ਵੱਡੀ ਖਬਰ : RCB ਦੇ ਮਾਲਕ ਬਣਨ ਜਾ ਰਹੇ ਨੇ ਵਿਰਾਟ ਕੋਹਲੀ! ਵਾਈਫ ਅਨੁਸ਼ਕਾ ਕਰੇਗੀ ਕਰੋੜਾਂ ਦੀ ਡੀਲ
Sunday, Jan 25, 2026 - 12:57 PM (IST)
ਬੈਂਗਲੁਰੂ : ਆਈਪੀਐਲ 2025 ਦੀ ਚੈਂਪੀਅਨ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਮਾਲਕੀ ਹੱਕਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖਬਰਾਂ ਅਨੁਸਾਰ ਭਾਰਤ ਦੇ ਦਿੱਗਜ ਕ੍ਰਿਕਟਰ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਰਸੀਬੀ ਫਰੈਂਚਾਈਜ਼ੀ ਵਿੱਚ ਹਿੱਸੇਦਾਰੀ ਖਰੀਦਣ ਦੀ ਇੱਛਾ ਜਤਾਈ ਹੈ। ਜੇਕਰ ਇਹ ਸੌਦਾ ਸਿਰੇ ਚੜ੍ਹਦਾ ਹੈ, ਤਾਂ ਵਿਰਾਟ ਕੋਹਲੀ ਖਿਡਾਰੀ ਤੋਂ ਮਾਲਕ ਬਣਨ ਦੀ ਰਾਹ 'ਤੇ ਅੱਗੇ ਵਧ ਸਕਦੇ ਹਨ।
400 ਕਰੋੜ ਦੀ ਡੀਲ ਅਤੇ 3 ਫੀਸਦੀ ਹਿੱਸੇਦਾਰੀ
ਰਿਪੋਰਟਾਂ ਮੁਤਾਬਕ, ਅਨੁਸ਼ਕਾ ਸ਼ਰਮਾ ਟੀਮ ਵਿੱਚ ਪੂਰਾ ਕੰਟਰੋਲ ਹਾਸਲ ਕਰਨ ਦੀ ਬਜਾਏ ਇੱਕ ਛੋਟੀ ਹਿੱਸੇਦਾਰੀ ਖਰੀਦਣਾ ਚਾਹੁੰਦੀ ਹੈ। ਉਹ ਫਰੈਂਚਾਈਜ਼ੀ ਵਿੱਚ 3 ਫੀਸਦੀ ਹਿੱਸੇਦਾਰੀ ਖਰੀਦਣ ਦੀ ਇੱਛੁਕ ਹੈ, ਜਿਸ ਦੀ ਮੌਜੂਦਾ ਕੀਮਤ ਲਗਭਗ 400 ਕਰੋੜ ਰੁਪਏ ਦੱਸੀ ਜਾ ਰਹੀ ਹੈ। ਵਰਤਮਾਨ ਵਿੱਚ ਆਰਸੀਬੀ ਦਾ ਮਾਲਕੀ ਹੱਕ 'ਡੀਆਜੀਓ' (Diageo) ਕੋਲ ਹੈ, ਜੋ ਮਾਰਚ 2026 ਤੱਕ ਪੂਰੀ ਤਰ੍ਹਾਂ ਮਾਲਕੀ ਹੱਕ ਛੱਡ ਦੇਵੇਗੀ।
BCCI ਦੇ ਨਿਯਮ ਬਣ ਸਕਦੇ ਹਨ ਰੁਕਾਵਟ
ਇਸ ਡੀਲ ਵਿੱਚ ਸਭ ਤੋਂ ਵੱਡੀ ਚੁਣੌਤੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਨਿਯਮ ਹੋ ਸਕਦੇ ਹਨ। ਸਾਲ 2007 ਵਿੱਚ ਬੀਸੀਸੀਆਈ ਨੇ ਸਰਗਰਮ ਖਿਡਾਰੀਆਂ ਨੂੰ ਆਈਪੀਐਲ ਟੀਮਾਂ ਵਿੱਚ ਹਿੱਸੇਦਾਰੀ ਖਰੀਦਣ ਤੋਂ ਰੋਕ ਦਿੱਤਾ ਸੀ। ਹਾਲਾਂਕਿ, ਇਹ ਹਿੱਸੇਦਾਰੀ ਵਿਰਾਟ ਨਹੀਂ ਬਲਕਿ ਅਨੁਸ਼ਕਾ ਸ਼ਰਮਾ ਖਰੀਦ ਰਹੀ ਹੈ, ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਬੋਰਡ ਪਰਿਵਾਰਕ ਮੈਂਬਰ ਨੂੰ ਇਸ ਦੀ ਇਜਾਜ਼ਤ ਦਿੰਦਾ ਹੈ ਜਾਂ ਨਹੀਂ।
ਰਣਬੀਰ ਕਪੂਰ ਵੀ ਰੇਸ ਵਿੱਚ ਸ਼ਾਮਲ
ਸਿਰਫ਼ ਅਨੁਸ਼ਕਾ ਹੀ ਨਹੀਂ, ਸਗੋਂ ਬਾਲੀਵੁੱਡ ਸਟਾਰ ਰਣਬੀਰ ਕਪੂਰ ਵੀ ਆਰਸੀਬੀ ਵਿੱਚ 2 ਫੀਸਦੀ ਹਿੱਸੇਦਾਰੀ ਖਰੀਦਣ ਦੀ ਦੌੜ ਵਿੱਚ ਸ਼ਾਮਲ ਹਨ। ਇਸ ਦੇ ਲਈ ਉਨ੍ਹਾਂ ਨੂੰ 300 ਤੋਂ 350 ਕਰੋੜ ਰੁਪਏ ਖਰਚਣੇ ਪੈ ਸਕਦੇ ਹਨ। ਇਸ ਤੋਂ ਇਲਾਵਾ ਅਦਾਰ ਪੂਨਾਵਾਲਾ ਵਰਗੀਆਂ ਹਸਤੀਆਂ ਨੇ ਵੀ ਟੀਮ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ।
