ਆਰੀਅਨ ਖ਼ਾਨ ਦੀ ਰਿਹਾਈ 'ਤੇ ਸੁਣਵਾਈ ਸ਼ੁਰੂ, NCB ਨੇ ਕੀਤਾ ਹਰ ਦੋਸ਼ੀ ਦੀ ਜ਼ਮਾਨਤ ਦਾ ਵਿਰੋਧ

2021-10-13T16:02:37.21

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਇਨ੍ਹੀਂ ਦਿਨੀਂ ਡਰੱਗ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਹੈ। ਆਰੀਅਨ ਤੋਂ ਡਰੱਗਜ਼ ਦੇ ਮਾਮਲੇ 'ਚ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਜ ਬੁੱਧਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ  (ਐੱਨ. ਸੀ. ਬੀ) ਡਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟੈਂਸਸ (ਐੱਨ. ਡੀ. ਪੀ. ਐੱਸ) ਐਕਟ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਅਤੇ ਹੋਰਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ। ਇਸ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ) ਆਰੀਅਨ ਖ਼ਾਨ ਅਤੇ ਹੋਰਾਂ ਦੀਆਂ ਜ਼ਮਾਨਤ ਅਰਜ਼ੀਆਂ 'ਤੇ ਸਬੰਧਤ ਵਕੀਲਾਂ ਨੂੰ ਉਨ੍ਹਾਂ ਦੇ ਜਵਾਬਾਂ ਦੀਆਂ ਕਾਪੀਆਂ ਸੌਂਪੀਆ ਗਈਆਂ ਹਨ। ਦੂਜੇ ਪਾਸੇ ਐੱਨ. ਸੀ. ਬੀ. ਨੇ ਹਰ ਦੋਸ਼ੀ ਦੀ ਜ਼ਮਾਨਤ ਦਾ ਵਿਰੋਧ ਕੀਤਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਪਿਤਾ ਸਲੀਮ ਨਾਲ ਸ਼ਾਹਰੁਖ ਨੂੰ ਮਿਲਣ ਪਹੁੰਚੇ ਸਲਮਾਨ, 9 ਦਿਨਾਂ ਅੰਦਰ ਦੂਜੀ ਵਾਰ ਕੀਤੀ ਮੁਲਾਕਾਤ (ਵੀਡੀਓ)

ਦੱਸ ਦੇਈਏ ਕਿ ਆਰੀਅਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਅਦਾਲਤ ਪਹੁੰਚੇ ਹਨ। ਸਤੀਸ਼ ਮਾਨਸ਼ਿੰਡ ਨਾਲ ਕੌਂਸਲ ਅਮਿਤ ਦੇਸਾਈ ਵੀ ਮੌਜੂਦ ਹਨ। ਆਰੀਅਨ ਦੇ ਵਕੀਲ ਨੇ ਕਿਹਾ ''ਆਰੀਅਨ ਖ਼ਾਨ ਕੋਲ ਡਰੱਗਸ ਖਰੀਦਣ ਦੇ ਪੈਸੇ ਨਹੀਂ ਸਨ ਅਤੇ ਨਾ ਹੀ ਉਸ ਕੋਲ ਡਰੱਗਸ ਲਈ ਸੀ।''
ਇਨ੍ਹਾਂ ਤੋਂ ਇਲਾਵਾ ਸ਼ਾਹਰੁਖ ਖ਼ਾਨ ਦੀ ਮੈਨੇਜਰ ਪੂਜਾ ਡਡਲਾਨੀ ਅਤੇ ਉਨ੍ਹਾਂ ਦੀ ਸੁਰੱਖਿਆ ਇੰਚਾਰਜ ਰਵੀ ਵੀ ਮੌਕੇ 'ਤੇ ਮੌਜੂਦ ਹਨ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹੁਣ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕੀ ਆਰੀਅਨ ਨੂੰ ਅੱਜ ਜ਼ਮਾਨਤ ਮਿਲ ਸਕੇਗੀ ਜਾਂ ਫਿਰ ਉਸ ਨੂੰ ਕੁਝ ਹੋਰ ਰਾਤਾਂ ਜੇਲ੍ਹ 'ਚ ਕੱਟਣੀਆਂ ਪੈਣਗੀਆਂ।

PunjabKesari

ਇਹ ਖ਼ਬਰ ਵੀ ਪੜ੍ਹੋ - ਆਰੀਅਨ ਖ਼ਾਨ ਦੀ ਜ਼ਮਾਨਤ ਤੋਂ ਪਹਿਲਾਂ ਟਵਿੱਟਰ 'ਤੇ ਟਰੈਂਡ ਹੋਇਆ 'No Bail Only Jail'

ਦੱਸਣਯੋਗ ਹੈ ਕਿ ਇਸ ਦੌਰਾਨ ਸਲਮਾਨ ਖ਼ਾਨ ਆਪਣੇ ਪਿਤਾ ਸਲੀਮ ਖ਼ਾਨ ਨਾਲ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਮਿਲਣ ਲਈ ਪਹੁੰਚੇ ਹਨ। ਅਦਾਕਾਰ ਦੇ ਆਪਣੇ ਘਰ ਜਾਂਦੇ ਸਮੇਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਮਸ਼ਹੂਰ ਫੋਟੋਗ੍ਰਾਫਰ voompla ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਲਮਾਨ ਖ਼ਾਨ ਦੀ ਕਾਰ ਰੇਂਜ ਰੋਵਰ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਵੁਮਪਲਾ ਨੇ ਪੋਸਟ 'ਚ ਲਿਖਿਆ, ''ਸਲਮਾਨ ਤੇ ਪਾਪਾ ਸਲੀਮ ਖ਼ਾਨ ਆਰੀਅਨ ਖ਼ਾਨ ਦੇ ਡਰੱਗਜ਼ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਵਿਖੇ ਪਹੁੰਚੇ।'' 

ਇਹ ਖ਼ਬਰ ਵੀ ਪੜ੍ਹੋ - ਜਾਣੋ ਕੌਣ ਹੈ ਸ਼ਾਹਰੁਖ ਦੇ ਪੁੱਤਰ ਦਾ ਕੇਸ ਲੜਨ ਵਾਲੇ ਅਮਿਤ ਦੇਸਾਈ, ਸਲਮਾਨ ਨਾਲ ਵੀ ਹੈ ਕੁਨੈਕਸ਼ਨ


sunita

Content Editor

Related News