ਬੈਗ ਲੈ ਕੇ ਸਕੂਟਰ ਤੋਂ ਰਾਸ਼ਨ ਲੈਣ ਨਿਕਲੇ ਅਰਿਜੀਤ ਸਿੰਘ, ਦਿਲ ਨੂੰ ਛੂਹ ਰਹੀ ਸਾਦਗੀ ਭਰੀ ਵੀਡੀਓ
Wednesday, May 24, 2023 - 05:23 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਦੇ ਹੁਸ਼ਿਆਰ ਤੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਨਾ ਸਿਰਫ ਆਪਣੀ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਹਨ, ਸਗੋਂ ਆਪਣੇ ਚੰਗੇ ਵਿਵਹਾਰ ਲਈ ਵੀ ਜਾਣੇ ਜਾਂਦੇ ਹਨ। ਫ਼ਿਲਮਾਂ ਦੀ ਚਮਕਦਾਰ ਦੁਨੀਆ ਨਾਲ ਸਬੰਧਤ ਅਰਿਜੀਤ ਸਿੰਘ ਪੱਛਮੀ ਬੰਗਾਲ ’ਚ ਆਪਣੇ ਜੱਦੀ ਸ਼ਹਿਰ ਮੁਰਸ਼ਿਦਾਬਾਦ ’ਚ ਇਕ ਬਹੁਤ ਹੀ ਸਾਦਾ ਜੀਵਨ ਬਤੀਤ ਕਰਦੇ ਹਨ। ਅਰਿਜੀਤ ਸਿੰਘ ਦੀ ਇਕ ਖ਼ੂਬਸੂਰਤ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਬਹੁਤ ਹੀ ਸਾਦੇ ਤਰੀਕੇ ਨਾਲ ਸਕੂਟਰ ’ਤੇ ਖ਼ਰੀਦਦਾਰੀ ਲਈ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : 'ਅਨੁਪਮਾ' ਫੇਮ ਅਦਾਕਾਰ ਨਿਤੇਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਅਰਿਜੀਤ ਸਿੰਘ ਦੀ ਤਾਜ਼ਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਕਰਿਆਨੇ ਦਾ ਸਮਾਨ ਖਰੀਦਣ ਲਈ ਸਕੂਟਰ ’ਤੇ ਜਾਂਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਅਰਿਜੀਤ ਸਿੰਘ ਅਜਿਹੇ ਰੂਪ ’ਚ ਨਜ਼ਰ ਆ ਰਹੇ ਹਨ, ਜਿਸ ਨੂੰ ਇਕ ਨਜ਼ਰ ’ਚ ਵੀ ਪਛਾਣਨਾ ਮੁਸ਼ਕਿਲ ਹੋ ਸਕਦਾ ਹੈ। ਇਸ ਵੀਡੀਓ ’ਚ ਅਰਿਜੀਤ ਹੱਥ ’ਚ ਬੈਗ ਲੈ ਕੇ ਨਜ਼ਰ ਆ ਰਹੇ ਹਨ।
ਇਥੇ ਉਸ ਦੇ ਗੁਆਂਢੀ ਗਾਇਕ ਨਾਲ ਬੰਗਾਲੀ ’ਚ ਗੱਲ ਕਰ ਰਹੇ ਹਨ। ਅਰਿਜੀਤ ਬੰਗਲੀ ’ਚ ਦੱਸ ਰਹੇ ਹਨ ਕਿ ਕਿਵੇਂ ਉਸ ਦੀ ਪਤਨੀ ਬਲੱਡ ਬੈਂਕ ਪਹੁੰਚੀ ਤੇ ਕਹਿ ਰਹੀ ਹੈ ਕਿ ਉਹ ਠੀਕ ਹੈ। ਇਸ ਤੋਂ ਬਾਅਦ ਅਰਿਜੀਤ ਸਕੂਟਰ ਸਟਾਰਟ ਕਰਕੇ ਉਸ ’ਤੇ ਬੈਠੇ ਨਜ਼ਰ ਆਉਂਦੇ ਹਨ।
ਇਸ ਵੀਡੀਓ ਨੂੰ ਦੇਖ ਕੇ ਆਮ ਯੂਜ਼ਰਸ ਹੈਰਾਨ ਹਨ। ਇਸ ਵੀਡੀਓ ’ਤੇ ਕੁਮੈਂਟ ਕਰਦਿਆਂ ਲੋਕਾਂ ਨੇ ਕਿਹਾ, ‘‘ਅਰਿਜੀਤ ਕਿੰਨਾ ਡਾਊਨ ਟੂ ਅਰਥ ਹੈ।’’ ਇਕ ਨੇ ਕਿਹਾ, ‘‘ਸਾਧਾਰਨ ਹੋਣ ਦਾ ਪੱਧਰ ਵੇਖੋ।’’ ਕਈ ਲੋਕਾਂ ਨੇ ਉਸ ਨੂੰ ਆਪਣਾ ਪਸੰਦੀਦਾ ਦੱਸਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।