'ਬਿੱਗ ਬੌਸ' ਫੇਮ ਅਰਸ਼ੀ ਖ਼ਾਨ ਏਅਰਪੋਰਟ ਜਾਂਚ ਦੌਰਾਨ ਨਿਕਲੀ 'ਕੋਰੋਨਾ ਪਾਜ਼ੇਟਿਵ'

Thursday, Apr 22, 2021 - 10:50 AM (IST)

'ਬਿੱਗ ਬੌਸ' ਫੇਮ ਅਰਸ਼ੀ ਖ਼ਾਨ ਏਅਰਪੋਰਟ ਜਾਂਚ ਦੌਰਾਨ ਨਿਕਲੀ 'ਕੋਰੋਨਾ ਪਾਜ਼ੇਟਿਵ'

ਨਵੀਂ ਦਿੱਲੀ (ਬਿਊਰੋ) : ਸੁਪਰਸਟਾਰ ਸਲਮਾਨ ਖ਼ਾਨ ਦੇ ਰਿਐਲਟੀ ਟੀ. ਵੀ. ਸ਼ੋਅ 'ਬਿੱਗ ਬੌਸ 11' ਅਤੇ 'ਬਿੱਗ ਬੌਸ 14' 'ਚ ਹਿੱਸਾ ਲੈ ਚੁੱਕੀ ਅਰਸ਼ੀ ਖ਼ਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਅਰਸ਼ੀ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਕੋਰੋਨਾ ਪਾਜ਼ੇਟਿਵ ਹੋਣ ਦੀ ਸੂਚਨਾ ਦਿੱਤੀ ਹੈ। ਇਸ ਤੋਂ ਇਲਾਵਾ ਅਰਸ਼ੀ ਖ਼ਾਨ ਨੇ ਆਪਣੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਅਰਸ਼ੀ ਖ਼ਾਨ ਦੇ ਕੋਵਿਡ-19 ਸੰਕ੍ਰਮਿਤ ਹੋਣ ਦਾ ਖ਼ੁਲਾਸਾ ਜਾਂਚ 'ਚ ਹੋਇਆ। ਚਿੰਤਾ ਦੀ ਇਹ ਹੈ ਕਿ ਏਅਰਪੋਰਟ ਤੋਂ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਪ੍ਰਸ਼ੰਸਕ ਨਾਲ ਬਿਨਾਂ ਮਾਸਕ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by ARSHI KHAN AK (@arshikofficial)

ਦੱਸ ਦਈਏ ਕਿ ਅਰਸ਼ੀ ਨੇ ਇੰਸਟਾਗ੍ਰਾਮ 'ਤੇ ਪੋਸਟ 'ਚ ਲਿਖਿਆ, 'ਏਅਰਪੋਰਟ ਅਥਾਰਿਟੀਜ਼ ਤੋਂ ਮੈਨੂੰ ਆਪਣੀ ਕੋਵਿਡ ਰਿਪੋਰਟ ਹੁਣੇ ਮਿਲੀ ਹੈ, ਜੋ 19 ਅਪ੍ਰੈਲ ਤੋਂ ਇਕ ਦਿਨ ਪਹਿਲਾਂ ਹੀ ਹੋਇਆ ਸੀ ਤੇ ਮੈਂ ਕੋਵਿਡ-19 ਪਾਜ਼ੇਟਿਵ ਨਿਕਲੀ ਹਾਂ। ਕੱਲ੍ਹ ਦੇ ਮੈਨੂੰ ਹਲਕੇ ਲੱਛਣ ਵੀ ਸਨ। ਹਾਲ ਹੀ 'ਚ ਜਿਹੜੇ ਵੀ ਲੋਕ ਮੇਰੇ ਸੰਪਰਕ 'ਚ ਆਏ ਹਨ ਕ੍ਰਿਪਾ ਕਰਕੇ ਉਹ ਆਪਣਾ ਕੋਰੋਨਾ ਟੈਸਟ ਕਰਵਾਉਣ ਅਤੇ ਸੁਰੱਖਿਅਤ ਰਹਿਣ। ਅਰਸ਼ੀ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੁਆਵਾਂ ਕਰਨ ਦੀ ਅਪੀਲ ਕੀਤੀ ਹੈ।


author

sunita

Content Editor

Related News