ਆਰੀਅਨ ਖ਼ਾਨ ਦੇ ਲਗਜ਼ਰੀ ਬ੍ਰਾਂਡ ਦੇ ਕੱਪੜਿਆਂ ਦੇ ਰੇਟ ਦੇਖ ਉੱਡੇ ਲੋਕਾਂ ਦੇ ਹੋਸ਼, ਬਣ ਰਹੇ Funny Memes

Monday, May 01, 2023 - 11:27 AM (IST)

ਆਰੀਅਨ ਖ਼ਾਨ ਦੇ ਲਗਜ਼ਰੀ ਬ੍ਰਾਂਡ ਦੇ ਕੱਪੜਿਆਂ ਦੇ ਰੇਟ ਦੇਖ ਉੱਡੇ ਲੋਕਾਂ ਦੇ ਹੋਸ਼, ਬਣ ਰਹੇ Funny Memes

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦਾ ਲਗਜ਼ਰੀ ਕੱਪੜਿਆਂ ਦਾ ਬ੍ਰਾਂਡ D'YAVOL X ਪਿਛਲੇ ਕਈ ਦਿਨਾਂ ਤੋਂ ਸੁਰਖ਼ੀਆਂ ’ਚ ਹੈ। ਜਿਥੇ ਆਰੀਅਨ ਖ਼ਾਨ ਨੇ ਖ਼ੁਦ ਇਸ ਦੇ ਵਿਗਿਆਪਨ ਨੂੰ ਡਾਇਰੈਕਟ ਕੀਤਾ ਸੀ, ਉਥੇ ਹੀ ਉਹ ਆਪਣੇ ਪਿਤਾ ਸ਼ਾਹਰੁਖ ਖ਼ਾਨ ਨਾਲ ਵੀ ਇਸ ਵਿਗਿਆਪਨ ’ਚ ਨਜ਼ਰ ਆਏ ਸਨ, ਜਿਸ ਕਾਰਨ ਇਹ ਸੁਰਖ਼ੀਆਂ ’ਚ ਰਿਹਾ ਸੀ ਪਰ ਹੁਣ ਇਸ ਬ੍ਰਾਂਡ ਦੀ ਵੈੱਬਸਾਈਟ ਐਤਵਾਰ ਨੂੰ ਲਾਈਵ ਹੋ ਗਈ ਹੈ, ਜਿਸ ’ਚ ਪ੍ਰਸ਼ੰਸਕ ਇਸ ਬ੍ਰਾਂਡ ਦੇ ਕੱਪੜਿਆਂ ਦੀਆਂ ਕੀਮਤਾਂ ਦੇਖ ਕੇ ਹੈਰਾਨ ਰਹਿ ਗਏ ਹਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ’ਤੇ ਫਨੀ ਮੀਮਜ਼ ਵੀ ਲਗਾਤਾਰ ਵਾਇਰਲ ਹੋ ਰਹੇ ਹਨ, ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।

PunjabKesari

ਆਰੀਅਨ ਖ਼ਾਨ ਦੇ ਕੱਪੜਿਆਂ ਦੇ ਬ੍ਰਾਂਡ D'YAVOL X ਦੀ ਵੈੱਬਸਾਈਟ ਲਾਈਵ ਹੋਣ ਦੌਰਾਨ ਕ੍ਰੈਸ਼ ਹੋ ਗਈ, ਜਿਸ ਤੋਂ ਬਾਅਦ ਬ੍ਰਾਂਡ ਨੇ ਟਵੀਟ ਕੀਤਾ, ‘‘ਅਸੀਂ ਬਹੁਤ ਜ਼ਿਆਦਾ ਟ੍ਰੈਫਿਕ ਤੇ ਚੈੱਕਆਊਟ ਦਾ ਅਨੁਭਵ ਕਰ ਰਹੇ ਹਾਂ। ਇਸ ਲਈ ਕਿਰਪਾ ਕਰਕੇ ਸਾਡੇ ਨਾਲ ਬਣੇ ਰਹੋ।’’ ਇਸ ਤੋਂ ਬਾਅਦ ਉਨ੍ਹਾਂ ਨੇ ਵੈੱਬਸਾਈਟ ਨੂੰ ਮੁੜ ਲਾਈਵ ਕਰਨ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਖਰੀਦਦਾਰੀ ਸ਼ੁਰੂ ਕਰ ਦਿੱਤੀ।

PunjabKesari

ਕੁਝ ਪ੍ਰਸ਼ੰਸਕ ਅਜਿਹੇ ਵੀ ਸਨ, ਜਿਨ੍ਹਾਂ ਨੇ ਕੱਪੜਿਆਂ ਦੀ ਕੀਮਤ ਦੇਖ ਕੇ ਟਵਿੱਟਰ ’ਤੇ ਆਪਣੀ ਪ੍ਰਤੀਕਿਰਿਆ ਵੀ ਸਾਂਝੀ ਕੀਤੀ। ਬਸ ਫਿਰ ਕੀ ਸੀ, ਜਿਵੇਂ ਹੀ ਕੱਪੜਿਆਂ ਦੀਆਂ ਕੀਮਤਾਂ ਦਾ ਵੇਰਵਾ ਟਵਿੱਟਰ ’ਤੇ ਸਾਂਝਾ ਕੀਤਾ ਗਿਆ ਤਾਂ ਮੀਮਜ਼ ਵਾਇਰਲ ਹੋਣ ਲੱਗੇ।

PunjabKesari

ਇਸ ਤੋਂ ਇਲਾਵਾ ਆਰੀਅਨ ਖ਼ਾਨ ਨੇ ਸੈੱਟ ’ਤੇ ਆਪਣੇ ਪਿਤਾ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਗੱਲ ਕੀਤੀ ਹੈ। ਹਾਰਪਰਜ਼ ਬਾਜ਼ਾਰ ਨੂੰ ਦਿੱਤੇ ਇਕ ਇੰਟਰਵਿਊ ’ਚ ਆਰੀਅਨ ਖ਼ਾਨ ਨੇ ਕਿਹਾ, ‘‘ਪਿਤਾ ਨਾਲ ਕੰਮ ਕਰਨਾ ਮੇਰੇ ਲਈ ਕਦੇ ਵੀ ਚੁਣੌਤੀ ਨਹੀਂ ਰਿਹਾ ਕਿਉਂਕਿ ਉਹ ਆਪਣੇ ਤਜਰਬੇ ਤੇ ਸਮਰਪਣ ਨਾਲ ਸੈੱਟ ’ਤੇ ਹਰ ਕਿਸੇ ਦਾ ਕੰਮ ਆਸਾਨ ਬਣਾਉਂਦੇ ਹਨ। ਉਹ ਪੂਰੇ ਕਰਿਊ ਨੂੰ ਵੀ ਸਹਿਜ ਮਹਿਸੂਸ ਕਰਵਾਉਂਦੇ ਹਨ ਤੇ ਹਰ ਕਿਸੇ ਦਾ ਸਤਿਕਾਰ ਕਰਦਾ ਹਾਂ। ਜਦੋਂ ਉਹ ਸੈੱਟ ’ਤੇ ਹੁੰਦੇ ਹਨ ਤਾਂ ਮੈਂ ਹਮੇਸ਼ਾ ਜ਼ਿਆਦਾ ਧਿਆਨ ਦਿੰਦਾ ਹਾਂ। ਇਸ ਲਈ ਮੈਂ ਕਿਸੇ ਵੀ ਚੀਜ਼ ਨੂੰ ਗੁਆਉਂਦਾ ਨਹੀਂ ਹਾਂ।’’

PunjabKesari

ਤੁਹਾਨੂੰ ਦੱਸ ਦੇਈਏ ਕਿ ਜਿਥੇ ਆਰੀਅਨ ਖ਼ਾਨ ਨੇ ਕਾਰਟੂਨ ਫ਼ਿਲਮਾਂ ’ਚ ਆਪਣੀ ਆਵਾਜ਼ ਦਿੱਤੀ ਹੈ, ਉਥੇ ਜਲਦ ਹੀ ਉਹ ਇਕ ਵੈੱਬ ਸੀਰੀਜ਼ ਦਾ ਨਿਰਦੇਸ਼ਨ ਵੀ ਕਰਦਾ ਨਜ਼ਰ ਆਵੇਗਾ, ਜਿਸ ਕਾਰਨ ਉਹ ਸੁਰਖ਼ੀਆਂ ’ਚ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News