ਦੇਵਦਾਸ ਨੇ ਪੂਰੇ ਕੀਤੇ 13 ਸਾਲ, ਸ਼ਾਹਰੁਖ ਨੇ ''ਡਬਸਮੈਸ਼'' ਵੀਡੀਓ ਕੀਤੀ ਸ਼ੇਅਰ

Sunday, Jul 12, 2015 - 07:50 PM (IST)

ਮੁੰਬਈ- ਸੰਜੇ ਲੀਲਾ ਭੰਸਾਲੀ ਦੀ ਦੇਵਦਾਸ ਨੂੰ ਰਿਲੀਜ਼ ਹੋਇਆਂ ਐਤਵਾਰ ਨੂੰ 13 ਸਾਲ ਹੋ ਗਏ ਹਨ। ਇਸ ਮੌਕੇ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਨੇ ਫਿਲਮ ਨੂੰ ਡਬਸਮੈਸ਼ ਵੀਡੀਓ ਰਾਹੀਂ ਯਾਦ ਕੀਤਾ ਹੈ। ਸਾਲ 2002 ''ਚ ਆਈ ਦੇਵਦਾਸ ''ਚ ਇਕ ਸ਼ਰਾਬੀ ਪ੍ਰੇਮੀ ਦੀ ਭੂਮਿਕਾ ਨਿਭਾਉਣ ਵਾਲੇ ਸ਼ਾਹਰੁਖ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ''ਚ ਉਹ ਆਪਣਾ ਪ੍ਰਸਿੱਧ ਡਾਇਲਾਗ ਬੋਲ ਰਹੇ ਹਨ। ਬਾਬੂਜੀ ਨੇ ਕਹਾ ਗਾਂਵ ਛੋੜ ਦੋ, ਸਬਨੇ ਕਹਾ ਪਾਰੋ ਛੋੜ ਦੋ।
ਸ਼ਾਹਰੁਖ ਨੇ ਟਵੀਟ ਕਰਕੇ ਫਿਲਮ ਦੀ ਪੂਰੀ ਟੀਮ ਦਾ ਧੰਨਵਾਦ ਅਦਾ ਕੀਤਾ ਤੇ ਦੇਵਦਾਸ ਦੇ ਕਈ ਪੋਸਟਰਾਂ ਦਾ ਕੋਲਾਜ ਵੀ ਪੋਸਟ ਕੀਤਾ। ਤਸਵੀਰ ਹੇਠਾਂ ਕੈਪਸ਼ਨ ''ਚ ਉਨ੍ਹਾਂ ਲਿਖਿਆ, ''ਸੰਜੇ, ਬਿਨੋਦ, ਪ੍ਰਕਾਸ਼ਜੀ, ਬੇਲਾ, ਮਾਧੁਰੀ, ਐਸ਼, ਸਰੋਜ ਜੀ, ਵੈਭਵੀ, ਇਸਮਾਈਲ, ਮੋਂਟੀ ਤੇ ਪੂਰੀ ਟੀਮ ਤੇ ਦੇਵਬਾਬੂ ਨੂੰ ਇਸ ਮਾਸਟਰਪੀਸ ਲਈ ਧੰਨਵਾਦ। ਸ਼ਾਹਰੁਖ ਨੇ ਫਿਲਮ ''ਚ ਆਪਣੇ ਸਾਥੀ ਕਲਾਕਾਰ ਜੈਕੀ ਸ਼ਰਾਫ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੇਰੇ ਫੇਵਰੇਟ ਜੱਗੂ ਦਾਦਾ ਨੂੰ ਖਾਸ ਧੰਨਵਾਦ।

Related News