ਸ਼ਾਹਰੁਖ ਖ਼ਾਨ ਨੇ ਹਾਲ ਹੀ 'ਚ ਰਿਲੀਜ਼ ਹੋਈ ਸਲਮਾਨ ਖ਼ਾਨ ਦੀ ਫ਼ਿਲਮ 'ਟਾਈਗਰ 3' 'ਚ ਕੈਮਿਓ ਕੀਤਾ ਸੀ ਪਰ ਅਗਲੇ ਸਾਲ ਰਿਲੀਜ਼ ਹੋਣ ਵਾਲੀ 'ਟਾਈਗਰ ਬਨਾਮ ਪਠਾਨ' 'ਚ ਉਹ ਸਲਮਾਨ ਖ਼ਾਨ ਨਾਲ ਪੂਰੀ ਸਕਰੀਨ ਸਪੇਸ ਸ਼ੇਅਰ ਕਰਦੇ ਨਜ਼ਰ ਆਉਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News