ਸਲਮਾਨ ਦੇ ਭਾਣਜੇ ਦੀ CUTE ਤਸਵੀਰ ਆਈ ਸਾਹਮਣੇ (Pics)
Friday, May 13, 2016 - 12:38 PM (IST)

ਮੁੰਬਈ : ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਬੀਤੇ ਦਿਨੀਂ ਆਪਣੇ ਬੇਟੇ ਦੀ ਤਸਵੀਰ ਇੰਸਟਾਗਰਾਮ ''ਤੇ ਪੋਸਟ ਕੀਤੀ। ਅਰਪਿਤਾ ਖਾਨ ਅਤੇ ਪਤੀ ਆਯੂਸ਼ ਸ਼ਰਮਾ ਇਸ ਤੋਂ ਪਹਿਲਾਂ ਵੀ ਆਪਣੇ ਬੇਟੇ ਆਹਿਲ ਦੀਆਂ ਕਈ ਤਸਵੀਰਾਂ ਸਾਂਝੀਆਂ ਕਰ ਚੁੱਕੇ ਹਨ। ਜਾਣਕਾਰੀ ਅਨੁਸਾਰ ਅਰਪਿਤਾ ਅਤੇ ਆਯੂਸ਼ ਦਾ ਵਿਆਹ ਸਾਲ 2014 ਨਵੰਬਰ ''ਚ ਹੋਇਆ ਸੀ। 30 ਮਾਰਚ ਨੂੰ ਅਰਪਿਤਾ ਦੇ ਬੇਟੇ ਆਹਿਲ ਦਾ ਜਨਮ ਹੋਇਆ ਸੀ। ਆਹਿਲ ਦੇ ਜਨਮ ਸਮੇਂ ਜਦੋਂ ਅਰਪਿਤਾ ਹਸਪਤਾਲ ''ਚ ਦਾਖਲ ਸੀ ਤਾਂ ਸਲਮਾਨ ਖਾਨ ਵੀ ਅਰਪਿਤਾ ਅਤੇ ਆਪਣੇ ਭਾਣਜੇ ਨੂੰ ਦੇਖਣ ਹਸਪਤਾਲ ਪਹੁੰਚੇ ਸਨ।