ਅਸ਼ੋਕ ਮਸਤੀ ਤੇ ਆਲੀਆ ਅਜਮਾਨੀ ਦੀ ਸੁਰੀਲੀ ਆਵਾਜ਼ ’ਚ ਰਿਲੀਜ਼ ਹੋਇਆ ਗੀਤ ‘ਸੋਹਣਾ ਨਹੀਂ ਬਣ ਜਾਂਦਾ’ (ਵੀਡੀਓ)

Friday, Jan 01, 2021 - 11:28 AM (IST)

ਅਸ਼ੋਕ ਮਸਤੀ ਤੇ ਆਲੀਆ ਅਜਮਾਨੀ ਦੀ ਸੁਰੀਲੀ ਆਵਾਜ਼ ’ਚ ਰਿਲੀਜ਼ ਹੋਇਆ ਗੀਤ ‘ਸੋਹਣਾ ਨਹੀਂ ਬਣ ਜਾਂਦਾ’ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਸੰਗੀਤ ਜਗਤ ’ਚ ਗੀਤ ਤਾਂ ਬਹੁਤ ਰਿਲੀਜ਼ ਹੁੰਦੇ ਹਨ ਪਰ ਸੁਰੀਲੇ ਫਨਕਾਰਾਂ ਦੇ ਗੀਤ ਘੱਟ-ਵੱਧ ਹੀ ਸੁਣਨ ਨੂੰ ਮਿਲਦੇ ਹਨ। ਹਾਲ ਹੀ ’ਚ ਅਜਿਹਾ ਹੀ ਇਕ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ ਗਾਇਕ ਅਸ਼ੋਕ ਮਸਤੀ ਤੇ ਗਾਇਕਾ ਆਲੀਆ ਅਜਮਾਨੀ ਨੇ।

ਦੋਵਾਂ ਦੇ ਇਸ ਡਿਊਟ ਗੀਤ ਦਾ ਨਾਂ ਹੈ ‘ਸੋਹਣਾ ਨਹੀਂ ਬਣ ਜਾਂਦਾ’। ਇਸ ਗੀਤ ’ਚ ਅੱਜਕਲ ਦੀਆਂ ਉਨ੍ਹਾਂ ਚੀਜ਼ਾਂ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ਨੂੰ ਪਹਿਨ ਕੇ ਜਾਂ ਲਗਾ ਕੇ ਇਨਸਾਨ ਸੋਹਣਾ ਬਣਨ ਦੀ ਕੋਸ਼ਿਸ਼ ਕਰਦਾ ਹੈ। ਇਸ ਗੀਤ ਨੂੰ ਸੁਣ ਤੁਸੀਂ ਵੀ ਇਸ ਨੂੰ ਕਿਤੇ ਨਾ ਕਿਤੇ ਖੁਦ ਨਾਲ ਜੋੜ ਕੇ ਦੇਖੋਗੇ।

ਦੱਸਣਯੋਗ ਹੈ ਕਿ ਅਸ਼ੋਕ ਮਸਤੀ ਤੇ ਆਲੀਆ ਅਜਮਾਨੀ ਵਲੋਂ ਗਾਏ ਇਸ ਗੀਤ ਨੂੰ ਗੁਰਪ੍ਰੀਤ ਸੇਖੋਂ ਵਲੋਂ ਲਿਖਿਆ ਗਿਆ ਹੈ। ਗੁਰਪ੍ਰੀਤ ਸੇਖੋਂ ਪਹਿਲਾਂ ਹੀ ਰੂਹ ਨੂੰ ਸਕੂਨ ਦੇਣ ਵਾਲੇ ਖੂਬਸੂਰਤ ਗੀਤ ਲਿਖ ਚੁੱਕੇ ਹਨ। ਇਸ ਗੀਤ ’ਚ ਉਨ੍ਹਾਂ ਦੇ ਆਪਣੀ ਕਲਮ ਨਾਲ ਲੋਕਾਂ ਨੂੰ ਅੱਜ ਦੀ ਸੱਚਾਈ ਤੋਂ ਜਾਣੂ ਕਰਵਾਇਆ ਹੈ।

ਗੀਤ ਯੂਟਿਊਬ ’ਤੇ ‘ਯੂ ਟਿਊਬ ਟੀ. ਵੀ.’ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਦਲਜਿੰਦਰ ਸਿੰਘ ਸੁਮਰਾ (ਯੂ. ਕੇ.) ਦੀ ਪੇਸ਼ਕਸ਼ ਹੈ। ਗੀਤ ਨੂੰ ਸੰਗੀਤ ਅਰਬਨ ਗਰੂਵਜ਼ (ਗੋਲਡੀ ਸ਼ਰਮਾ) ਨੇ ਦਿੱਤਾ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News