ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ‘ਅਸੁਰ 2’ ਦੀ ਵਾਪਸੀ, ਡਰਾਵਨੀ ਹੈ ਅਰਸ਼ਦ ਵਾਰਸੀ-ਬਰੁਣ ਸੋਬਤੀ ਦੀ ਇਹ ਸੀਰੀਜ਼

Thursday, May 25, 2023 - 12:28 PM (IST)

ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ‘ਅਸੁਰ 2’ ਦੀ ਵਾਪਸੀ, ਡਰਾਵਨੀ ਹੈ ਅਰਸ਼ਦ ਵਾਰਸੀ-ਬਰੁਣ ਸੋਬਤੀ ਦੀ ਇਹ ਸੀਰੀਜ਼

ਮੁੰਬਈ (ਬਿਊਰੋ)– ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਉਹ ਪਲ ਆ ਗਿਆ ਹੈ, ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਮਸ਼ਹੂਰ ਹਿੰਦੀ ਵੈੱਬ ਸੀਰੀਜ਼ ‘ਅਸੁਰ’ ਦੇ ਦੂਜੇ ਭਾਗ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੋਅ ਦੇ ਮੇਕਰਜ਼ ਨੇ ਇਸ ਦੀ ਪਹਿਲੀ ਲੁੱਕ ਵੀ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ‘ਅਸੁਰ 2’ ਦੀ ਪਹਿਲੀ ਲੁੱਕ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਘਿਰੀ ‘ਦਿ ਕੇਰਲ ਸਟੋਰੀ’ ਦੀ ਅਦਾ ਸ਼ਰਮਾ, ਕਾਨਟੈਕਟ ਡਿਟੇਲ ਹੋਈ ਆਨਲਾਈਨ ਲੀਕ

ਅਰਸ਼ਦ ਵਾਰਸੀ ਤੇ ਬਰੁਣ ਸੋਬਤੀ ਸਟਾਰਰ ਵੈੱਬ ਸੀਰੀਜ਼ ‘ਅਸੁਰ’ ਸਾਲ 2020 ’ਚ ਰਿਲੀਜ਼ ਹੋਈ ਸੀ। ਸ਼ੁਰੂ ਤੋਂ ਹੀ ਇਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਸੀਰੀਜ਼ ਦੀ ਕਹਾਣੀ ਤੇ ਸਿਤਾਰਿਆਂ ਦੇ ਪ੍ਰਦਰਸ਼ਨ ਦੀ ਕਾਫੀ ਤਾਰੀਫ਼ ਹੋਈ। ਇੰਨਾ ਹੀ ਨਹੀਂ, ਬਾਅਦ ’ਚ ਇਸ ਨੂੰ ਹਿੰਦੀ ਸੀਰੀਜ਼ ਦੀ ਸਭ ਤੋਂ ਵਧੀਆ ਸੀਰੀਜ਼ ਵੀ ਕਿਹਾ ਗਿਆ। ਉਦੋਂ ਤੋਂ ਹੀ ਪ੍ਰਸ਼ੰਸਕ ਇਸ ਦੇ ਦੂਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ‘ਅਸੁਰ 2’ ਲਿਆਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।

‘ਅਸੁਰ’ ’ਚ ਵਿਗਿਆਨ, ਧਰਮ ਤੇ ਅਪਰਾਧ ਦੇ ਵਿਚਕਾਰ ਫਸੀ ਅਜਿਹੀ ਦਿਲਚਸਪ ਕਹਾਣੀ ਦਿਖਾਈ ਗਈ ਸੀ, ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ। ਇਸ ਸਸਪੈਂਸ ਥ੍ਰਿਲਰ ਸੀਰੀਜ਼ ’ਚ ਅਪਰਾਧ ਦੇ ਨਾਲ-ਨਾਲ ਧਰਮ ਤੇ ਮਿਥਿਹਾਸ ਦੇ ਗੂੜ੍ਹੇ ਮਿਸ਼ਰਣ ਨੇ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਹੁਣ ਨਿਰਮਾਤਾ ਇਸ ਨੂੰ ‘ਅਸੁਰ 2’ ਨਾਲ ਇਕ ਕਦਮ ਹੋਰ ਅੱਗੇ ਵਧਾਉਣ ਜਾ ਰਹੇ ਹਨ। ਸੀਰੀਜ਼ ਦੀ ਪਹਿਲੀ ਝਲਕ ਜ਼ਬਰਦਸਤ ਹੈ। ਇਥੇ ਤੁਸੀਂ ਮੁਸੀਬਤ ’ਚ ਪਾਤਰ ਦੇਖੋਗੇ। ਇਕ ਪਲ ਅਜਿਹਾ ਆਵੇਗਾ, ਜਦੋਂ ਬਰੁਣ ਸੋਬਤੀ ਤੇ ਅਰਸ਼ਦ ਵਾਰਸੀ ਆਹਮੋ-ਸਾਹਮਣੇ ਹੋਣਗੇ। ਅਭਿਨੇਤਾ ਵਿਸ਼ੇਸ਼ ਬਾਂਸਲ ਦਾ ਕਿਰਦਾਰ ਤੁਹਾਨੂੰ ਡਰਾ ਦੇਵੇਗਾ।

ਵੈੱਬ ਸੀਰੀਜ਼ ‘ਅਸੁਰ’ ਦੀ ਕਹਾਣੀ ਸੀ. ਬੀ. ਆਈ. ਅਧਿਕਾਰੀ ਧਨੰਜੈ ਰਾਜਪੂਤ (ਅਰਸ਼ਦ ਵਾਰਸੀ), ਫੋਰੈਂਸਿਕ ਮਾਹਰ ਨਿਖਿਲ (ਬਰੁਣ ਸੋਬਤੀ) ਤੇ ਇਕ ਅਜਿਹੇ ਪਾਤਰ ਬਾਰੇ ਹੈ, ਜੋ ਆਪਣੇ ਆਪ ਨੂੰ ‘ਅਸੁਰ’ ਸਮਝਦਾ ਹੈ ਤੇ ਇਸ ਅਨੁਸਾਰ ਇਕ ਤੋਂ ਬਾਅਦ ਇਕ ਕਤਲ ਕਰਦਾ ਹੈ। ਹਰ ਕਤਲ ਪਿੱਛੇ ਉਸ ਦਾ ਆਪਣਾ ਤਰਕ ਹੁੰਦਾ ਹੈ ਤੇ ਜਿਸ ਤਰ੍ਹਾਂ ਉਹ ਇਸ ਕਤਲ ਨੂੰ ਅੰਜਾਮ ਦਿੰਦਾ ਹੈ, ਉਹ ਰੂਹੰ ਕੰਬਾਊ ਹੁੰਦਾ ਹੈ। ‘ਅਸੁਰ’ ਦੀ ਕਹਾਣੀ ਧਨੰਜੈ ਰਾਜਪੂਤ ਦੀ ਮੁਅੱਤਲੀ ਨਾਲ ਖ਼ਤਮ ਹੋਈ। ਦੂਜੇ ਪਾਸੇ ਨਿਖਿਲ ਨੂੰ ਲੱਗਦਾ ਸੀ ਕਿ ਜੋ ਕਤਲ ਹੋ ਰਹੇ ਸਨ, ਉਸ ਪਿੱਛੇ ਧਨੰਜੈ ਦਾ ਹੱਥ ਸੀ, ਜਦਕਿ ਅਸਲ ’ਚ ‘ਅਸੁਰ’ ਅਜੇ ਵੀ ਅਜ਼ਾਦ ਘੁੰਮ ਰਿਹਾ ਹੈ। ਹੁਣ ‘ਅਸੁਰ 2’ ’ਚ ਦੇਖਣਾ ਇਹ ਹੋਵੇਗਾ ਕਿ ਇਹ ਕਹਾਣੀ ਕੀ ਮੋੜ ਲੈਂਦੀ ਹੈ।

‘ਅਸੁਰ 2’ ਹੁਣ ਜੀਓ ਸਿਨੇਮਾ ’ਤੇ ਦੇਖੀ ਜਾ ਸਕਦੀ ਹੈ। ਇਹ ਸ਼ੋਅ 1 ਜੂਨ ਤੋਂ ਇਸ OTT ਪਲੇਟਫਾਰਮ ’ਤੇ ਪ੍ਰਸਾਰਿਤ ਹੋਣ ਜਾ ਰਿਹਾ ਹੈ। ‘ਅਸੁਰ 2’ ’ਚ ਅਰਸ਼ਦ ਵਾਰਸੀ ਤੇ ਬਰੁਣ ਸੋਬਤੀ ਤੋਂ ਇਲਾਵਾ ਅਨੁਪ੍ਰਿਆ ਗੋਇਨਕਾ, ਰਿਧੀ ਡੋਗਰਾ, ਮੀਆਂ ਚੇਂਗ, ਗੌਰਵ ਅਰੋੜਾ, ਵਿਸ਼ੇਸ਼ ਬਾਂਸਲ ਤੇ ਐਮੀ ਵਾਘ ਵੀ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News