ਅਰਜੁਨ ਕਪੂਰ ਦੀ ਪਾਰਟੀ ’ਚ ਨਹੀਂ ਦਿਖੀ ਗਰਲਫਰੈਂਡ ਮਲਾਇਕਾ, ਪਹੁੰਚੇ ਇਹ ਬਾਲੀਵੁੱਡ ਸਿਤਾਰੇ

Saturday, Jun 26, 2021 - 01:56 PM (IST)

ਅਰਜੁਨ ਕਪੂਰ ਦੀ ਪਾਰਟੀ ’ਚ ਨਹੀਂ ਦਿਖੀ ਗਰਲਫਰੈਂਡ ਮਲਾਇਕਾ, ਪਹੁੰਚੇ ਇਹ ਬਾਲੀਵੁੱਡ ਸਿਤਾਰੇ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਰਜੁਨ ਕਪੂਰ 26 ਜੂਨ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ ਦਾ ਜਸ਼ਨ ਰਾਤ ਨੂੰ ਹੀ ਸ਼ੁਰੂ ਹੋ ਗਿਆ ਸੀ। ਅਰਜੁਨ ਨੇ ਕੋਲਾਬਾ ਸਥਿਤ ਤਾਜ ਹੋਟਲ ’ਚ ਪਾਰਟੀ ਦਿੱਤੀ ਸੀ। ਇਸ ਪਾਰਟੀ ’ਚ ਰਣਬੀਰ ਕਪੂਰ, ਆਲੀਆ ਭੱਟ, ਰਣਵੀਰ ਸਿੰਘ, ਜਾਨ੍ਹਵੀ ਕਪੂਰ, ਵਿਜੇ ਦੇਵਰਕੋਂਡਾ ਸਮੇਤ ਕਈ ਸਿਤਾਰੇ ਪਹੁੰਚੇ ਪਰ ਅਰਜੁਨ ਕਪੂਰ ਦੀ ਗਰਲਫਰੈਂਡ ਮਲਾਇਕਾ ਅਰੋੜਾ ਕਿਤੇ ਨਜ਼ਰ ਨਹੀਂ ਆਈ।

‘ਅਰਜੁਨ ਰੈੱਡੀ’ ਫ਼ਿਲਮ ਦੇ ਅਦਾਕਾਰ ਵਿਜੇ ਦੇਵਰਕੋਂਡਾ ਵੀ ਅਰਜੁਨ ਕਪੂਰ ਦੇ ਜਨਮਦਿਨ ਦੀ ਪਾਰਟੀ ’ਚ ਸ਼ਾਮਲ ਹੋਏ। ਉਹ ਆਪਣੀ ਲਗਜ਼ਰੀ ਗੱਡੀ ’ਚ ਭੂਰੇ ਤੇ ਸਫੈਦ ਰੰਗ ਦੇ ਕੱਪੜਿਆਂ ’ਚ ਨਜ਼ਰ ਆਏ।

PunjabKesari

ਵਿਜੇ ਜਲਦ ਹੀ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ’ਚ ਬਣ ਰਹੀ ਫ਼ਿਲਮ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਅਨਨਿਆ ਪਾਂਡੇ ਉਸ ਦੇ ਆਪੋਜ਼ਿਟ ਕਾਸਟ ਕੀਤੀ ਗਈ ਹੈ। ਵਿਜੇ ਨੂੰ ਇਸ ਤੋਂ ਪਹਿਲਾਂ ਵੀ ਕਰਨ ਜੌਹਰ ਤੇ ਬਾਕੀ ਬਾਲੀਵੁੱਡ ਸਿਤਾਰਿਆਂ ਦੀ ਪਾਰਟੀ ’ਚ ਦੇਖਿਆ ਜਾ ਚੁੱਕਾ ਹੈ।

PunjabKesari

ਅਰਜੁਨ ਕਪੂਰ ਦੇ ਜਨਮਦਿਨ ਮੌਕੇ ਰਣਵੀਰ ਸਿੰਘ ਇਕੱਲੇ ਪਹੁੰਚੇ ਸਨ। ਆਪਣੇ ਵੱਖਰੇ ਫੈਸ਼ਨ ਲਈ ਮਸ਼ਹੂਰ ਰਣਵੀਰ ਅਰਜੁਨ ਦੀ ਪਾਰਟੀ ’ਚ ਵੀ ਵੱਖਰੇ ਅੰਦਾਜ਼ ’ਚ ਨਜ਼ਰ ਆਏ। ਉਹ ਹਰੇ ਰੰਗ ਦੀ ਪ੍ਰਿੰਟਿਡ ਸ਼ਰਟ, ਟੋਪੀ ਤੇ ਐਨਕਾਂ ’ਚ ਨਜ਼ਰ ਆਏ। ਰਣਵੀਰ ਸਿੰਘ ਖੁਦ ਡਰਾਈਵ ਕਰਕੇ ਪਾਰਟੀ ’ਚ ਪਹੁੰਚੇ ਸਨ।

PunjabKesari

ਅਰਜੁਨ ਕਪੂਰ ਦੀ ਪਾਰਟੀ ’ਚ ਉਸ ਦੀਆਂ ਭੈਣਾਂ ਵੀ ਪਹੁੰਚੀਆਂ ਸਨ। ਅੰਸ਼ੁਲਾ, ਖੁਸ਼ੀ ਤੇ ਜਾਨ੍ਹਵੀ ਤਿੰਨੇ ਇਕੋ ਗੱਡੀ ’ਚ ਨਜ਼ਰ ਆਈਆਂ। ਤਿੰਨਾਂ ਦੀ ਮੌਜੂਦਗੀ ਨਾਲ ਅਰਜੁਨ ਕਪੂਰ ਦੀ ਪਾਰਟੀ ’ਚ ਰੌਣਕ ਵੱਧ ਗਈ ਸੀ।

PunjabKesari

ਅੰਸ਼ੁਲਾ ਤੇ ਖੁਸ਼ੀ ਬੈਕ ਸੀਟ ’ਤੇ ਤਾਂ ਉਥੇ ਜਾਨ੍ਹਵੀ ਕਪੂਰ ਫਰੰਟ ਸੀਟ ’ਤੇ ਨਜ਼ਰ ਆਈ। ਜਾਨ੍ਹਵੀ ਨੇ ਪਾਰਟੀ ਲਈ ਬਲੈਕ ਟਾਪ ਦੇ ਨਾਲ ਬਲਿਊ ਰਿਪਡ ਜੀਨਜ਼ ਨੂੰ ਚੁਣਿਆ, ਜਦਕਿ ਖੁਸ਼ੀ ਕਪੂਰ ਬਲੈਕ ਟਾਪ ਨਾਲ ਲੈਦਰ ਪੈਂਟਸ ’ਚ ਦਿਖੀ।

PunjabKesari

ਜਾਨ੍ਹਵੀ ਕਪੂਰ ਨੂੰ ਪਾਰਟੀ ਤੋਂ ਬਾਅਦ ਹੀਲਜ਼ ਹੱਥ ’ਚ ਚੁੱਕੀ ਦੇਖਿਆ ਗਿਆ। ਨੰਗੇ ਪੈਰੀਂ ਉਸ ਦਾ ਨਿਕਲਣਾ ਕੈਮਰੇ ਤੋਂ ਬਚ ਨਹੀਂ ਸਕਿਆ। ਉਸ ਦੇ ਪਿੱਛੇ-ਪਿੱਛੇ ਅੰਸ਼ੁਲਾ ਤੇ ਖੁਸ਼ੀ ਕਪੂਰ ਬਾਹਰ ਆਈਆਂਂ।

PunjabKesari

ਤਾਜ ਹੋਟਲ ’ਚ ਰੱਖੀ ਇਸ ਪਾਰਟੀ ’ਚ ਰਣਬੀਰ ਕਪੂਰ ਗਰਲਫਰੈਂਡ ਆਲੀਆ ਭੱਟ ਨਾਲ ਦਿਖੇ। ਇਸ ਦੌਰਾਨ ਰਣਬੀਰ ਤੇ ਆਲੀਆ ਹੱਥ ਫੜ ਕੇ ਤੁਰਦੇ ਨਜ਼ਰ ਆਏ।

PunjabKesari

ਰਣਬੀਰ ਕਪੂਰ ਆਲ ਬਲੈਕ ਆਊਟਫਿਟ ’ਚ ਸਨ, ਉਥੇ ਆਲੀਆ ਸਫੈਦ ਰੰਗ ਦੀ ਡਰੈੱਸ ’ਚ ਨਜ਼ਰ ਆਈ। ਦੋਵਾਂ ਨੇ ਮਾਸਕ ਪਹਿਨਿਆ ਸੀ ਤੇ ਇਕੱਠੇ ਪਾਰਟੀ ’ਚੋਂ ਬਾਹਰ ਨਿਕਲੇ ਸਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News