ਸ਼ਹਿਨਾਜ਼ ਗਿੱਲ ਨੂੰ ਲੈ ਕੇ ਆਸਿਮ ਰਿਆਜ਼ ਨੇ ਅਜਿਹਾ ਕੀ ਬੋਲ ਦਿੱਤਾ ਕਿ ਲੋਕਾਂ ਨੇ ਕਰ ਦਿੱਤਾ ਟਰੋਲ

Tuesday, Dec 28, 2021 - 11:30 AM (IST)

ਸ਼ਹਿਨਾਜ਼ ਗਿੱਲ ਨੂੰ ਲੈ ਕੇ ਆਸਿਮ ਰਿਆਜ਼ ਨੇ ਅਜਿਹਾ ਕੀ ਬੋਲ ਦਿੱਤਾ ਕਿ ਲੋਕਾਂ ਨੇ ਕਰ ਦਿੱਤਾ ਟਰੋਲ

ਮੁੰਬਈ (ਬਿਊਰੋ)– ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਕਾਫੀ ਉਦਾਸ ਰਹਿਣ ਲੱਗੀ ਸੀ। ਸਾਰਿਆਂ ਨੂੰ ਉਸ ਦੀ ਫਿਕਰ ਹੋਣ ਲੱਗੀ ਸੀ। ਸਿਧਾਰਥ ਦੀ ਮੌਤ ਤੋਂ ਬਾਅਦ ਜਦੋਂ-ਜਦੋਂ ਸ਼ਹਿਨਾਜ਼ ਗਿੱਲ ਨੂੰ ਜਨਤਕ ਥਾਵਾਂ ’ਤੇ ਦੇਖਿਆ ਗਿਆ ਤਾਂ ਉਸ ਦੇ ਚਿਹਰੇ ਤੋਂ ਉਹ ਹਾਸਾ ਗਾਇਬ ਸੀ, ਜੋ ਸਿਧਾਰਥ ਨਾਲ ਦੇਖਣ ਨੂੰ ਮਿਲਦਾ ਸੀ ਪਰ ਹੌਲੀ-ਹੌਲੀ ਸ਼ਹਿਨਾਜ਼ ਇਸ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ’ਚ ਉਹ ਆਪਣੇ ਦੋਸਤ ਦੀ ਮੰਗਣੀ ’ਚ ਨਜ਼ਰ ਆਈ। ਕਾਫੀ ਸਮੇਂ ਬਾਅਦ ਸ਼ਹਿਨਾਜ਼ ਨੂੰ ਦੋਸਤਾਂ ਨਾਲ ਹੱਸਦੇ-ਖੇਡਦੇ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਖ਼ੁਸ਼ ਹਨ।

ਇਹ ਖ਼ਬਰ ਵੀ ਪੜ੍ਹੋ : ਸਿੰਗਾ ਨੇ ਆਪਣੀ ਮਿਹਨਤ ਨਾਲ ਖਰੀਦੀ ਤੀਜੀ ਕਾਰ, 60 ਲੱਖ ਤੋਂ ਵੱਧ ਹੈ ਕੀਮਤ

ਇੰਨਾ ਹੀ ਨਹੀਂ, ਪਾਰਟੀ ’ਚ ਸ਼ਹਿਨਾਜ਼ ਗਿੱਲ ਨੂੰ ਡਾਂਸ ਕਰਦੇ ਵੀ ਦੇਖਿਆ ਗਿਆ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿਚਾਲੇ ਆਸਿਮ ਰਿਆਜ਼ ਨੇ ਵੀ ਇਸ ਨੂੰ ਲੈ ਕੇ ਟਵੀਟ ਕੀਤਾ ਹੈ।

ਇਸ ਟਵੀਟ ’ਚ ਆਸਿਮ ਨੇ ਲਿਖਿਆ, ‘ਮੈਂ ਕੁਝ ਡਾਂਸ ਵੀਡੀਓਜ਼ ਦੇਖੀਆਂ... ਸੱਚ ’ਚ ਲੋਕ ਇੰਨੀ ਜਲਦੀ ਆਪਣੇ ਚਾਹੁਣ ਵਾਲਿਆਂ ਤੋਂ ਉੱਭਰ ਜਾਂਦੇ ਹਨ, ਕਿਆ ਬਾਤ, ਕਿਆ ਬਾਤ।’

ਇਸ ਟਵੀਟ ਤੋਂ ਬਾਅਦ ਟਵਿਟਰ ’ਤੇ #ShameOnAsimRiaz ਤੇ #ShehnaazKiMarzi ਟਰੈਂਡ ਕਰਨ ਲੱਗਾ ਹੈ। ਲੋਕ ਆਸਿਮ ਦੇ ਇਸ ਟਵੀਟ ’ਤੇ ਉਸ ਨੂੰ ਟਰੋਲ ਕਰ ਰਹੇ ਹਨ।

ਅਸਲ ’ਚ ਸ਼ਹਿਨਾਜ਼ ਆਪਣੇ ਇਕ ਦੋਸਤ ਦੀ ਮੰਗਣੀ ਪਾਰਟੀ ’ਚ ਪਹੁੰਚੀ, ਜਿਥੇ ਉਸ ਨੂੰ ਇੰਜੁਆਏ ਕਰਦੇ ਦੇਖ ਉਸ ਦੇ ਪ੍ਰਸ਼ੰਸਕ ਕਾਫੀ ਖ਼ੁਸ਼ ਹੋਏ। ਨਾਲ ਹੀ ਉਨ੍ਹਾਂ ਨੇ ਉਥੇ ਆਪਣੇ ਦੋਸਤਾਂ ਨਾਲ ਕਾਫੀ ਮਸਤੀ ਕੀਤੀ ਤੇ ‘ਜ਼ਿੰਗਾਟ’ ਗੀਤ ’ਤੇ ਡਾਂਸ ਵੀ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News