ਮੈਂ ਆਪਣੇ ਮੀਲ ਪੈਟਰਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ : ਅਰਜੁਨ ਕਪੂਰ

Friday, Aug 20, 2021 - 12:25 PM (IST)

ਮੈਂ ਆਪਣੇ ਮੀਲ ਪੈਟਰਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ : ਅਰਜੁਨ ਕਪੂਰ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਹਾਲ ਹੀ ’ਚ ਆਪਣੇ ਫਿਜ਼ੀਕਲ ਟਰਾਂਸਫਾਰਮੇਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ ਹੈ ਤੇ ਉਨ੍ਹਾਂ ਨੇ ਖੁੱਲ੍ਹ ਕੇ ਦੱਸਿਆ ਕਿ ਉਹ ਬਚਪਨ ਤੋਂ ਹੀ ਮੋਟਾਪੇ ਨਾਲ ਸੰਘਰਸ਼ ਕਰ ਰਹੇ ਹਨ। ਅਰਜੁਨ ਮੰਨਦੇ ਹਨ ਕਿ ਸਿਹਤ ਨਾਲ ਜੁਡ਼ੀਆਂ ਸਮੱਸਿਆਵਾਂ ਦੀ ਵਜ੍ਹਾ ਨਾਲ ਉਨ੍ਹਾਂ ਦੀ ਫਿਟਨੈੱਸ ਜਰਨੀ ਲਗਾਤਾਰ ਜਾਰੀ ਹੈ ਪਰ ਇਸ ਟੀਚੇ ਨੂੰ ਹਾਸਲ ਕਰਨ ਦੀ ਸੱਚੀ ਲਗਨ ਨਾਲ ਉਨ੍ਹਾਂ ਨੇ ਹਰ ਕਿਸੇ ਦਾ ਮਨ ਮੋਹ ਲਿਆ ਹੈ। ਅਰਜੁਨ ਸੁਪਰ ਕਲੀਨ ਡਾਈਟ ਲੈ ਰਹੇ ਹਨ ਤੇ ਪਿਛਲੇ ਕੁਝ ਮਹੀਨਿਆਂ ’ਚ ਉਨ੍ਹਾਂ ਨੇ ਆਪਣੇ ਖਾਣ-ਪੀਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ, ਜਿਸ ਦੇ ਨਾਲ ਉਨ੍ਹਾਂ ਨੂੰ ਇਸ ਟਰਾਂਸਫਾਰਮੇਸ਼ਨ ’ਚ ਮਦਦ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕੈਨੇਡਾ ’ਚ ਟਰੂਡੋ ਦੀ ਪਾਰਟੀ ਵਲੋਂ ਲੜੇਗੀ ਚੋਣ

ਅਰਜੁਨ ਕਹਿੰਦੇ ਹਨ, ‘ਆਪਣੀ ਹੈਲਥ ਜਰਨੀ ਨੂੰ ਲਗਾਤਾਰ ਅੱਗੇ ਵਧਾਉਣ ਲਈ ਮੈਨੂੰ ਡਾਈਟ ਨੂੰ ਆਪਣੇ ਹਿਸਾਬ ਨਾਲ ਤਿਆਰ ਕਰਨਾ ਪੈਂਦਾ ਹੈ ਤੇ ਇਸ ਨੂੰ ਲਗਾਤਾਰ ਕਸਟਮਾਈਜ਼ ਕਰਨਾ ਪੈਂਦਾ ਹੈ। ਸੱਚ ਕਹਾਂ ਤਾਂ ਡਰਿਊ ਨੀਲ ਦੇ ਨਾਲ ਇਨਟੈਂਸ ਵਰਕਆਊਟ ਸੈਸ਼ਨ ਕਰਨ ਤੋਂ ਇਲਾਵਾ ਮੈਂ ਆਪਣੇ ਮੀਲ ਪੈਟਰਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।’ ਅਰਜੁਨ ਮੰਨਦੇ ਹਨ ਕਿ ਉਸ ਦੇ ਜਿਹੇ ਇਨਸਾਨ ਲਈ ਹੈਲਥੀ ਫੂਡ ਨੂੰ ਵੀ ਟੇਸਟੀ ਹੋਣਾ ਚਾਹੀਦਾ ਹੈ, ਜਿਸ ਦੇ ਨਾਲ ਲਗਾਤਾਰ ਮੋਟੀਵੇਸ਼ਨ ਮਿਲਦੀ ਰਹੇ।’

ਉਹ ਅੱਗੇ ਕਹਿੰਦੇ ਹਨ, ‘ਮੈਨੂੰ ਕੋਈ ਅਜਿਹਾ ਵਿਅਕਤੀ ਮਿਲਿਆ ਹੈ, ਜਿਸ ਦੀ ਸੋਚ ਮੇਰੀ ਵਰਗੀ ਹੈ ਕਿ ਹੈਲਥੀ ਫੂਡ ਵੀ ਟੇਸਟੀ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦਾ ਹਾਂ, ਉਨ੍ਹਾਂ ’ਚੋਂ ਲਗਭਗ ਸਾਰੇ ਲੋਕ ਫਿੱਟ ਰਹਿਣ ਦੇ ਨਾਲ-ਨਾਲ ਹਰ ਤਰ੍ਹਾਂ ਦੇ ਡਿਲੀਸ਼ਿਅਸ ਫੂਡ ਦਾ ਆਨੰਦ ਲੈਣਾ ਚਾਹੁੰਦੇ ਹਨ ਤੇ ਮੈਂ ਕੋਈ ਐਕਸੈਪਸ਼ਨ ਨਹੀਂ ਹਾਂ। ਦਰਅਸਲ ਅਕਸ਼ੇ ਨਾਲ ਮੁਲਾਕਾਤ ਤੋਂ ਬਾਅਦ ਮੈਨੂੰ ਹਮੇਸ਼ਾ ਮੋਟੀਵੇਟਿਡ ਰਹਿਣ ਤੇ ਭੋਜਨ ’ਚ ਅਨਹੈਲਥੀ ਸਨੈਕਸ ਨੂੰ ਘੱਟ ਕਰਨ ’ਚ ਕਾਫ਼ੀ ਮਦਦ ਮਿਲੀ ਹੈ। ਹੁਣ ਮੈਨੂੰ ਆਪਣੇ ਲਈ ਠੀਕ ਤਰ੍ਹਾਂ ਦਾ ਫੂਡ ਮਿਲ ਗਿਆ ਹੈ, ਜਿਸ ਦੇ ਨਾਲ ਮੈਨੂੰ ਆਪਣੀ ਇਸ ਜਰਨੀ ’ਤੇ ਲਗਾਤਾਰ ਅੱਗੇ ਵਧਣ ਤੇ ਹਰ ਦਿਨ ਬਿਹਤਰ ਹੋਣ ’ਚ ਮਦਦ ਮਿਲੇਗੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News