ਮਾਂ ਮੋਨਾ ਸੂਰੀ ਦੇ ਜਨਮਦਿਨ ਮੌਕੇ ਭਾਵੁਕ ਹੋਏ ਅਰਜੁਨ ਕਪੂਰ ਤੇ ਅੰਸ਼ੁਲਾ ਕਪੂਰ, ਭਾਵੁਕ ਵੀਡੀਓ ਕੀਤੀ ਸਾਂਝੀ

Wednesday, Feb 07, 2024 - 04:01 PM (IST)

ਮਾਂ ਮੋਨਾ ਸੂਰੀ ਦੇ ਜਨਮਦਿਨ ਮੌਕੇ ਭਾਵੁਕ ਹੋਏ ਅਰਜੁਨ ਕਪੂਰ ਤੇ ਅੰਸ਼ੁਲਾ ਕਪੂਰ, ਭਾਵੁਕ ਵੀਡੀਓ ਕੀਤੀ ਸਾਂਝੀ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ ਸ਼ੁਰੂ ਤੋਂ ਹੀ ਆਪਣੀ ਮਾਂ ਮੋਨਾ ਸੂਰੀ ਦੇ ਬਹੁਤ ਕਰੀਬ ਸਨ। ਦੋਵੇਂ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਦਿਲਚਸਪ ਕਹਾਣੀਆਂ ਰਾਹੀਂ ਉਨ੍ਹਾਂ ਨੂੰ ਯਾਦ ਕਰਦੇ ਹਨ। ਦੋਵਾਂ ਨੇ ਮੰਗਲਵਾਰ ਨੂੰ ਇਕ ਖ਼ਾਸ ਪ੍ਰੋਗਰਾਮ ’ਚ ਆਪਣੀ ਮਾਂ ਦਾ 60ਵੀਂ ਜਯੰਤੀ ਮਨਾਈ। ਅਰਜੁਨ ਨੇ ਇਸ ਦੀ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਭੈਣ-ਭਰਾ ਦੋਵੇਂ ਕਾਫ਼ੀ ਭਾਵੁਕ ਨਜ਼ਰ ਆ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਈਸ਼ਾ ਦਿਓਲ ਤੋਂ ਕਿਉਂ ਦੂਰ ਹੋਣ ਲੱਗਾ ਸੀ ਪਤੀ ਭਰਤ ਤਖਤਾਨੀ? ਅਦਾਕਾਰਾ ਨੇ ਖ਼ੁਦ ਦੱਸਿਆ ਸੱਚ

ਮਾਂ ਕਹਿੰਦੀ ਸੀ ਰੱਬ ਰਾਖਾ
ਦਰਅਸਲ ਹਰ ਸਾਲ ਅਰਜੁਨ ਤੇ ਅੰਸ਼ੁਲਾ ਆਪਣੀ ਮਾਂ ਦੀ ਜਯੰਤੀ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਮੰਗਲਵਾਰ ਨੂੰ ਅਰਜੁਨ ਨੇ ਆਪਣੇ ਇੰਸਟਾਗ੍ਰਾਮ ’ਤੇ ਇਸ ਖ਼ਾਸ ਈਵੈਂਟ ਦੀ ਵੀਡੀਓ ਸ਼ੇਅਰ ਕੀਤੀ ਤੇ ਲਿਖਿਆ, ‘‘ਜਿਵੇਂ ਮਾਂ ਹਮੇਸ਼ਾ ਕਹਿੰਦੀ ਹੁੰਦੀ ਸੀ, ਰਬ ਰਾਖਾ।’’ ਵੀਡੀਓ ’ਚ ਅੰਸ਼ੁਲਾ ਕਹਿ ਰਹੀ ਹੈ, ‘‘ਮਾਂ ਨੇ ਹਮੇਸ਼ਾ ਉਸ ਨੂੰ ਕਿਹਾ ਸੀ, ਜੋ ਕਰਨਾ ਹੈ ਕਰ, ਜੋ ਚਾਹੋ ਬਣ ਜਾ, ਰੱਬ ਰਾਖਾ।’’ ਇਸ ਤੋਂ ਬਾਅਦ ਉਹ ਆਪਣੇ ਭਰਾ ਅਰਜੁਨ ਨੂੰ ਜੱਫੀ ਪਾ ਕੇ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ। ਇਵੈਂਟ ’ਚ ਅੰਸ਼ੁਲਾ ਦਾ ਭਾਸ਼ਣ ਸੁਣ ਕੇ ਅਰਜੁਨ ਕਪੂਰ ਆਪਣੇ ਹੰਝੂਆਂ ’ਤੇ ਕਾਬੂ ਨਹੀਂ ਰੱਖ ਸਕੇ।

 
 
 
 
 
 
 
 
 
 
 
 
 
 
 
 

A post shared by Arjun Kapoor (@arjunkapoor)

ਮੋਨਾ ਸੂਰੀ ਦੀ ਕੈਂਸਰ ਕਾਰਨ ਹੋਈ ਸੀ ਮੌਤ
ਅਰਜੁਨ ਕਪੂਰ ਦੀ ਇਸ ਵੀਡੀਓ ’ਤੇ ਬੀ-ਟਾਊਨ ਦੇ ਕਈ ਸਿਤਾਰਿਆਂ ਨੇ ਕੁਮੈਂਟਸ ਕੀਤੇ ਹਨ। ਇਨ੍ਹਾਂ ’ਚ ਬੌਬੀ ਦਿਓਲ, ਆਯੂਸ਼ਮਾਨ ਖੁਰਾਣਾ, ਡਾਇਨਾ ਪੇਂਟੀ, ਭੂਮੀ ਪੇਡਨੇਕਰ, ਪੁਲਕਿਤ ਸਮਰਾਟ ਸਮੇਤ ਕਈ ਸਿਤਾਰੇ ਸ਼ਾਮਲ ਹਨ। ਇਸ ਦੇ ਨਾਲ ਹੀ ਅਦਾਕਾਰਾ ਜਾਨ੍ਹਵੀ ਕਪੂਰ ਨੇ ਭੈਣ ਅੰਸ਼ੁਲਾ ਦੀ ਇਹ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸ਼ੇਅਰ ਕੀਤੀ ਹੈ ਤੇ ਇਕ ਖ਼ੂਬਸੂਰਤ ਕੈਪਸ਼ਨ ਵੀ ਲਿਖੀ ਹੈ। ਜ਼ਿਕਰਯੋਗ ਹੈ ਕਿ ਬੋਨੀ ਕਪੂਰ ਨੇ ਸਾਲ 1983 ’ਚ ਮੋਨਾ ਸੂਰੀ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਹ 1996 ’ਚ ਵੱਖ ਹੋ ਗਏ। ਇਸ ਦੌਰਾਨ ਬੋਨੀ ਨੇ ਸ਼੍ਰੀਦੇਵੀ ਨਾਲ ਵਿਆਹ ਕਰਵਾ ਲਿਆ। ਮੋਨਾ ਸੂਰੀ ਦੀ 25 ਮਾਰਚ, 2012 ਨੂੰ ਕੈਂਸਰ ਨਾਲ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News