ਕੀ ਅੱਜ ਮਿਲੇਗੀ ਸ਼ਾਹਰੁਖ ਦੇ ਪੁੱਤਰ ਆਰੀਅਨ ਨੂੰ ਜ਼ਮਾਨਤ?

10/14/2021 1:35:08 PM

ਨਵੀਂ ਦਿੱਲੀ (ਬਿਊਰੋ) : ਫ਼ਿਲਮ ਅਦਾਕਾਰਾ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਇਸ ਸਮੇਂ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਬੰਦ ਹਨ। ਨਾਰਕੋਟਿਕਸ ਕੰਟਰੋਲ ਬਿਊੁਰੋ (ਐੱਨ. ਸੀ. ਬੀ.) ਨੇ ਆਰੀਅਨ ਨੂੰ ਡਰੱਗ ਕੇਸ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਹੋਇਆ ਹੈ। ਅੱਜ ਇਸ ਮਾਮਲੇ 'ਤੇ ਕੋਰਟ 'ਚ ਮੁੜ ਸੁਣਵਾਈ ਹੋਣੀ ਹੈ। ਆਰੀਅਨ ਦੀ ਜ਼ਮਾਨਤ ਲਈ ਉਨ੍ਹਾਂ ਦੇ ਵਕੀਲ ਹੁਣ ਤਕ ਕਈ ਵਾਰ ਜ਼ਮਾਨਤ ਦੀ ਅਰਜ਼ੀ ਪਾ ਚੁੱਕੇ ਹਨ ਪਰ ਜਾਂ ਤਾਂ ਉਹ ਅਰਜ਼ੀ ਖਾਰਜ ਹੋ ਜਾਂਦੀ ਹੈ ਜਾਂ ਫਿਰ ਸੁਣਵਾਈ ਕਿਸੇ ਨਾ ਕਿਸੇ ਕਾਰਨ ਟਾਲ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਕੋਵਿਡ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਆਰੀਅਨ ਖ਼ਾਨ ਅਤੇ 5 ਹੋਰ ਦੋਸ਼ੀਆਂ ਨੂੰ ਆਮ ਸੈੱਲ 'ਚ ਤਬਦੀਲ ਕਰ ਦਿੱਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਵੱਖਰੀ ਬੈਰਕ 'ਚ ਰੱਖਿਆ ਗਿਆ ਸੀ। ਇਹ ਜਾਣਕਾਰੀ ਆਰਥਰ ਰੋਡ ਜੇਲ੍ਹ ਦੇ ਸੁਪਰਡੈਂਟ ਨਿਤਿਨ ਵਾਇਚਲ ਨੇ ਮੀਡੀਆ ਨੂੰ ਦਿੱਤੀ ਹੈ।

PunjabKesari

ਦੱਸ ਦੇਈਏ ਕਿ 13 ਅਕਤੂਬਰ ਨੂੰ ਆਰੀਅਨ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਸੈਸ਼ਨ ਕੋਰਟ (ਐੱਨ. ਡੀ. ਪੀ. ਐੱਸ. ਕੋਰਟ) 'ਚ ਹੋਈ ਸੀ ਪਰ ਅੰਤ 'ਚ ਸੁਣਵਾਈ ਅੱਜ ਯਾਨੀ 14 ਅਕਤੂਬਰ ਤੱਕ ਵਧਾ ਦਿੱਤੀ ਗਈ। ਆਰੀਅਨ ਖ਼ਾਨ ਦੇ ਵਕੀਲ ਅਮਿਤ ਦੇਸਾਈ ਅੱਜ ਅਦਾਲਤ 'ਚ ਆਪਣੇ ਮੁਵੱਕਲ ਦੀ ਰਿਹਾਈ ਲਈ ਦੁਬਾਰਾ ਬਹਿਸ ਕਰਨਗੇ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਮਾਮਲੇ 'ਤੇ ਹਨ।

ਆਰੀਅਨ ਖ਼ਾਨ ਦੇ ਵਕੀਲ ਅਮਿਤ ਦੇਸਾਈ ਨੇ ਕੱਲ੍ਹ ਅਦਾਲਤ 'ਚ ਆਰੀਅਨ ਦੀ ਨੁਮਾਇੰਦਗੀ ਕਰਦਿਆਂ ਕਿਹਾ, ''ਉਹ ਅਜੇ ਜਵਾਨ ਹੈ। ਅਜਿਹੇ ਪਦਾਰਥ ਬਹੁਤ ਸਾਰੇ ਦੇਸ਼ਾਂ 'ਚ ਕਾਨੂੰਨੀ ਹਨ। ਸਾਨੂੰ ਜ਼ਮਾਨਤ ਦਿੱਤੀ ਜਾਵੇ। ਉਨ੍ਹਾਂ ਨੂੰ ਹੋਰ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਉਹ ਲੋਕ ਪਹਿਲਾਂ ਹੀ ਬਹੁਤ ਦੁੱਖ ਝੱਲ ਚੁੱਕੇ ਹਨ। ਉਸ ਨੇ ਆਪਣਾ ਸਬਕ ਸਿੱਖ ਲਿਆ ਹੈ। ਉਹ ਨਸ਼ਾ ਤਸਕਰ ਨਹੀਂ ਹਨ, ਨਾ ਹੀ ਠੱਗ ਅਤੇ ਨਾ ਹੀ ਤਸਕਰ ਹਨ। ਹਾਲਾਂਕਿ ਇਸ ਦਲੀਲ ਤੋਂ ਬਾਅਦ ਵੀ ਅਦਾਲਤ ਨੇ ਕੱਲ੍ਹ ਅਰਜ਼ੀ 'ਤੇ ਕੋਈ ਫੈਸਲਾ ਨਹੀਂ ਦਿੱਤਾ ਸੀ ਪਰ ਅੱਜ ਇਹ ਦੇਖਣਾ ਹੋਵੇਗਾ ਕਿ ਅਦਾਲਤ ਆਰੀਅਨ ਨੂੰ ਜ਼ਮਾਨਤ ਦੇਵੇਗੀ ਜਾਂ ਉਸ ਨੂੰ ਕੁਝ ਹੋਰ ਦਿਨਾਂ ਲਈ ਜੇਲ੍ਹ 'ਚ ਰਹਿਣਾ ਪਵੇਗਾ।


sunita

Content Editor

Related News