ਗਾਇਕ ਅਰਿਜੀਤ ਸਿੰਘ ਦੀ ਮਾਂ ਦਾ ਦਿਹਾਂਤ, ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਚੱਲ ਰਿਹਾ ਸੀ ਇਲਾਜ

05/20/2021 1:54:16 PM

ਮੁੰਬਈ (ਬਿਊਰੋ)– ਗਾਇਕ ਅਰਿਜੀਤ ਸਿੰਘ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਉਹ ਬੀਤੇ ਕੁਝ ਦਿਨਾਂ ਤੋਂ ਕੋਲਕਾਤਾ ਦੇ ਹਸਪਤਾਲ ’ਚ ਦਾਖ਼ਲ ਸੀ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਕੁਝ ਦਿਨਾਂ ਤੋਂ ਈ. ਸੀ. ਐੱਮ. ਓ. ’ਤੇ ਸੀ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ। ਵੀਰਵਾਰ ਸਵੇਰੇ 11 ਵਜੇ ਉਨ੍ਹਾਂ ਦੀ ਮੌਤ ਹੋ ਗਈ। ਅਰਿਜੀਤ ਸਿੰਘ ਆਪਣੀ ਮਾਂ ਦੇ ਕਾਫੀ ਕਰੀਬ ਸਨ।

ਇਹ ਖ਼ਬਰ ਵੀ ਪੜ੍ਹੋ : ‘ਜੀਓ ਸਾਵਨ’ ਨੂੰ ਸਿੱਧੂ ਮੂਸੇ ਵਾਲਾ ਨੇ ਭੇਜਿਆ ਨੋਟਿਸ, ਜਾਣੋ ਕੀ ਹੈ ਮਾਮਲਾ

ਦੱਸਣਯੋਗ ਹੈ ਕਿ ਅਰਿਜੀਤ ਦੀ ਮਾਂ ਦੇ ਹਸਪਤਾਲ ’ਚ ਦਾਖ਼ਲ ਹੋਣ ਦੀ ਖ਼ਬਰ ਅਦਾਕਾਰਾ ਸਵਾਸਤਿਕਾ ਨੇ ਸਾਂਝੀ ਕੀਤੀ ਸੀ। ਉਸ ਨੇ ਸੋਸ਼ਲ ਮੀਡੀਆ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਸਵਾਸਤਿਕਾ ਨੇ ਲਿਖਿਆ ਸੀ, ‘ਅਰਿਜੀਤ ਸਿੰਘ ਦੀ ਮਾਂ ਲਈ ਏ- ਬਲੱਡ ਦੀ ਲੋੜ ਹੈ। ਉਹ ਅਮਰੀ ਧਾਕੁਰੀਆ ’ਚ ਦਾਖ਼ਲ ਹੈ। ਫ਼ਿਲਮਕਾਰ ਸ਼੍ਰੀਜਿਤ ਮੁਖਰਜੀ ਨੇ ਵੀ ਲੋਕਾਂ ਨੂੰ ਬੇਨਤੀ ਕੀਤੀ ਸੀ। ਉਨ੍ਹਾਂ ਨੇ ਬੰਗਾਲੀ ’ਚ ਟਵੀਟ ਕਰਕੇ ਅਰਿਜੀਤ ਸਿੰਘ ਦੀ ਮਾਂ ਲਈ ਮਦਦ ਮੰਗੀ ਸੀ।

ਅਰਿਜੀਤ ਸਿੰਘ ਦੇ ਕੰਮ ਦੀ ਗੱਲ ਕਰੀਏ ਤਾਂ ਸਾਲ 2005 ’ਚ ਉਨ੍ਹਾਂ ਨੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਸਿੰਗਿੰਗ ਰਿਐਲਿਟੀ ਸ਼ੋਅ ‘ਫੇਮ ਗੁਰਕੁਲ’ ’ਚ ਹਿੱਸਾ ਲਿਆ ਸੀ। ਹਾਲਾਂਕਿ ਇਸ ਤੋਂ ਉਨ੍ਹਾਂ ਨੂੰ ਜ਼ਿਆਦਾ ਸ਼ੋਹਰਤ ਨਹੀਂ ਮਿਲੀ। ਅਰਿਜੀਤ ਨੇ ਆਪਣੇ ਸਫਰ ਦੌਰਾਨ ਕਾਫੀ ਮਿਹਨਤ ਕੀਤੀ ਹੈ। ਉਨ੍ਹਾਂ ਨੂੰ ਪਛਾਣ ਫ਼ਿਲਮ ‘ਆਸ਼ਿਕੀ 2’ ਦੇ ਗੀਤ ‘ਤੁਮ ਹੀ ਹੋ’ ਨਾਲ ਮਿਲੀ। ਅਰਿਜੀਤ ਨੂੰ ਰੋਮਾਂਟਿਕ ਗੀਤਾਂ ਲਈ ਜਾਣਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ‘ਬਰਬਰੀ’ ਗੀਤ ਦੀ ਵੀਡੀਓ ਰਿਲੀਜ਼, ਦਿਸਿਆ ਜ਼ਬਰਦਸਤ ਅੰਦਾਜ਼ (ਵੀਡੀਓ)

ਉਸ ਨੇ ਇਕ ਤੋਂ ਵੱਧ ਕੇ ਇਕ ਗੀਤ ਦਿੱਤੇ ਹਨ। ਉਸ ਦੀ ਹਿੱਟ ਲਿਸਟ ਕਾਫੀ ਲੰਮੀ ਹੈ, ‘ਕਬੀਰਾ’, ‘ਸੁਣੋ ਨਾ ਸੰਗੇਮਰਮਰ’, ‘ਮਸਤ ਮਗਨ’, ‘ਹਮਦਰਦ’ ਵਰਗੇ ਕਈ ਸ਼ਾਨਦਾਰ ਗੀਤ ਹਨ। ਅਰਿਜੀਤ ਬੰਗਾਲੀ ’ਚ ਵੀ ਗਾਣੇ ਗਾਂਦੇ ਹਨ। ਅਰਿਜੀਤ ਨੇ ਟੀ. ਵੀ. ਸ਼ੋਅ ‘ਮਧੁਬਾਲਾ’ ਦਾ ਟਾਈਟਲ ਗੀਤ ਵੀ ਗਾਇਆ ਸੀ। ਅਰਿਜੀਤ ਸਿੰਘ ਨੂੰ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News