ਬਿਗ ਬੌਸ ਦੇ ਰਹਿ ਚੁੱਕੇ ਉਮੀਦਵਾਰ 22 ਫਰਵਰੀ ਨੂੰ ਗਰਲਫ੍ਰੈਂਡ ਨਾਲ ਕਰਨਗੇ ਵਿਆਹ!
Saturday, Feb 20, 2016 - 03:19 PM (IST)

ਨਵੀਂ ਦਿੱਲੀ- ਬਿਗ ਬੌਸ ਦੇ ਉਮੀਦਵਾਰ ਰਹਿ ਚੁੱਕੇ ਅਤੇ ਮਸ਼ਹੂਰ ਟੀ. ਵੀ. ਅਦਾਕਾਰ ਆਰਿਆ ਬੱਬਰ ਗਰਲਫ੍ਰੈਂਡ ਜੈਸਮਿਨ ਪੁਰੀ ਨਾਲ ਵਿਆਹ ਕਰਨ ਜਾ ਰਹੇ ਹਨ। ਖ਼ਬਰ ਹੈ ਕਿ ਉਹ ਦੋਵੇਂ 22 ਫਰਵਰੀ ਨੂੰ ਵਿਆਹ ਕਰਨਗੇ। ਵਿਆਹ ''ਚ ਕੇਵਲ ਪਰਿਵਾਰ ਦੇ ਕੁਝ ਹੀ ਮੈਂਬਰ ਮੌਜੂਦ ਰਹਿਣਗੇ। ਸੂਤਰਾਂ ਅਨੁਸਾਰ ਆਰਿਆ ਬੱਬਰ ਅਤੇ ਜੈਸਮਿਨ ਆਪਣੀ ਨਿਜੀ ਜਿੰਦਗੀ ਨੂੰ ਲੈ ਕੇ ਕਾਫੀ ਪਰਸਨਲ ਹਨ। ਅਜਿਹੇ ''ਚ ਉਨ੍ਹਾਂ ਨੇ ਗੁਰਦੁਆਰੇ ''ਚ ਕੇਵਲ ਪਰਿਵਾਰ ਦੇ ਮੈਂਬਰਾਂ ਨਾਲ ਹੀ ਵਿਆਹ ਕਰਨ ਦਾ ਫੈਸਲਾ ਕੀਤਾ ਹੈ।
ਆਰਿਆ ਦੇ ਕੁਝ ਦੋਸਤਾਂ ਦਾ ਕਹਿਣਾ ਹੈ ਕਿ ਆਰਿਆ ਨੇ ਅਜੇ ਤੱਕ ਆਪਣੇ ਹਨੀਮੂਨ ਦੇ ਬਾਰੇ ''ਚ ਕੋਈ ਵਿਚਾਰ ਨਹੀਂ ਕੀਤਾ ਹੈ। ਇਸ ਤੋਂ ਪਹਿਲੇ ਮੀਡੀਆ ''ਚ ਅਜਿਹੀ ਖ਼ਬਰ ਆਈ ਸੀ ਕਿ ਵਿਆਹ 21 ਫਰਵਰੀ ਨੂੰ ਹੋਵੇਗਾ।