ਦੂਜੀ ਕੁੜੀ ਨਾਲ ਫੜੇ ਗਏ ਸਨ ਪਲਾਸ਼, ਮਹਿਲਾ ਕ੍ਰਿਕਟਰਾਂ ਨੇ ਚਾੜ੍ਹ''ਤਾ ਕੁੱਟਾਪਾ, ਸਮ੍ਰਿਤੀ ਦੇ ਦੋਸਤ ਨੇ ਕੀਤਾ ਖੁਲਾਸਾ
Saturday, Jan 24, 2026 - 02:00 PM (IST)
ਮੁੰਬਈ/ਸਾਂਗਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਮਿਊਜ਼ਿਕ ਕੰਪੋਜ਼ਰ ਪਲਾਸ਼ ਮੁਛਲ ਦਾ ਰਿਸ਼ਤਾ ਟੁੱਟਣ ਦੀ ਵਜ੍ਹਾ ਨੂੰ ਲੈ ਕੇ ਇੱਕ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਮੰਧਾਨਾ ਦੇ ਬਚਪਨ ਦੇ ਦੋਸਤ ਵਿਦਿਆਨ ਮਾਨੇ ਨੇ ਦਾਅਵਾ ਕੀਤਾ ਹੈ ਕਿ ਇਹ ਵਿਆਹ ਕਿਸੇ ਬਿਮਾਰੀ ਕਾਰਨ ਨਹੀਂ, ਬਲਕਿ ਪਲਾਸ਼ ਦੀ ਬੇਵਫ਼ਾਈ ਕਾਰਨ ਟੁੱਟਿਆ ਹੈ।
ਕਮਰੇ ਵਿੱਚ ਦੂਜੀ ਔਰਤ ਅਤੇ ਕ੍ਰਿਕਟਰਾਂ ਵੱਲੋਂ ਕੁੱਟਾਪਾ ਚਾੜ੍ਹਨਾ
ਵਿਦਿਆਨ ਮਾਨੇ ਨੇ ਸਨਸਨੀਖੇਜ਼ ਦਾਵਾ ਕਰਦਿਆਂ ਕਿਹਾ ਕਿ ਉਹ ਵਿਆਹ ਦੇ ਸਮਾਗਮ ਵਿੱਚ ਮੌਜੂਦ ਸੀ, ਜਿੱਥੇ ਪਲਾਸ਼ ਮੁਛਲ ਨੂੰ ਇੱਕ ਦੂਜੀ ਔਰਤ ਨਾਲ ਬਿਸਤਰ 'ਤੇ ਰੰਗੇ ਹੱਥੀਂ ਫੜਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਉੱਥੇ ਮੌਜੂਦ ਭਾਰਤੀ ਮਹਿਲਾ ਕ੍ਰਿਕਟਰਾਂ ਨੇ ਕਥਿਤ ਤੌਰ 'ਤੇ ਪਲਾਸ਼ ਦਾ ਰੱਜ ਕੇ ਕੁੱਟਾਪਾ ਚਾੜ੍ਹਿਆ ਸੀ। ਮਾਨੇ ਅਨੁਸਾਰ, ਇਹ ਸਾਰਾ ਮੰਜ਼ਰ ਬਹੁਤ ਭਿਆਨਕ ਸੀ ਅਤੇ ਇਸੇ ਕਾਰਨ ਇਹ ਰਿਸ਼ਤਾ ਹਮੇਸ਼ਾ ਲਈ ਖਤਮ ਹੋ ਗਿਆ।
40 ਲੱਖ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ
ਰਿਸ਼ਤੇ ਵਿੱਚ ਬੇਵਫ਼ਾਈ ਤੋਂ ਇਲਾਵਾ, ਪਲਾਸ਼ 'ਤੇ ਪੈਸਿਆਂ ਦੀ ਹੇਰਾਫੇਰੀ ਦੇ ਗੰਭੀਰ ਇਲਜ਼ਾਮ ਵੀ ਲੱਗੇ ਹਨ। ਵਿਦਿਆਨ ਮਾਨੇ ਨੇ ਦੱਸਿਆ ਕਿ ਪਲਾਸ਼ ਨੇ ਇੱਕ ਫਿਲਮ ਪ੍ਰੋਜੈਕਟ ਦੇ ਨਾਮ 'ਤੇ ਉਸ ਤੋਂ 40 ਲੱਖ ਰੁਪਏ ਲਏ ਸਨ, ਪਰ ਨਾ ਤਾਂ ਫਿਲਮ ਬਣੀ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਵਿਆਹ ਰੱਦ ਹੋਣ ਤੋਂ ਬਾਅਦ ਪਲਾਸ਼ ਨੇ ਮਾਨੇ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਹ ਵਿਆਹ 23 ਨਵੰਬਰ 2025 ਨੂੰ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਹੋਣਾ ਤੈਅ ਸੀ। ਉਸ ਸਮੇਂ ਰਿਸ਼ਤਾ ਟਾਲਣ ਦਾ ਕਾਰਨ ਸਮ੍ਰਿਤੀ ਦੇ ਪਿਤਾ ਸ੍ਰੀਨਿਵਾਸ ਮੰਧਾਨਾ ਦੀ ਅਚਾਨਕ ਬਿਮਾਰੀ (ਦਿਲ ਦੇ ਦੌਰੇ ਦੇ ਲੱਛਣ) ਅਤੇ ਪਲਾਸ਼ ਦੀ ਥਕਾਵਟ ਦੱਸਿਆ ਗਿਆ ਸੀ। ਬਾਅਦ ਵਿੱਚ ਦਸੰਬਰ ਵਿੱਚ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਵਿਆਹ ਰੱਦ ਹੋਣ ਦਾ ਅਧਿਕਾਰਤ ਐਲਾਨ ਕੀਤਾ ਸੀ।
