ਆਰਟਿਸਟ ਅਮਨਦੀਪ ਸਿੰਘ ਨੇ ਸਿੱਧੂ ਮੂਸੇ ਵਾਲਾ ਦੀਆਂ ਕਲਾਵਾਂ ਦਾ ਕੀਤਾ ਪ੍ਰਦਰਸ਼ਨ, ਚੈਰਿਟੀ ’ਚ ਜਾਵੇਗੀ ਕਮਾਈ

Saturday, Aug 05, 2023 - 12:47 PM (IST)

ਆਰਟਿਸਟ ਅਮਨਦੀਪ ਸਿੰਘ ਨੇ ਸਿੱਧੂ ਮੂਸੇ ਵਾਲਾ ਦੀਆਂ ਕਲਾਵਾਂ ਦਾ ਕੀਤਾ ਪ੍ਰਦਰਸ਼ਨ, ਚੈਰਿਟੀ ’ਚ ਜਾਵੇਗੀ ਕਮਾਈ

ਐਂਟਰਟੇਨਮੈਂਟ ਡੈਸਕ– ਸਿੱਧੂ ਮੂਸੇ ਵਾਲਾ ਲਈ ਲੋਕਾਂ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਹਰ ਆਮ ਤੇ ਖ਼ਾਸ ਵਿਅਕਤੀ ਦੇ ਦਿਲ ’ਚ ਸਿੱਧੂ ਅੱਜ ਵੀ ਰਾਜ ਕਰਦਾ ਹੈ। ਇਸੇ ਦੇ ਚਲਦਿਆਂ ਆਰਟਿਸਟ ਅਮਨਦੀਪ ਸਿੰਘ ਨੇ ਸਿੱਧੂ ਮੂਸੇ ਵਾਲਾ ਦੀਆਂ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਹੈ।

PunjabKesari

ਖ਼ਾਸ ਗੱਲ ਇਹ ਹੈ ਕਿ ਸਿੱਧੂ ਦੀਆਂ ਇਨ੍ਹਾਂ ਪੇਂਟਿੰਗਸ ਤੋਂ ਹੋਣ ਵਾਲੀ ਸਾਰੀ ਕਮਾਈ ਚੈਰਿਟੀ ’ਚ ਜਾਵੇਗੀ। ਅਮਨਦੀਪ ਨੇ ਆਪਣੀ ਇੰਸਟਾ ਸਟੋਰੀ ’ਚ ਲਿਖਿਆ ਹੈ ਕਿ ਇਹ ਚੈਰਿਟੀ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਦੇ ਨਾਲ-ਨਾਲ ਸੰਨੀ ਮਾਲਟਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।

ਅਮਨਦੀਪ ਨੇ 29 ਮਈ ਯਾਨੀ ਕਿ ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਉਸ ਦੀਆਂ ਸ਼ਾਨਦਾਰ ਕਲਾਵਾਂ ਸਾਂਝੀਆਂ ਕੀਤੀਆਂ ਸਨ, ਜੋ ਲੋਕਾਂ ਵਲੋਂ ਬੇਹੱਦ ਪਸੰਦ ਕੀਤੀਆਂ ਗਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News