VIDEO : ਸ਼ਾਹਰੁਖ ਦੇ ਬੇਟੇ ਆਰਿਅਨ ਦੀ ਵੀਡੀਓ ਹੋਈ ਵਾਇਰਲ
Tuesday, Mar 01, 2016 - 01:09 PM (IST)
ਮੁੰਬਈ : ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰਿਅਨ ਖਾਨ ਦੀ ਇਕ ਸਟੰਟ ਵੀਡੀਓ ਅੱਜਕਲ ਸੋਸ਼ਲ ਸਾਈਟ ''ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ''I am aryan khan'' ਨਾਂ ਨਾਲ ਇੰਸਟਾਗ੍ਰਾਮ ਪੇਜ ''ਤੇ ਸਾਂਝੀ ਕੀਤੀ ਗਈ ਹੈ।
ਇਸ ਵੀਡੀਓ ਦੀ ਕੈਪਸ਼ਨ ''ਚ gymnastic'' ਲਿਖਿਆ ਗਿਆ ਹੈ। ਉਂਝ ਦੱਸ ਦੇਈਏ ਕਿ ਆਰਿਅਨ ਆਪਣੇ ਦੋਸਤਾਂ ਨਾਲ ਪਾਰਟੀਆਂ ਖਾਸ ਕਰ ਕੁੜੀਆਂ ਨਾਲ ਆਪਣੀਆਂ ਤਸਵੀਰਾਂ ਲਈ ਕਾਫੀ ਚਰਚਾ ''ਚ ਹੈ। ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਨਾਲ ਉਸ ਦੀ ਕਾਫੀ ਗੂੜ੍ਹੀ ਦੋਸਤੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ''ਚ ਸ਼ਾਹਰੁਖ ਖਾਨ ਦੀ ਫਿਲਮ ''ਫੈਨ'' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜੋ ਰਿਲੀਜ਼ ਹੁੰਦਿਆਂ ਹੀ ਯੂ-ਟਿਊਬ ''ਤੇ ਛਾ ਗਿਆ ਹੈ।
