ਸ਼ਾਹਰੁਖ ਖਾਨ ਨੂੰ ਮਿਲ ਕੇ ਲਾਕਅਪ 'ਚ ਰੋ ਪਏ ਆਰੀਅਨ, ਪੁੱਤਰ ਲਈ ਬਰਗਰ ਲੈ ਕੇ ਪਹੁੰਚੀ ਮਾਂ ਗੌਰੀ

Wednesday, Oct 06, 2021 - 11:11 AM (IST)

ਸ਼ਾਹਰੁਖ ਖਾਨ ਨੂੰ ਮਿਲ ਕੇ ਲਾਕਅਪ 'ਚ ਰੋ ਪਏ ਆਰੀਅਨ, ਪੁੱਤਰ ਲਈ ਬਰਗਰ ਲੈ ਕੇ ਪਹੁੰਚੀ ਮਾਂ ਗੌਰੀ

ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਹਾਲ ਹੀ 'ਚ ਐੱਨ.ਸੀ.ਬੀ. ਨੇ ਕੋਰਡੇਲੀਆ ਕਰੂਜ਼ ਡਰੱਗ ਪਾਰਟੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਕੋਰਟ ਨੇ ਆਰੀਅਨ ਨੂੰ 7 ਅਕਤੂਬਰ ਤੱਕ ਐੱਨ.ਸੀ.ਬੀ. ਦੀ ਕਸਟਡੀ 'ਚ ਭੇਜਿਆ ਹੈ। ਇਸ ਕੇਸ ਨਾਲ ਜੁੜੇ ਕਈ ਅਪਡੇਟਸ ਮੀਡੀਆ ਦੀਆਂ ਸੁਰਖੀਆਂ 'ਚ ਹਨ। ਇਸ ਵਿਚਾਲੇ ਖਬਰ ਆ ਰਹੀ ਹੈ ਕਿ ਹੁਣ ਆਰੀਅਨ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਮਿਲਣ ਦੀ ਆਗਿਆ ਦੇ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਐੱਨ.ਸੀ.ਬੀ. ਦੀ ਆਗਿਆ ਲੈ ਕੇ ਸ਼ਾਹਰੁਖ ਖਾਨ ਨੇ ਕੁਝ ਮਿੰਟਾਂ ਲਈ ਪੁੱਤਰ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਆਰੀਅਨ ਭਾਵੁਕ ਹੋ ਗਏ।

Bollywood Tadka
ਪੁੱਤਰ ਦੇ ਲਈ ਮਾਂ ਗੌਰੀ ਖਾਨ ਬਰਗਰ ਲੈ ਕੇ ਗਈ ਸੀ ਪਰ ਨਿਯਮਾਂ ਦੇ ਚੱਲਦੇ ਐੱਨ.ਸੀ.ਬੀ. ਨੇ ਉਨ੍ਹਾਂ ਨੂੰ ਦੇਣ ਦੇ ਆਗਿਆ ਨਹੀਂ ਦਿੱਤੀ। ਉਧਰ ਦੱਸਿਆ ਜਾ ਰਿਹਾ ਹੈ ਕਿ ਐੱਨ.ਸੀ.ਬੀ. ਦੀ ਪਰਮਿਸ਼ਨ ਲੈ ਕੇ ਸ਼ਾਹਰੁਖ ਖਾਨ ਨੇ ਕੁਝ ਮਿੰਟਾਂ ਲਈ ਪੁੱਤਰ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਆਰੀਅਨ ਭਾਵੁਕ ਹੋ ਗਏ। 

Bollywood Tadka
ਲਾਡਲੇ ਲਈ ਬਰਗਰ ਲੈ ਕੇ ਪਹੁੰਚੀ ਮਾਂ ਗੌਰੀ
ਰਿਪੋਰਟ ਮੁਤਾਬਕ ਗੌਰੀ ਆਪਣੇ ਪੁੱਤਰ ਲਈ ਬਰਗਰ ਲੈ ਕੇ ਗਈ ਸੀ ਪਰ ਐੱਨ.ਸੀ.ਬੀ. ਨੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਗ੍ਰਿਫਤਾਰ ਹੋਣ ਤੋਂ ਬਾਅਦ ਆਰੀਅਨ ਖਾਨ ਦੇ ਕੱਪੜੇ ਘਰ ਤੋਂ ਭੇਜੇ ਗਏ ਸਨ ਪਰ ਖਾਣਾ ਉਹ ਐੱਨ.ਸੀ.ਬੀ. ਦੀ ਮੈੱਸ ਤੋਂ ਹੀ ਖਾ ਰਹੇ ਹਨ। ਰਿਪੋਰਟ ਮੁਤਾਬਕ ਆਰੀਅਨ ਨੇ ਆਪਣਾ ਨੇਜਲ ਸਪ੍ਰੇਅ ਘਰ ਤੋਂ ਮੰਗਵਾਇਆ ਜਿਸ ਨੂੰ ਰੱਖਣ ਦੀ ਆਗਿਆ ਦੇ ਦਿੱਤੀ ਗਈ ਸੀ।

Bollywood Tadka
ਪਾਪਾ ਨੂੰ ਮਿਲਣ ਲਈ ਲੈਣੀ ਪਈ ਆਗਿਆ
ਬੀਤੇ ਦਿਨ ਰਿਪੋਰਟ ਸੀ ਕਿ ਆਰੀਅਨ ਨੇ ਆਪਣੇ ਬਿਆਨਾਂ 'ਚ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਕਾਫੀ ਰੁੱਝੇ ਰਹਿੰਦੇ ਹਨ। ਇਸ ਸਮੇਂ ਉਨ੍ਹਾਂ ਦੀਆਂ ਤਿੰਨ ਫਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ। ਦੀ ਰਿਪੋਰਟ ਮੁਤਾਬਕ ਆਰੀਅਨ ਨੇ ਕਿਹਾ ਕਿ ਸ਼ਾਹਰੁਖ ਖਾਨ ਇੰਨੇ ਰੁੱਝੇ ਰਹਿੰਦੇ ਹਨ ਕਿ ਕਦੇ-ਕਦੇ ਉਨ੍ਹਾਂ ਨੂੰ ਆਪਣੇ ਪਿਤਾ ਨਾਲ ਮਿਲਣ ਲਈ ਆਗਿਆ ਲੈਣਾ ਪੈਂਦਾ ਹੈ। ਹੁਣ ਇਸ ਨੂੰ ਮਿਲਣ ਲਈ ਸ਼ਾਹਰੁਖ ਖਾਨ ਨੂੰ ਆਪਣੀ ਸ਼ਟਿੰਗ ਛੱਡ ਕੇ ਐੱਨ.ਸੀ.ਬੀ. ਦੀ ਆਗਿਆ ਲੈਣੀ ਪਈ।


author

Aarti dhillon

Content Editor

Related News