‘ਬਿੱਗ ਬੌਸ 16’ ਦੇ ਘਰ ’ਚ ਅਰਚਨਾ ਨਾਲ ਗੰਦਾ ਸਲੂਕ, ਸਾਜਿਦ ਖ਼ਾਨ ਨੇ ਸੁੱਟਿਆ ਬੋਰੀਆ-ਬਿਸਤਰਾ, ਬੈੱਡ ਤੋਂ ਹੇਠਾਂ ਸੁੱਟਿਆ

Friday, Nov 18, 2022 - 02:28 PM (IST)

‘ਬਿੱਗ ਬੌਸ 16’ ਦੇ ਘਰ ’ਚ ਅਰਚਨਾ ਨਾਲ ਗੰਦਾ ਸਲੂਕ, ਸਾਜਿਦ ਖ਼ਾਨ ਨੇ ਸੁੱਟਿਆ ਬੋਰੀਆ-ਬਿਸਤਰਾ, ਬੈੱਡ ਤੋਂ ਹੇਠਾਂ ਸੁੱਟਿਆ

ਮੁੰਬਈ (ਬਿਊਰੋ)– ਅਰਚਨਾ ਗੌਤਮ ਦੀ ਜਦੋਂ ਤੋਂ ‘ਬਿੱਗ ਬੌਸ 16’ ’ਚ ਵਾਪਸੀ ਹੋਈ ਹੈ, ਉਦੋਂ ਤੋਂ ਉਸ ਨੇ ਘਰਵਾਲਿਆਂ ਦੇ ਨੱਕ ’ਚ ਦਮ ਕਰ ਰੱਖਿਆ ਹੈ ਪਰ ਹੁਣ ਸਭ ਤੋਂ ਵੱਧ ਮਰਜ਼ੀ ‘ਰਾਜਾ ਸਾਹਿਬ’ ਯਾਨੀ ਘਰ ਦੇ ਨਵੇਂ ਕੈਪਟਨ ਸਾਜਿਦ ਖ਼ਾਨ ਦੇ ਰਾਜ ’ਚ ਕਰ ਰਹੀ ਹੈ। ਹਾਲ ਹੀ ਦੇ ਐਪੀਸੋਡ ’ਚ ਅਰਚਨਾ ਨੇ ਸਾਜਿਦ ਖ਼ਾਨ ਵਲੋਂ ਦਿੱਤੇ ਗਏ ਕੰਮ ਨੂੰ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਟਾਸਕ ’ਚ ਪੱਖਪਾਤ ਦਾ ਦੋਸ਼ ਲਗਾਇਆ।

ਸਾਜਿਦ ਖ਼ਾਨ, ਅਰਚਨਾ ਨੂੰ ਕਹਿੰਦੇ ਵੀ ਹਨ ਕਿ ਜੇਕਰ ਉਸ ਨੇ ਇਸ ਘਰ ’ਚ ਰਹਿਣਾ ਹੈ ਤਾਂ ਉਹ ਉਸ ਨਾਲ ਪੰਗਾ ਨਾ ਲਵੇ ਪਰ ਲੱਗਦਾ ਹੈ ਕਿ ਅਰਚਨਾ ਗੌਤਮ ਕਿਸੇ ਦੀ ਨਾ ਸੁਣਨ ਤੇ ਆਪਣੀ ਮਰਜ਼ੀ ਕਰਨ ਦੇ ਪੂਰੇ ਮੂਡ ’ਚ ਹੈ। ਆਉਣ ਵਾਲੇ ਐਪੀਸੋਡ ’ਚ ਹੁਣ ਅਰਚਨਾ ਦੀ ਇਸ ਮਰਜ਼ੀ ਦੇ ਕਾਰਨ ਵੱਡਾ ਧਮਾਕਾ ਹੋਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦਿਹਾਂਤ

ਮੇਕਰਜ਼ ਨੇ 17 ਨਵੰਬਰ ਨੂੰ ਆਉਣ ਵਾਲੇ ‘ਬਿੱਗ ਬੌਸ 16’ ਦੇ ਐਪੀਸੋਡ ਦਾ ਇਕ ਪ੍ਰੋਮੋ ਜਾਰੀ ਕੀਤਾ ਹੈ। ਇਸ ’ਚ ਸਾਜਿਦ ਖ਼ਾਨ, ਅਰਚਨਾ ਬਾਰੇ ਹੋਰ ਘਰਵਾਲਿਆਂ ਨੂੰ ਕਹਿ ਰਹੇ ਹਨ ਕਿ ਅਰਚਨਾ ਨੂੰ ਡਿਊਟੀ ਤਾਂ ਕਰਨੀ ਹੀ ਪਵੇਗੀ ਤੇ ਜੇਕਰ ਨਹੀਂ ਕਰੇਗੀ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਸਾਜਿਦ ਕਹਿੰਦੇ ਹਨ ਕਿ ਜੇਕਰ ਅਰਚਨਾ ਨੇ 20 ਮਿੰਟਾਂ ਅੰਦਰ ਉਠ ਕੇ ਕੰਮ ਨਹੀਂ ਕੀਤਾ ਤਾਂ ਉਹ ਉਸ ਨੂੰ ਜੇਲ ਭੇਜ ਦੇਣਗੇ।

ਇਸ ਤੋਂ ਬਾਅਦ ਨਿਮਰਤ ਤੇ ਸ਼ਿਵ ਉਠ ਕੇ ਅਰਚਨਾ ਕੋਲ ਜਾਂਦੇ ਹਨ ਤੇ ਉਸ ਨੂੰ ਸਾਜਿਦ ਖ਼ਾਨ ਦੇ ਹੁਕਮ ਦੱਸਦੇ ਹਨ ਪਰ ਅਰਚਨਾ ਉਨ੍ਹਾਂ ਨੂੰ ਕਹਿੰਦੀ ਹੈ ਕਿ ਸਾਜਿਦ ਨੂੰ ਕਹੋ ਜ਼ਿਆਦਾ ਉਛਲੇ ਨਾ। ਪਤਾ ਲੱਗਾ ਉਹ ਵੀ ਨਾ ਕਰੇ। ਅਰਚਨਾ ਫਿਰ ਕਹਿੰਦੀ ਹੈ ਕਿ ਉਸ ਨੂੰ ਆਪਣੇ ਕੰਮ ਪਤਾ ਹਨ ਪਰ ਉਹ ਕੰਮ ਕਦੋਂ ਤੇ ਕਿਵੇਂ ਕਰੇਗੀ, ਇਸ ਬਾਰੇ ਕੋਈ ਨਾ ਸੋਚੇ। ਉਹ ਆਪਣਾ ਕੰਮ ਕਰ ਦੇਵੇਗੀ।

ਅਰਚਨਾ ਗੌਤਮ ਜਦੋਂ ਵਾਰ-ਵਾਰ ਬੋਲੇ ਜਾਣ ’ਤੇ ਵੀ ਨਹੀਂ ਸੁਣਦੀ ਤਾਂ ਸਾਜਿਦ ਖ਼ਾਨ ਅਰਚਨਾ ਦਾ ਸਾਰਾ ਸਾਮਾਨ ਬਾਹਰ ਸੁੱਟ ਦਿੰਦੇ ਹਨ। ਇਹੀ ਨਹੀਂ, ਹੱਦ ਤਾਂ ਉਦੋਂ ਹੋ ਗਈ, ਜਦੋਂ ਸਾਜਿਦ ਦੇ ਕਹਿਣ ’ਤੇ ਅਰਚਨਾ ਨੂੰ ਸ਼ਿਵ, ਸ਼ਾਲੀਨ ਤੇ ਗੌਤਮ ਨੇ ਬੈੱਡ ਤੋਂ ਹੇਠਾਂ ਸੁੱਟ ਦਿੱਤਾ। ਆਖਿਰ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਿਉਂ ਕੀਤਾ ਗਿਆ?

ਸਾਰੇ ਘਰਵਾਲੇ ਸਾਜਿਦ ਖ਼ਾਨ ਵੱਲ ਹਨ ਤੇ ਉਹ ਵੀ ਅਰਚਨਾ ਦਾ ਸਾਮਾਨ, ਸੂਟਕੇਸ ਸਭ ਬਾਹਰ ਸੂਟ ਦਿੰਦੇ ਹਨ। ਸਾਜਿਦ ਕਹਿੰਦੇ ਹਨ, ‘‘ਹੁਣ ਤੂੰ ਖੇਡਣਾ ਚਾਹੁੰਦੀ ਹਾਂ ਤਾਂ ਅਸੀਂ ਵੀ ਖੇਡਾਂਗੇ। ਬਹੁਤ ਵੱਡੀ ਸੁਪਰਸਟਾਰ ਸਮਝਦੀ ਹੈ ਆਪਣੇ ਆਪ ਨੂੰ? ਹੁਣੇ ਦਿਖਾਉਂਦੇ ਹਾਂ ਉਸ ਨੂੰ ਸੁਪਰਸਟਾਰ।’’ ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਰਾਤ ਦੇ ਐਪੀਸੋਡ ’ਚ ਅਰਚਨਾ ਗੌਤਮ ਨੂੰ ਇਸ ਮਰਜ਼ੀ ਦੀ ਕੀ ਸਜ਼ਾ ਮਿਲੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News