ਮੈਨੂੰ ਆਪਣੇ ਨਿਰਦੇਸ਼ਕ ਦੇ ਵਿਜ਼ਨ ਨੂੰ ਫਾਲੋਅ ਕਰਨਾ ਪਸੰਦ ਹੈ : ਅਰਜਨ ਬਾਜਵਾ

Friday, Feb 11, 2022 - 11:29 AM (IST)

ਮੈਨੂੰ ਆਪਣੇ ਨਿਰਦੇਸ਼ਕ ਦੇ ਵਿਜ਼ਨ ਨੂੰ ਫਾਲੋਅ ਕਰਨਾ ਪਸੰਦ ਹੈ : ਅਰਜਨ ਬਾਜਵਾ

ਮੁੰਬਈ (ਬਿਊਰੋ)– ਆਪਣੇ ਦਮਦਾਰ ਅਭਿਨੈ ਨਾਲ ਲੋਕਾਂ ਦਾ ਦਿਲ ਜਿੱਤ ਚੁੱਕੇ ਅਰਜਨ ਬਾਜਵਾ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ ’ਚ ਅਰਜਨ ਦੇ ਅਗਲੀ ਫਿਜ਼ੀਓਲਾਜੀਕਲ ਥ੍ਰਿਲਰ ਸ਼ੋਅ ‘ਬੈਸਟਸੈਲਰ’ ਦਾ ਟਰੇਲਰ ਰਿਲੀਜ਼ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ‘83’ ਤੋਂ ਬਾਅਦ ‘ਜਯੇਸ਼ਭਾਈ ਜ਼ੋਰਦਾਰ’ ਦੀ ਪਾਰੀ ਖੇਡਣ ਲਈ ਤਿਆਰ ਨੇ ਰਣਵੀਰ ਸਿੰਘ

‘ਗੁਰੂ’ ਤੋਂ ਲੈ ਕੇ ‘ਸਟੇਜ ਆਫ ਸੀਜ਼ 26/11’ ਹਰ ਫ਼ਿਲਮ ’ਚ ਅਰਜਨ ਨੇ ਆਪਣੀ ਪ੍ਰਫਾਰਮੈਂਸ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਅਰਜਨ ਬਾਜਵਾ ਦਾ ਮੰਨਣਾ ਹੈ ਕਿ ਜਦੋਂ ਮੈਂ ਸ਼ੂਟ ਲਈ ਸੈੱਟ ’ਤੇ ਪੁੱਜਾ ਤਾਂ ਮੈਂ ਬਹੁਤ ਹੀ ਰਿਲੈਕਸ ਸੀ।

ਮੈਂ ਆਪਣੇ ਆਪ ਲਈ ਕੋਈ ਤਿਆਰੀਆਂ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਚਾਹੁੰਦਾ ਸੀ ਕਿ ਆਪਣੇ ਆਪ ਨੂੰ ਹਰ ਸੀਨ ’ਚ ਬਾਖੂਬੀ ਢਾਲ ਸਕਾਂ। ਮੈਂ ਆਪਣੇ ਨਿਰਦੇਸ਼ਕ ਦੇ ਡਾਇਰੈਕਸ਼ਨ ਨੂੰ ਫਾਲੋ ਕਰਨਾ ਚਾਹੁੰਦਾ ਸੀ ਕਿ ਉਹ ਮੇਰੇ ਕਿਰਦਾਰ ਤੋਂ ਕੀ ਚਾਹੁੰਦੇ ਹਨ।

 
 
 
 
 
 
 
 
 
 
 
 
 
 
 

A post shared by Arjan Bajwa (@iarjanbajwa)

ਮੈਂ ਇਸ ਸ਼ੋਅ ’ਚ ਬਹੁਤ ਹੀ ਮੁਸ਼ਕਿਲ ਕਿਰਦਾਰ ਨਿਭਾਅ ਰਿਹਾ ਹਾਂ। ਦੱਸ ਦੇਈਏ ਕਿ ‘ਬੈਸਟਸੈਲਰ’ ਦੇ ਟਰੇਲਰ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਨੂੰ ਪ੍ਰਸ਼ੰਸਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News