ਅਰਜੁਨ ਕਪੂਰ ਭਾਰਤ ਲਈ ਕ੍ਰਿਕਟ ਖੇਡਣ ਦਾ ਲੜਕੀ ਦਾ ਸੁਫ਼ਨਾ ਪੂਰਾ ਕਰਨ ਲਈ ਅੱਗੇ ਆਏ
Thursday, Apr 13, 2023 - 10:32 AM (IST)
ਮੁੰਬਈ (ਬਿਊਰੋ)– ਭਾਰਤੀ ਮਹਿਲਾ ਕ੍ਰਿਕਟਰਾਂ ਨੇ ਹਾਲ ਦੇ ਸਮੇਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਅਜਿਹੀ ਹੀ ਇਕ ਕ੍ਰਿਕਟਰ 11 ਸਾਲ ਦੀ ਅਨੀਸ਼ਾ ਰਾਉਤ ਹੈ, ਜੋ ਹਫ਼ਤੇ ਦੇ ਸੱਤੇ ਦਿਨ ਅੱਠ ਘੰਟੇ ਟ੍ਰੇਨਿੰਗ ਲਈ 80 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ।
ਉਹ ਇਕ ਪੇਸ਼ੇਵਰ ਕ੍ਰਿਕਟਰ ਬਣਨਾ ਚਾਹੁੰਦੀ ਹੈ ਤੇ ਉਸ ਦਾ ਆਦਰਸ਼ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਹਨ। ਅਰਜੁਨ ਕਪੂਰ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਤੇ ਇਸ ਵਾਰ ਉਹ ਅਨੀਸ਼ਾ ਨੂੰ 18 ਸਾਲ ਦੀ ਹੋਣ ਤੱਕ ਉਸ ਦੇ ਸਾਮਾਨ ਦਾ ਸਾਰਾ ਖਰਚਾ ਚੁੱਕ ਕੇ ਸਪਾਂਸਰ ਕਰਨ ਲਈ ਅੱਗੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ : ਬੰਬੇ ਹਾਈਕੋਰਟ ਨੇ ਸਲਮਾਨ ਖ਼ਾਨ ਨੂੰ ਦਿੱਤੀ ਵੱਡੀ ਰਾਹਤ, ਕਿਹਾ– ‘ਸੈਲੇਬ੍ਰਿਟੀ ਨੂੰ ਪ੍ਰੇਸ਼ਾਨ ਕਰਨ ਲਈ...’
ਪ੍ਰਭਾਤ ਨੇ ਕਿਹਾ ਕਿ ਅਰਜੁਨ ਕਪੂਰ ਨੇ ਰੱਬ ਵਾਂਗ ਅੱਗੇ ਆ ਕੇ ਸਾਨੂੰ ਇਹ ਮਦਦ ਦਿੱਤੀ ਹੈ। ਇਨ੍ਹਾਂ ਨੇ ਮੇਰੇ ਮੋਢਿਆਂ ਦਾ ਭਾਰ ਬਹੁਤ ਘੱਟ ਕਰ ਦਿਤਾ ਹੈ ਤੇ ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।