ਪਾਪਾ ਬਣਨ ਵਾਲੇ ਹਨ ਅਪਾਰਸ਼ਕਤੀ ਖੁਰਾਨਾ, ਪਤਨੀ ਦੇ ਬੇਬੀ ਬੰਪ ’ਤੇ ਕਿੱਸ ਕਰਦੇ ਹੋਏ ਸਾਂਝੀ ਕੀਤੀ ਤਸਵੀਰ

Friday, Jun 04, 2021 - 11:59 AM (IST)

ਪਾਪਾ ਬਣਨ ਵਾਲੇ ਹਨ ਅਪਾਰਸ਼ਕਤੀ ਖੁਰਾਨਾ, ਪਤਨੀ ਦੇ ਬੇਬੀ ਬੰਪ ’ਤੇ ਕਿੱਸ ਕਰਦੇ ਹੋਏ ਸਾਂਝੀ ਕੀਤੀ ਤਸਵੀਰ

ਮੁੰਬਈ: ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਛੋਟੇ ਭਰਾ ਅਪਾਰਸ਼ਕਤੀ ਖੁਰਾਨਾ ਨੇ ਬਾਲੀਵੁੱਡ ’ਚ ਚੰਗੀ ਪਛਾਣ ਬਣਾਈ ਹੈ। ਅਪਾਰਸ਼ਕਤੀ ਦੇ ਘਰ ਬਹੁਤ ਜਲਦ ਕਿਲਕਾਰੀ ਗੂੰਜਣ ਵਾਲੀ ਹੈ। ਅਦਾਕਾਰ ਪਾਪਾ ਬਣਨ ਵਾਲੇ ਹਨ। ਅਪਾਰਸ਼ਕਤੀ ਦੀ ਪਤਨੀ ਆਕ੍ਰਿਤੀ ਅਹੂਜਾ ਗਰਭਵਤੀ ਹੈ। ਅਦਾਕਾਰ ਨੇ ਤਸਵੀਰ ਸਾਂਝੀ ਕਰਕੇ ਇਹ ਖ਼ੁਸ਼ਖ਼ਬਰੀ ਪ੍ਰਸ਼ੰਸਕਾਂ ਨੂੰ ਦਿੱਤੀ ਹੈ। 

PunjabKesari
ਤਸਵੀਰ ’ਚ ਅਪਾਰਸ਼ਕਤੀ ਪਤਨੀ ਆਕ੍ਰਿਤੀ ਦੇ ਨਾਲ ਨਜ਼ਰ ਆ ਰਹੇ ਹਨ। ਆਕ੍ਰਿਤੀ ਬੇਬੀ ਬੰਪ ਫਲਾਂਟ ਕਰ ਰਹੀ ਹੈ। ਅਦਾਕਾਰ ਬੇਬੀ ਬੰਪ ’ਤੇ ਕਿੱਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਅਪਾਰਸ਼ਕਤੀ ਨੇ ਲਿਖਿਆ ਕਿ ‘ਤਾਲਾਬੰਦੀ ’ਚ ਕੰਮ ਤਾਂ ਐਕਸਪੈਂਡ ਹੋ ਨਹੀਂ ਪਾਇਆ ਤਾਂ ਅਸੀਂ ਸੋਚਿਆ ਫੈਮਿਲੀ ਹੀ ਐਕਸਪੈਂਡ ਕਰ ਲੈਂਦੇ ਹਾਂ’। ਸਿਤਾਰੇ ਅਤੇ ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ। ਇਸ ਦੇ ਨਾਲ ਅਦਾਕਾਰ ਨੂੰ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਅਪਾਰਸ਼ਕਤੀ ਨੇ 7 ਸਤੰਬਰ 2014 ’ਚ ਆਕ੍ਰਿਤੀ ਨਾਲ ਵਿਆਹ ਕੀਤਾ ਸੀ। ਜੋੜੇ ਨੇ 6 ਸਾਲ ਬਾਅਦ ਮਾਤਾ-ਪਿਤਾ ਬਣਨ ਦਾ ਫ਼ੈਸਲਾ ਲਿਆ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਪਾਰਸ਼ਕਤੀ ‘ਦੰਗਲ’, ‘ਇਸਤਰੀ’, ‘ਪਤੀ ਪਤਨੀ ਔਰ ਵੋ’ ‘ਲੁਕਾ ਛੁਪੀ’ ਅਤੇ ‘ਰਾਜਮਾ ਚਾਵਲ’ ਸਮੇਤ ਕਈ ਫ਼ਿਲਮਾਂ ’ਚ ਨਜ਼ਰ ਆ ਚੁੱਕੇ ਹਨ। 


author

Aarti dhillon

Content Editor

Related News