ਬਾਹਾਂ ''ਚ ਬਾਹਾਂ ਪਾ ਪੈਰਿਸ ਘੁੰਮਦੇ ਨਜ਼ਰ ਆਏ ਅਰਜੁਨ-ਮਲਾਇਕਾ, ਦੇਖੋ ਲਵਬਰਡ ਦੀਆਂ ਖੂਬਸੂਰਤ ਤਸਵੀਰਾਂ

06/28/2022 4:07:18 PM

ਮੁੰਬਈ- ਲਵਬਰਡਸ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਪੈਰਿਸ 'ਚ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਦਾ ਆਨੰਦ ਲੈ ਰਹੇ ਹਨ। ਹਾਲ ਹੀ 'ਚ ਇਸ਼ਕਜ਼ਾਦੇ ਅਦਾਕਾਰ ਨੇ ਉਥੇ ਪ੍ਰੇਮਿਕਾ ਮਲਾਇਕਾ ਨਾਲ ਆਪਣਾ ਜਨਮਦਿਨ ਸੈਲੀਬਿਰੇਟ ਤੋਂ ਬਾਅਦ ਮਲਾਇਕਾ ਨੇ ਹੋਰ ਵੀ ਕਈ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਖੂਬ ਚਰਚਾ 'ਚ ਹਨ।

PunjabKesari
ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਅਰਜੁਨ ਅਤੇ ਮਲਾਇਕਾ ਅਰੋੜਾ ਪੈਰਿਸ 'ਚ ਬੇਫਿਕਰ ਘੁੰਮਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵੇਂ ਵ੍ਹਾਈਟ ਸ਼ਰਟ 'ਚ ਟਿਊਨਿੰਗ ਕੀਤੇ ਦਿਖ ਰਹੇ ਹਨ।


ਜਿਥੇ ਮਲਾਇਕਾ ਅਰੋੜਾ ਵ੍ਹਾਈਟ ਕਰਾਪ ਸ਼ਰਟ ਦੇ ਨਾਲ ਗ੍ਰੇ ਪੈਂਟ ਅਤੇ ਵਾਲਾਂ 'ਤੇ ਕੈਪ ਲਗਾਏ ਖੂਬਸੂਰਤ ਲੱਗ ਰਹੀ ਹੈ, ਉਧਰ ਅਰਜੁਨ ਵ੍ਹਾਈਟ ਸ਼ਰਟ ਦੇ ਨਾਲ ਬਲੈਂਕ ਪੈਂਟ ਅਤੇ ਬੂਟ ਪਹਿਨੇ ਸ਼ਾਨਦਾਰ ਦਿਖ ਰਹੇ ਹਨ। ਇਕੱਠੇ ਜੋੜਾ ਜ਼ਬਰਦਸਤ ਪੋਜ਼ ਦੇ ਰਿਹਾ ਹੈ। 

 
 
 
 
 
 
 
 
 
 
 
 
 
 
 

A post shared by Arjun Kapoor (@arjunkapoor)


ਘੁੰਮਣ ਤੋਂ ਬਾਅਦ ਜੋੜਾ ਸਿਟੀ ਦੇ ਇਕ ਰੈਸਟੋਰੈਂਟ 'ਚ ਪਹੁੰਚਿਆ, ਜਿਥੇ ਦੋਵੇਂ ਫਾਸਟ ਫੂਡ ਖਾਂਦੇ ਨਜ਼ਰ ਆਏ। 

PunjabKesari
ਉਧਰ ਹਾਲ ਹੀ 'ਚ ਅਰਜੁਨ ਕਪੂਰ ਨੇ ਮਲਾਇਕਾ ਨਾਲ ਪੈਰਿਸ 'ਚ ਦੱਸੀ ਰਾਤ ਦਾ ਇਕ ਵੀਡੀਓ ਵੀ ਸਾਂਝੀ ਕੀਤੀ, ਜੋ ਖੂਬ ਦੇਖੀ ਜਾ ਰਹੀ ਹੈ।
 

PunjabKesari


Aarti dhillon

Content Editor

Related News