‘ਅਪੂਰਵਾ’ ’ਚ ਇਕ-ਦੋ ਸੀਨ ਅਜਿਹੇ ਸਨ, ਜਿਨ੍ਹਾਂ ਦੇ ਸ਼ੂਟ ਤੋਂ ਬਾਅਦ ਮੈਂ ਅੱਧਾ ਘੰਟਾ ਰੋਂਦੀ ਰਹੀ : ਤਾਰਾ

11/08/2023 11:32:57 AM

ਤਾਰਾ ਸੁਤਾਰੀਆ ਦੀ ਫ਼ਿਲਮ ‘ਅਪੂਰਵਾ’ ਦੇ ਟਰੇਲਰ ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਨਿਖਿਲ ਨਾਗੇਸ਼ ਭੱਟ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ’ਚ ਤਾਰਾ ਸੁਤਾਰੀਆ ਤੋਂ ਇਲਾਵਾ ਰਾਜਪਾਲ ਯਾਦਵ ਤੇ ਅਭਿਸ਼ੇਕ ਬੈਨਰਜੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ’ਚ ਦੋਵਾਂ ਕਲਾਕਾਰਾਂ ਦਾ ਖੌਫ਼ਨਾਕ ਰੂਪ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖਣਾ ਦਰਸ਼ਕਾਂ ਲਈ ਦਿਲਚਸਪ ਹੋਵੇਗਾ। ‘ਅਪੂਰਵਾ’ 15 ਨਵੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਵੇਗੀ। ਸਟਾਰ ਕਾਸਟ ਨੇ ਫ਼ਿਲਮ ਬਾਰੇ ਪੰਜਾਬ ਕੇਸਰੀ ਬਾਰੇ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਨਿਖਿਲ ਨਾਗੇਸ਼ ਭੱਟ

ਸਵਾਲ– ਇਹ ਫ਼ਿਲਮ ਸਿਨੇਮਾਘਰਾਂ ਦੀ ਬਜਾਏ ਓ. ਟੀ. ਟੀ. ’ਤੇ ਕਿਉਂ ਰਿਲੀਜ਼ ਹੋ ਰਹੀ ਹੈ?
ਜਵਾਬ–
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹੁਣ ਓ. ਟੀ. ਟੀ. ’ਤੇ ਬਹੁਤ ਸਾਰੇ ਲੋਕਾਂ ਦੀ ਪਹੁੰਚ ਵਧ ਗਈ ਹੈ। ਜ਼ਰੂਰੀ ਨਹੀਂ ਕਿ ਜੋ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ, ਸਿਰਫ਼ ਉਹੀ ਬਲਾਕਬਸਟਰ ਹੋਵੇ। ਕਈ ਅਜਿਹੀਆਂ ਫ਼ਿਲਮਾਂ ਹਨ, ਜਿਨ੍ਹਾਂ ਨੇ ਓ. ਟੀ. ਟੀ. ’ਤੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉਮੀਦ ਹੈ ਕਿ ‘ਅਪੂਰਵਾ’ ਵੀ ਦਰਸ਼ਕਾਂ ਨੂੰ ਪਸੰਦ ਆਵੇਗੀ।

ਸਵਾਲ– ਕੀ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਕੰਟੈਂਟ ਆਉਣ ਕਾਰਨ ਸਟੋਰੀ ਟੈਲਿੰਗ ਦਾ ਸਕੋਪ ਖ਼ਤਮ ਹੋ ਰਿਹਾ ਹੈ?
ਜਵਾਬ–
ਨਹੀਂ, ਅਜਿਹਾ ਨਹੀਂ ਹੈ, ਮੈਨੂੰ ਲਗਦਾ ਹੈ ਕਿ ਅੱਜ ਦੇ ਯੁੱਗ ’ਚ ਸਕੋਪ ਵਧੇ ਹੀ ਨਹੀਂ, ਸਗੋਂ ਉਨ੍ਹਾਂ ਦੇ ਨਾਲ ਨਵੇਂ ਪਲੇਟਫਾਰਮ ਵੀ ਬਣ ਗਏ ਹਨ ਜਿਵੇਂ ਕਿ ਤੁਸੀਂ ਯੂਟਿੳੂਬ, ਡਿਜ਼ਨੀ ਪਲੱਸ ਹੌਟਸਟਾਰ ਤੇ ਹੋਰ ਵੀ ਕਈ ਪਲੇਟਫਾਰਮਾਂ ਦੇ ਉਦਾਹਰਣ ਦੇਖ ਸਕਦੇ ਹੋ। ਜਿਥੇ ਲੋਕ ਹੋਰ ਵੀ ਵਧ ਉੱਭਰ ਕੇ ਆ ਰਹੇ ਹਨ, ਜੋ ਪਹਿਲਾਂ ਸੰਭਵ ਨਹੀਂ ਸੀ।

ਸਵਾਲ– ‘ਅਪੂਰਵਾ’ ’ਚ ਦਰਸ਼ਕਾਂ ਨੂੰ ਕੀ ਨਵਾਂ ਦੇਖਣ ਨੂੰ ਮਿਲੇਗਾ?
ਜਵਾਬ–
ਜਿਵੇਂ ਵਿਦਿਆ ਬਾਲਨ ਨੇ ਕਿਹਾ ਹੈ ਐਂਟਰਟੇਨਮੈਂਟ-ਐਂਟਰਟੇਨਮੈਂਟ। ਸਾਡੀ ਫ਼ਿਲਮ ’ਚ ਵੀ ਪੂਰੀ ਤਰ੍ਹਾਂ ਨਾਲ ਐਂਟਰਟੇਨਮੈਂਟ ਵੇਖਣ ਨੂੰ ਮਿਲੇਗਾ, ਜਿਸ ਨੂੰ ਤੁਸੀਂ ਬਹੁਤ ਇੰਜੁਆਏ ਕਰੋਗੇ।

ਰਾਜਪਾਲ ਯਾਦਵ

ਸਵਾਲ– ਦਰਸ਼ਕਾਂ ਨੇ ਤੁਹਾਨੂੰ ਹਮੇਸ਼ਾ ਕਾਮੇਡੀ ਕਿਰਦਾਰ ਨਿਭਾਉਂਦਿਆਂ ਦੇਖਿਆ ਹੈ। ਅਜਿਹੇ ’ਚ ਤੁਹਾਡੇ ਲਈ ਇਹ ਨੈਗੇਟਿਵ ਰੋਲ ਨਿਭਾਉਣਾ ਕਿੰਨਾ ਚੁਣੌਤੀਪੂਰਨ ਸੀ?
ਜਵਾਬ–
ਇਹ ਫ਼ਿਲਮ ਮੈਨੂੰ ‘ਭੂਲ ਭੁਲੱਈਆ’ ਕਰਕੇ ਆਫਰ ਹੋਈ ਸੀ। ਇਸ ਲਈ ਮੈਂ ਮੁਰਾਦ ਦਾ ਧੰਨਵਾਦ ਕਰਦਾ ਹਾਂ। ਮੈਂ ਸੋਚਿਆ ਨਹੀਂ ਸੀ ਕਿ ਛੋਟੇ ਪੰਡਿਤ ਦੇ ਕਿਰਦਾਰ ਨੂੰ ਦਰਸ਼ਕਾਂ ਦਾ ਇੰਨਾ ਵਧ ਪਿਆਰ ਮਿਲੇਗਾ। ਮੈਂ ਅਦਾਕਾਰੀ ਦਾ ਵਿਦਿਆਰਥੀ ਰਿਹਾ ਹਾਂ। ਮੇਰੇ ਲਈ ਹਰ ਰੋਜ਼ ਇਕ ਨਵਾਂ ਕਿਰਦਾਰ ਨਿਭਾਉਣਾ ਓਨਾ ਚੁਣੌਤੀਪੂਰਨ ਨਹੀਂ ਹੈ, ਜਿੰਨਾ ਇਕ ਰੋਲ ਨੂੰ ਵਾਰ-ਵਾਰ ਨਿਭਾਉਣਾ। ਜਦੋਂ ਮੈਂ ਨਿਖਿਲ ਜੀ ਨੂੰ ਪੁੱਛਿਆ ਕਿ ਕੀ ਮੈਂ ਇਹ ਰੋਲ ਕਰ ਸਕਦਾ ਹਾਂ ਤਾਂ ਉਨ੍ਹਾਂ ਨੇ ਕਿਹਾ ਬਸ ਤੁਸੀਂ ਆਪਣੀ ਸਮਾਈਲ ਲੁਕੋ ਲੈਣਾ, ਬਾਕੀ ਤਾਂ ਤੁਸੀਂ ਕਰ ਲਓਗੇ।

ਇਹ ਖ਼ਬਰ ਵੀ ਪੜ੍ਹੋ : ਰੈਪਰ ਹਨੀ ਸਿੰਘ ਤੇ ਸ਼ਾਲਿਨੀ ਦਾ ਹੋਇਆ ਤਲਾਕ, ਟੁੱਟਾ 12 ਸਾਲ ਪੁਰਾਣਾ ਰਿਸ਼ਤਾ

ਸਵਾਲ– ਔਰਤਾਂ ਲਈ ਇਸ ਫ਼ਿਲਮ ਦੇ ਕੀ ਮਾਇਨੇ ਹਨ?
ਜਵਾਬ–
ਇਸ ਫ਼ਿਲਮ ’ਚ ਥ੍ਰਿਲ ਤੇ ਸਸਪੈਂਸ ਦਾ ਜ਼ਬਰਦਸਤ ਰੂਪ ਦੇਖਣ ਨੂੰ ਮਿਲੇਗਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਇਕ ਔਰਤ ਆਪਣੇ ਭਿਅਾਨਕ ਰੂਪ ’ਚ ਆਉਂਦੀ ਹੈ ਤਾਂ ਉਹ ਦੁਰਗਾ ਬਣ ਜਾਂਦੀ ਹੈ। ਇਥੇ ਵੀ ਤੁਹਾਨੂੰ ਕੁਝ ਅਜਿਹਾ ਹੀ ਦੇਖਣ ਨੂੰ ਮਿਲੇਗਾ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦਾ ਹਾਂ ਕਿ ਮੈਂ ਬਾਲੀਵੁੱਡ ’ਚ ਲਗਭਗ 200 ਫ਼ਿਲਮਾਂ ’ਚ ਕੰਮ ਕੀਤਾ ਹੈ। ਇਸ ਦੌਰਾਨ ਮੈਨੂੰ ਵੱਖ-ਵੱਖ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਚੰਗਾ ਲੱਗਦਾ ਹੈ ਜਦੋਂ ਦਰਸ਼ਕ ਤੁਹਾਨੂੰ ਤੁਹਾਡੇ ਵੱਖ-ਵੱਖ ਕਿਰਦਾਰਾਂ ਕਰਕੇ ਜਾਣਦੇ ਹਨ। ਇਕ ਅਦਾਕਾਰ ਲਈ ਇਸ ਤੋਂ ਵੱਡੀ ਖ਼ੁਸ਼ੀ ਦੀ ਗੱਲ ਕੀ ਹੋ ਸਕਦੀ ਹੈ?

ਤਾਰਾ ਸੁਤਾਰੀਆ

ਸਵਾਲ– ‘ਅਪੂਰਵਾ’ ਦੇ ਇਸ ਸਫਰ ’ਚ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ?
ਜਵਾਬ–
ਮੈਨੂੰ ਹਮੇਸ਼ਾ ਤੋਂ ਇਸ ਦਿਨ ਦਾ ਇੰਤਜ਼ਾਰ ਸੀ ਕਿਉਂਕਿ ਮੈਂ ਅਜਿਹੇ ਹੀ ਵਿਲੱਖਣ ਕਿਰਦਾਰ ਨੂੰ ਨਿਭਾਉਣਾ ਚਾਹੁੰਦੀ ਸੀ। ਮੈਂ ਬਹੁਤ ਖ਼ੁਸ਼ ਹਾਂ ਕਿਉਂਕਿ ਇਸ ਕਿਰਦਾਰ ਨੂੰ ਲੈ ਕੇ ਹੁਣੇ ਤੋਂ ਮੈਨੂੰ ਇੰਨਾ ਪਿਆਰ ਮਿਲ ਰਿਹਾ ਹੈ। ਜਿਸ ਤਰ੍ਹਾਂ ਨਾਲ ਲੋਕ ਕਹਿ ਰਹੇ ਹਨ ਕਿ ਇਸ ਫ਼ਿਲਮ ’ਚ ਤੁਹਾਡਾ ਰੋਲ ਹੈਰਾਨ ਕਰਨ ਵਾਲਾ ਤੇ ਬੇਹੱਦ ਅਲੱਗ ਰਿਹਾ ਹੈ। ਮੈਂ ਕਹਾਂਗੀ ਕਿ ਟਰੇਲਰ ’ਚ ਤਾਂ ਹਾਲੇ ਕੁਝ ਨਹੀਂ ਹੈ। ਜਦੋਂ ਤੁਸੀਂ ਫ਼ਿਲਮ ਦੇਖੋਗੇ ਤਾਂ ਅਪੂਰਵਾ ਨੂੰ ਹੋਰ ਵਧ ਪਸੰਦ ਕਰੋਗੇ। ਇਸ ’ਚ ਐਂਟਰਟੇਨਮੈਂਟ, ਥ੍ਰਿਲ ਤੇ ਸਸਪੈਂਸ ਦਾ ਜ਼ਬਰਦਸਤ ਮੇਲ ਹੈ।

ਸਵਾਲ– ਫ਼ਿਲਮ ’ਚ ਖ਼ਤਰਨਾਕ ਇਮੋਸ਼ਨਲ ਸੀਨਜ਼ ਹਨ, ਤੁਹਾਡਾ ਅਨੁਭਵ ਕਿਹੋ-ਜਿਹਾ ਰਿਹਾ?
ਜਵਾਬ–
ਜੀ ਹਾਂ, ਫ਼ਿਲਮ ’ਚ ਕਈ ਇਮੋਸ਼ਨਲ ਸੀਨਜ਼ ਹਨ ਤੇ ਕਈ ਅਜਿਹੇ ਸੀਨਜ਼ ਵੀ ਹਨ, ਜੋ ਰੌਂਗਟੇ ਖੜ੍ਹੇ ਕਰ ਦੇਣਗੇ। ਇਕ-ਦੋ ਸੀਨ ਅਜਿਹੇ ਸਨ, ਜਿਨ੍ਹਾਂ ਦੇ ਸ਼ੂਟ ਹੋਣ ਤੋਂ ਬਾਅਦ ਵੀ ਮੈਂ ਅੱਧਾ ਘੰਟਾ ਰੋਂਦੀ ਰਹਿੰਦੀ ਸੀ। ਦਰਅਸਲ ਉਹ ਸੀਨ ‘ਅਪੂਰਵਾ’ ਲਈ ਬਹੁਤ ਤਕਲੀਫਦੇਹ ਸਨ, ਜਿਸ ਨੂੰ ਸ਼ੂਟ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਸੀ। ਉਮੀਦ ਕਰਦੀ ਹਾਂ ਕਿ ਹੁਣ ਫ਼ਿਲਮ ਮੇਕਰਜ਼, ਰਾਈਟਰਜ਼, ਪ੍ਰੋਡਿਊਸਰ, ਡਾਇਰੈਕਟਰਜ਼ ਮੈਨੂੰ ਸਟ੍ਰਾਂਗ ਤੇ ਪਾਵਰਫੁਲ ਰੋਲ ਆਫ਼ਰ ਕਰਨ।

ਅਭਿਸ਼ੇਕ ਬੈਨਰਜੀ

ਸਵਾਲ– ਉਹ ਕਿਹੜਾ ਫਾਰਮੂਲਾ ਹੈ, ਜਿਸ ਨਾਲ ਤੁਸੀਂ ਹਰ ਵਾਰ ਦਰਸ਼ਕਾਂ ਨੂੰ ਹੈਰਾਨ ਕਰਦੇ ਦਿੰਦੇ ਹੋ?
ਜਵਾਬ–
ਇਸ ਦਾ ਕੋਈ ਫਾਰਮੂਲਾ ਨਹੀਂ ਹੈ। ਮੇਰੀ ਹਮੇਸ਼ਾ ਤੋਂ ਬਸ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਜਿਸ ਵੀ ਕਿਰਦਾਰ ਨੂੰ ਨਿਭਾਵਾਂ, ਉਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲੇ। ਮੈਂ ਹਮੇਸ਼ਾ ਅਜਿਹੇ ਰੋਲ ਕਰਦਾ ਆਇਆ ਹਾਂ ਜੋ ਕਰਨ ’ਚ ਮੈਨੂੰ ਆਨੰਦ ਆਵੇ। ਕਹਿੰਦੇ ਹਨ ਕਿ ਜਦੋਂ ਦਾਦਾ ਜੀ ਤੁਹਾਨੂੰ ਕਹਾਣੀ ਸੁਣਾਉਂਦੇ ਹਨ ਤਾਂ ਉਹ ਕਦੇ ਵੀ ਬੋਰਿੰਗ ਨਹੀਂ ਹੋ ਸਕਦੀ। ਮੈਂ ਵੀ ਅਜਿਹੇ ਹੀ ਰੋਲ ਕਰਨਾ ਪਸੰਦ ਕਰਦਾ ਹਾਂ। ਇਸ ਫ਼ਿਲਮ ’ਚ ਵੀ ਮੇਰਾ ਕਿਰਦਾਰ ਤੁਹਾਨੂੰ ਅਜਿਹਾ ਹੀ ਵੇਖਣ ਨੂੰ ਮਿਲੇਗਾ।

ਸਵਾਲ– ਇਸ ਤਰ੍ਹਾਂ ਦੇ ਰੋਲ ਕਰਨ ਦੀ ਖ਼ਾਸ ਵਜ੍ਹਾ ਕੀ ਹੈ?
ਜਵਾਬ–
ਇਸ ਤਰ੍ਹਾਂ ਦੇ ਰੋਲ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮੈਂ ਆਪਣੀ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਮੇਰੇ ਕਿਰਦਾਰ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲੇ। ਇਸ ਤੋਂ ਇਲਾਵਾ ਲੋਕ ਮੈਨੂੰ ਹਮੇਸ਼ਾ ਵੱਖ-ਵੱਖ ਕਿਰਦਾਰਾਂ ਲਈ ਜਾਣਨ। ਮੈਂ ਸਿਰਫ਼ ਇਕ ਫਰੇਮ ਤੱਕ ਸੀਮਤ ਨਹੀਂ ਰਹਿਣਾ ਚਾਹੁੰਦਾ, ਬਸ ਇਹੋ ਮੇਰਾ ਟੀਚਾ ਹੈ, ਜਿਸ ਦੇ ਜ਼ਰੀਏ ਮੈਂ ਆਪਣੇ ਦਰਸ਼ਕਾਂ ਦੇ ਦਿਲਾਂ ’ਚ ਆਪਣੀ ਵੱਖਰੀ ਪਛਾਣ ਬਣਾਉਣ ’ਚ ਸਫਲ ਹੋਣਾ ਚਾਹੁੰਦਾ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News