ਆਰੀਅਨ ਖ਼ਾਨ ਡਰੱਗ ਕੇਸ : ਜ਼ਮਾਨਤ ਮਿਲਣ ਤੋਂ ਬਾਅਦ ਜਾਣੋ ਕੀ ਹੈ ਜੇਲ੍ਹ ਤੋਂ ਰਿਹਾਅ ਹੋਣ ਦੀ ਪ੍ਰਕਿਰਿਆ
Friday, Oct 29, 2021 - 01:23 PM (IST)
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਐੱਨ.ਸੀ.ਬੀ. ਨੇ ਡਰੱਗਸ ਕੇਸ 'ਚ ਗ੍ਰਿਫਤਾਰ ਕੀਤਾ ਸੀ। ਉਸ ਦੇ ਨਾਲ ਹੀ ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਵੀ ਸਨ ਜਿਨ੍ਹਾਂ ਨੂੰ ਇਕੱਠੇ ਬੰਬਈ ਹਾਈਕੋਰਟ ਤੋਂ ਕੱਲ੍ਹ ਭਾਵ (ਵੀਰਵਾਰ) ਨੂੰ ਜ਼ਮਾਨਤ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਆਰੀਅਨ ਖ਼ਾਨ ਅੱਜ ਜੇਲ੍ਹ ਤੋਂ ਬਾਹਰ ਨਿਕਲਣਗੇ।
ਹਾਈਕੋਰਟ ਤੋਂ ਡੀਟੇਲਡ ਆਰਡਰ ਮਿਲਣ ਤੋਂ ਬਾਅਦ ਸੈਸ਼ਨ ਕੋਰਟ 'ਚ ਹੋਵੇਗਾ ਪ੍ਰੋਸੈੱਸ
ਜਾਣਕਾਰੀ ਮੁਤਾਬਕ ਹਾਈਕੋਰਟ ਅੱਜ ਡੀਟੇਲਡ ਆਰਡਰ ਦੀ ਕਾਪੀ ਜਾਰੀ ਕਰ ਸਕਦਾ ਹੈ। ਆਦੇਸ਼ ਦੀ ਕਾਪੀ ਸੈਸ਼ਨ ਕੋਰਟ 'ਚ ਜਾਵੇਗੀ। ਇਸ ਤੋਂ ਬਾਅਦ ਉਥੇ ਬੇਲ ਬਾਂਡ ਭਰਿਆ ਜਾਵੇਗਾ। ਜੇਕਰ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਸ਼ਾਮ ਤੱਕ ਬੇਲ ਆਰਡਰ ਦੀ ਸਰਟੀਫਾਈਡ ਕਾਪੀ ਆਰਥਰ ਰੋਡ ਜੇਲ੍ਹ ਪਹੁੰਚ ਜਾਂਦੀ ਹੈ ਤਾਂ ਆਰੀਅਨ ਖ਼ਾਨ ਅਤੇ ਉਸ ਦੇ ਸਾਥੀ ਅੱਜ ਰਿਹਾਅ ਹੋ ਕੇ ਆਪਣੇ ਘਰ ਜਾ ਪਾਉਣਗੇ।
ਇਹ ਵੀ ਪੜ੍ਹੋ - ਆਰੀਅਨ ਡਰੱਗ ਕੇਸ : ਸਮੀਰ ਵਾਨਖੇੜੇ ਦੀਆਂ ਵਧੀਆਂ ਮੁਸ਼ਕਿਲਾਂ, ਗਵਾਹ ਕਿਰਨ ਗੋਸਾਵੀ ਗ੍ਰਿਫ਼ਤਾਰ
ਆਰਡਰ ਦੀ ਕਾਪੀ ਮਿਲਣ ਤੋਂ ਬਾਅਦ ਮਿਲਦੀ ਹੈ ਰਿਹਾਈ
ਜੇਲ੍ਹ ਅਧਿਕਾਰੀਆਂ ਮੁਤਾਬਕ ਕੋਰਟ ਆਰਡਰ ਦੀ ਕਾਪੀ ਜ਼ਮਾਨਤ ਬਾਕਸ (ਜਾਮੀਨ ਪੱਤਰ ਪੇਟੀ) 'ਚ ਆਉਣ ਦੇ ਬਾਅਦ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕੈਦੀ ਨੂੰ ਰਿਹਾਈ ਮਿਲਦੀ ਹੈ। ਬਾਕਸ ਤਿੰਨ ਵਾਰ ਓਪਰ ਹੁੰਦਾ ਹੈ। ਸਵੇਰੇ 10.30 ਵਜੇ, ਦੁਪਿਹਰ 3.30 ਵਜੇ ਅਤੇ ਸ਼ਾਮ ਨੂੰ 5.30 ਵਜੇ। ਇਹ ਜੇਲ੍ਹ ਕਾਪੀ ਉਨ੍ਹਾਂ ਨੂੰ ਸ਼ਾਮ 5.30 ਤੱਕ ਮਿਲਦੀ ਹੈ ਤਾਂ ਉਸ ਦਿਨ ਕੈਦੀ ਨੂੰ ਰਿਲੀਜ਼ ਕਰਦੇ ਹਨ, ਨਹੀਂ ਤਾਂ ਦੂਜੇ ਦਿਨ ਹੀ ਉਸ ਨੂੰ ਬੇਲ ਮਿਲਦੀ ਹੈ।
ਇਹ ਵੀ ਪੜ੍ਹੋ - ਕਰੂਜ਼ ਡਰੱਗ ਮਾਮਲਾ : ਸਮੀਰ ਵਾਨਖੇੜੇ ਦੀਆਂ ਵਿਆਹੁਤਾ ਮੁਸ਼ਕਲਾਂ 'ਚ ਵਾਧਾ
ਪ੍ਰੋਸੀਜ਼ਰ ਤੋਂ ਬਾਅਦ ਮਿਲਦੀ ਹੈ ਰਿਹਾਈ
ਬੇਲ ਆਰਡਰ ਦੀ ਸਰਟੀਫਾਈਡ ਕਾਪੀ ਮਿਲਣ ਤੋਂ ਬਾਅਦ ਕੈਦੀ ਨੂੰ ਦਫ਼ਤਰ 'ਚ ਬੁਲਾਇਆ ਜਾਂਦਾ ਹੈ। ਫਿਰ ਇਨ੍ਹਾਂ ਪ੍ਰੋਸੀਜ਼ਰ ਤੋਂ ਬਾਅਦ ਹੁੰਦੀ ਹੈ ਉਸ ਦੀ ਰਿਹਾਈ...
-ਬੇਲ ਆਰਡਰ ਉਸ ਸਮੇਂ ਜਿੰਨੇ ਵੀ ਕੈਦੀਆਂ ਦਾ ਮਿਲਦਾ ਹੈ ਉਨ੍ਹਾਂ ਸਭ ਦੀ ਅਨਾਊਸਮੈਂਟ ਜੇਲ੍ਹ ਦੇ ਅੰਦਰ ਕੀਤੀ ਜਾਂਦੀ ਹੈ।
-ਉਸ ਤੋਂ ਬਾਅਦ ਇਕ-ਇਕ ਕਰਕੇ ਸਾਰੇ ਕੈਦੀਆਂ ਨੂੰ ਦਫ਼ਤਰ ਦੇ ਗੇਟ 'ਤੇ ਲਿਜਾਇਆ ਜਾਂਦਾ ਹੈ। ਗੇਟ 'ਚ ਸਭ ਨੂੰ ਬਿਠਾਇਆ ਜਾਂਦਾ ਹੈ।
-ਉਸ ਤੋਂ ਬਾਅਦ ਸਭ ਦੇ ਨਾਂ ਅਤੇ ਪਿਤਾ ਦੇ ਨਾਂ ਨਾਲ ਹਾਜ਼ਰੀ ਦੁਬਾਰਾ ਲਗਾਈ ਜਾਂਦੀ ਹੈ। ਫਿਰ ਇਕ-ਇਕ ਨੂੰ ਵਾਰੀ-ਵਾਰੀ ਨਾਲ ਅੰਦਰ ਦਫ਼ਤਰ 'ਚ ਲਿਜਾਇਆ ਜਾਂਦਾ ਹੈ।
-ਫਿਰ ਕੈਦੀਆਂ ਦੇ ਕੱਪੜੇ ਕੱਢ ਕੇ ਉਸ ਦੇ ਸਰੀਰ ਦੇ ਤਿਲ ਜਾਂ ਨਿਸ਼ਾਨ ਨੂੰ ਚੈੱਕ ਕੀਤਾ ਜਾਂਦਾ ਹੈ ਜੋ ਜੇਲ੍ਹ 'ਚ ਆਉਂਦੇ ਸਮੇਂ ਨੋਟ ਕੀਤਾ ਗਿਆ ਸੀ। ਇਸ ਨੂੰ ਜੇਲਰ ਖੁਦ ਚੈੱਕ ਕਰਦਾ ਹੈ, ਜੋ ਉਸ ਨੇ ਜੇਲ੍ਹ 'ਚ ਆਉਂਦੇ ਸਮੇਂ ਦੱਸਿਆ ਸੀ।
-ਫਿਰ ਉਸ ਦੀ ਸਿਹਤ ਦੇ ਬਾਰੇ 'ਚ ਪੁੱਛਿਆ ਜਾਂਦਾ ਹੈ। ਰਿਹਾਈ ਦੇ ਦਿਨ ਉਸ ਨੇ ਕੀ ਖਾਧਾ ਜਾਂ ਉਸ ਦੇ ਦਿਨ ਦੀ ਕੀ ਰੂਟੀਨ ਰਹੀ, ਉਸ ਨੇ ਨਹਾਇਆ ਜਾਂ ਨਹੀਂ ਇਹ ਸਭ ਵੀ ਨੋਟ ਕੀਤਾ ਜਾਂਦਾ ਹੈ।
-ਕੈਦੀ ਦਾ ਭਾਰ ਵੀ ਚੈੱਕ ਕੀਤਾ ਜਾਂਦਾ ਹੈ, ਜਦੋਂ ਉਹ ਆਇਆ ਸੀ ਅਤੇ ਜਦੋਂ ਉਹ ਰਿਹਾਅ ਹੁੰਦਾ ਹੈ।