ਆਰੀਅਨ ਖਾਨ ਡਰੱਗ ਕੇਸ ''ਚ ਅੱਜ ਹੋਵੇਗੀ ਸੁਣਵਾਈ, ਮਿਲੇਗੀ ਜ਼ਮਾਨਤ ਜਾਂ ਜਾਵੇਗਾ ਜੇਲ੍ਹ
Thursday, Oct 07, 2021 - 11:24 AM (IST)
ਮੁੰਬਈ- ਐੱਨ.ਸੀ.ਬੀ. ਨੇ 2 ਅਕਤੂਬਰ ਨੂੰ ਕਰੂਜ਼ 'ਤੇ ਛਾਪੇਮਾਰੀ ਦੌਰਾਨ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਹਿਰਾਸਤ 'ਚ ਲਿਆ ਸੀ। ਐੱਨ.ਸੀ.ਬੀ. ਨੂੰ ਖਬਰ ਮਿਲੀ ਸੀ ਕਿ ਕਰੂਜ਼ 'ਤੇ ਡਰੱਗਸ ਪਾਰਟੀ ਚੱਲ ਰਹੀ ਹੈ। ਐੱਨ.ਸੀ.ਬੀ. ਨੇ ਆਰੀਅਨ, ਅਰਬਾਜ਼ ਮਰਚੈਟ ਅਤੇ ਮੁਨਮੁਨ ਧਮੇਚਾ ਸਮੇਤ 8 ਲੋਕਾਂ ਨੂੰ ਹਿਰਾਸਤ 'ਚ ਲਿਆ ਸੀ। ਆਰੀਅਨ ਨਾਲ ਲੰਬੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਲਿਆ ਗਿਆ। ਆਰੀਅਨ ਦੇ ਨਾਲ ਅਰਬਾਜ਼ ਮਰਚੈਟ ਅਤੇ ਮੁਨਮੁਨ ਧਮੇਚਾ ਸਮੇਤ ਇਕ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋਮਵਾਰ ਨੂੰ ਆਰੀਅਨ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਰਿਮਾਂਡ ਨੂੰ 7 ਅਕਤੂਬਰ ਤੱਕ ਵਧਾ ਦਿੱਤਾ ਗਿਆ ਸੀ। ਅੱਜ ਆਰੀਅਨ ਦੀ ਕਸਟਡੀ ਖਤਮ ਹੋ ਰਹੀ ਹੈ ਅਤੇ ਉਸ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਵਕੀਲ ਸਤੀਸ਼ ਮਾਨਸ਼ਿੰਦੇ ਇਕ ਵਾਰ ਫਿਰ ਕੋਰਟ 'ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕਰਨਗੇ।
4 ਅਕਤੂਬਰ ਨੂੰ ਐੱਨ.ਸੀ.ਬੀ. ਨੇ ਕੋਰਟ ਨੂੰ ਦੱਸਿਆ ਸੀ-ਆਰੀਅਨ ਕੋਡਵਰਡ 'ਚ ਚੈਟਿੰਗ ਕਰਦਾ ਸੀ ਅਤੇ ਇਸ ਨੂੰ ਡੀਕੋਡ ਕਰਨ ਲਈ ਇਹ ਕਸਟਡੀ ਜ਼ਰੂਰੀ ਹੈ। ਕਈ ਚੈਟਸ ਇਹ ਦੱਸਦੇ ਹਨ ਕਿ ਉਸ ਦੇ ਡੀਲਰਸ ਦੇ ਨਾਲ ਕਨੈਕਸ਼ਨ ਹਨ। ਚੈਟ ਤੋਂ ਸਾਫ ਹੈ ਕਿ ਇਹ ਨੈਕਸਸ ਹੈ ਅਤੇ ਇੰਟਰਨੈਸ਼ਨਲ ਟਰਾਂਸਜੈਕਸ਼ਨ ਵੀ ਹੋਏ ਹਨ। ਦੋਸ਼ੀਆਂ ਨੇ ਡਰੱਗਸ ਪੈਡਲਰ ਨਾਲ ਡੀਲ ਕਰਨ ਲਈ ਕੋਡਵਰਡ ਦੀ ਵਰਤੋਂ ਕੀਤੀ ਹੈ ਅਤੇ ਅਜਿਹੇ 'ਚ ਦੋਸ਼ੀਆਂ ਨੂੰ ਰਿਮਾਂਡ 'ਚ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨ ਦੀ ਲੋੜ ਹੈ।
ਉਧਰ ਆਰੀਅਨ ਦੇ ਵਕੀਲ ਮਾਨਸ਼ਿੰਦੇ ਨੇ ਕਿਹਾ ਕਿ ਆਰੀਅਨ ਨੂੰ ਖਾਸ ਮਹਿਮਾਨ ਦੇ ਤੌਰ 'ਤੇ ਬੁਲਾਇਆ ਗਿਆ ਸੀ ਅਤੇ ਉਹ ਇਕ ਦੋਸਤ ਦੇ ਨਾਲ ਉਥੇ ਗਿਆ ਸੀ। ਉਸ ਨੂੰ ਕਰੂਜ਼ 'ਤੇ ਜਾਣ ਦਾ ਇਕ ਵੀ ਪੈਸਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਹ ਕਿਸੇ ਆਰਗੇਨਾਈਜ਼ਰ ਨੂੰ ਜਾਣਦਾ ਹੈ। ਵਕੀਲ ਨੇ ਆਰੀਅਨ ਦੇ ਪੈਡਲਰ ਨੂੰ ਜਾਣਨ ਦੀ ਖਬਰ ਦਾ ਖੰਡਨ ਕੀਤਾ ਹੈ। ਨਾਲ ਹੀ ਐੱਨ.ਸੀ.ਬੀ 'ਤੇ ਦੋਸ਼ ਲਗਾਇਆ ਹੈ ਕਿ ਉਹ ਸਿਰਫ ਵ੍ਹਟਸਐਪ ਚੈਟ 'ਤੇ ਕੇਸ ਬਣਾ ਰਹੇ ਹਨ ਜਦੋਂਕਿ ਉਨ੍ਹਾਂ ਨੇ ਮੇਰੇ ਕਲਾਇੰਟ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ।
ਰਿਪੋਰਟ ਮੁਤਾਬਕ ਆਰੀਅਨ ਜਾਂਚ ਅਧਿਕਾਰੀਆਂ ਨੂੰ ਸਹਿਯੋਗ ਕਰ ਰਹੇ ਹਨ ਅਤੇ ਉਨ੍ਹਾਂ ਨੇ ਚਾਰ ਪੇਜਾਂ ਦਾ ਬਿਆਨ ਦਿੱਤਾ। ਆਰੀਅਨ 7 ਅਕਤੂਬਰ ਤੱਕ ਐੱਨ.ਸੀ.ਬੀ. ਦੀ ਹਿਰਾਸਤ 'ਚ ਰਹੇ ਜਦੋਂਕਿ ਡਰੱਗ ਬਿਊਰੋ 11 ਅਕਤੂਬਰ ਤੱਕ ਹਿਰਾਸਤ ਵਧਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਇਸ ਮਾਮਲੇ 'ਚ ਛਾਣਬੀਨ ਕਰਦੇ ਹੋਏ ਐੱਨ.ਸੀ.ਬੀ. ਨੇ ਮੰਗਲਵਾਰ ਰਾਤ ਮੁੰਬਈ ਦੇ ਪਵਈ ਇਲਾਕੇ 'ਚ ਇਕ ਹੋਰ ਵਿਅਕਤੀ ਨੂੰ ਹਿਰਾਸਤ 'ਚ ਲਿਆ ਅਤੇ ਡਰੱਗਸ ਜ਼ਬਤ ਕੀਤੀ।