"ਕਿੰਨੀ ਫੋਟੋਆਂ ਲਏਂਗਾ ਯਾਰ...?", Fan ਵੱਲੋਂ ਲਗਾਤਾਰ ਸੈਲਫੀ ਦੀ ਮੰਗ ਕਾਰਨ ਚੜ੍ਹਿਆ AP Dhillon ਨੂੰ ਗੁੱਸਾ
Friday, Jun 06, 2025 - 03:29 PM (IST)

ਮੁੰਬਈ- ਮਸ਼ਹੂਰ ਇੰਡੋ–ਕਨੇਡੀਅਨ ਗਾਇਕ ਅਤੇ ਰੈਪਰ AP Dhillon ਉਦੋਂ ਇੱਕ ਅਣਚਾਹੀ ਘਟਨਾ ਦਾ ਸ਼ਿਕਾਰ ਹੋਏ, ਜਦੋਂ ਉਹ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਪਹੁੰਚੇ। ਦਰਅਸਲ ਉਨ੍ਹਾਂ ਦੇ ਇੱਕ ਫੈਨ ਨੇ ਉਤਸ਼ਾਹ ਵਿਚ ਹੱਦ ਪਾਰ ਕਰ ਦਿੱਤੀ, ਜਿਸ ਕਾਰਨ ਗਾਇਕ ਨੂੰ ਗੁੱਸਾ ਆ ਗਿਆ।
ਸ਼ੁਰੂ 'ਚ ਸੀ ਸਭ ਕੁਝ ਸਧਾਰਣ
ਜਦੋਂ AP Dhillon ਏਅਰਪੋਰਟ ਤੋਂ ਬਾਹਰ ਆਏ ਤਾਂ ਉਹ ਖੁਸ਼ ਸਨ। ਉਨ੍ਹਾਂ ਨੇ ਮੀਡੀਆ ਨਾਲ ਹਲਕਾ ਜਿਹਾ ਇੰਟਰੈਕਟ ਕੀਤਾ ਅਤੇ ਹੱਸਦੇ ਹੋਏ ਫੋਟੋਗ੍ਰਾਫਰਾਂ ਨੂੰ ਹੱਥ ਹਿਲਾ ਕੇ ਇਸ਼ਾਰਾ ਕੀਤਾ। ਕੁਝ ਫੈਨਜ਼ ਨੂੰ ਉਨ੍ਹਾਂ ਨੇ ਖੁਸ਼ੀ-ਖੁਸ਼ੀ ਸੈਲਫੀਆਂ ਵੀ ਲੈਣ ਦਿੱਤੀਆਂ
ਇਹ ਵੀ ਪੜ੍ਹੋ: ਲੰਡਨ 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਹੋ ਗਿਆ ਵੱਡਾ ਕਾਂਡ, ਜਾਣੋ ਕੀ ਹੈ ਪੂਰਾ ਮਾਮਲਾ
Oopsie! Looks like AP Dhillon had a bit of an airport moment as he popped out. Still stylish though! 😎#APDhillon #AirportDiaries #OopsMoment #Bollywood #PunjabiSinger #CelebrityGlimpse #FilmyApe pic.twitter.com/9KOpbD5Hqs
— Filmyape (@Filmyape) June 5, 2025
ਫੈਨ ਨੇ ਪਾਰ ਕੀਤੀ ਹੱਦ
ਪਰ ਉਸੇ ਦੌਰਾਨ ਇੱਕ ਫੈਨ ਬਾਰ-ਬਾਰ ਸੈਲਫੀ ਦੀ ਮੰਗ ਕਰਨ ਲੱਗ ਪਿਆ। ਪਹਿਲਾਂ ਕਈ ਸੈਲਫੀਆਂ ਲੈਣ ਦੇ ਬਾਵਜੂਦ ਫੈਨ ਹੋਰ ਫੋਟੋ ਲਈ ਜ਼ੋਰ ਪਾਉਂਦਾ ਰਿਹਾ ਅਤੇ ਗਾਇਕ ਨੂੰ ਛੂਹਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ AP Dhillon ਥੋੜ੍ਹੇ ਅਸਹਿਜ ਹੋ ਗਏ। ਉਦੋਂ ਹੀ ਉਨ੍ਹਾਂ ਨੇ ਗੁੱਸੇ ਵਿਚ ਕਿਹਾ, “ਕਿੰਨੀ ਫੋਟੋਆਂ ਲਏਂਗਾ ਯਾਰ?” ਫਿਰ “Enough” ਕਹਿ ਕੇ ਉੱਥੋਂ ਚਲੇ ਗਏ।
ਇਹ ਵੀ ਪੜ੍ਹੋ: ਪਰਿਵਾਰ ਨਾਲ ਜਾਂਦੇ ਅਦਾਕਾਰ ਨਾਲ ਵਾਪਰ ਗਿਆ ਭਿਆਨਕ ਹਾਦਸਾ ! ਪਿਤਾ ਦੀ ਹੋ ਗਈ ਮੌਤ, ਖ਼ੁਦ ਵੀ...
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਸਲੇਬਰਿਟੀ ਪ੍ਰਾਈਵੇਸੀ ਅਤੇ ਫੈਨ ਬਿਹੇਵਿਅਰ 'ਤੇ ਚਰਚਾ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ: ਵਿਆਹ ਮਗਰੋਂ ਪਰਪਲ ਸਾੜੀ 'ਚ ਨਜ਼ਰ ਆਈ ਹਿਨਾ ਖਾਨ, ਤਸਵੀਰਾਂ ਵੇਖ ਫੈਨਜ਼ ਬੋਲੇ- "ਸਭ ਤੋਂ ਸੋਹਣੀ ਦੁਲਹਨ"
IPL ਮੈਚ 'ਚ ਵੀ ਹੋਏ ਸਪਾਟ
AP Dhillon IPL 2025 ਅਹਿਮਦਾਬਾਦ ‘ਚ ਪੰਜਾਬ ਕਿੰਗਜ਼ ਅਤੇ ਰੌਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮਾਂ ਵਿਚਕਾਰ ਹੋਏ ਫਾਈਨਲ ਦੌਰਾਨ VIP ਸਟੈਂਡ ਵਿਚ ਬੈਠੇ ਨਜ਼ਰ ਆਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8