ਅਨੁਸ਼ਕਾ-ਵਿਰਾਟ ਨੇ ਮੁੰਬਈ ’ਚ ਖ਼ਰੀਦੀ 8 ਏਕੜ ਜ਼ਮੀਨ, ਲਗਭਗ 19 ਕਰੋੜ ਦੀ ਹੋਈ ਡੀਲ

Friday, Sep 02, 2022 - 02:27 PM (IST)

ਅਨੁਸ਼ਕਾ-ਵਿਰਾਟ ਨੇ ਮੁੰਬਈ ’ਚ ਖ਼ਰੀਦੀ 8 ਏਕੜ ਜ਼ਮੀਨ, ਲਗਭਗ 19 ਕਰੋੜ ਦੀ ਹੋਈ ਡੀਲ

ਮੁੰਬਈ- ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਕ੍ਰਿਕਟਰ ਵਿਰਾਟ ਕੋਹਲੀ ਦੇ ਸਿਤਾਰੇ ਬੁਲੰਦੀਆਂ ’ਤੇ ਹਨ। ਗਣਪਤੀ ਬੱਪਾ ਦੇ ਸ਼ੁਭ ਦਿਹਾੜੇ ’ਚ ਜੋੜੇ ਨੇ ਹਾਲ ਹੀ ’ਚ ਮੁੰਬਈ ’ਚ 8 ਏਕੜ ਜ਼ਮੀਨ ਖ਼ਰੀਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੋਹਲੀ ਅਤੇ ਅਨੁਸ਼ਕਾ ਇੱਥੇ ਇਕੱਠੇ ਆਲੀਸ਼ਾਨ ਫ਼ਾਰਮ ਹਾਊਸ ਬਣਾਉਣ ਦੀ ਯੋਜਨਾ ਬਣਾ ਰਹੇ ਹਨ।

PunjabKesari

ਇਹ ਵੀ ਪੜ੍ਹੋ : ਅਦਾਕਾਰ ਜੈਕਲੀਨ ਫ਼ਰਨਾਡੀਜ਼ ਅਤੇ ਨੋਰਾ ਫਤੇਹੀ ਤੋਂ EOW ਕਰੇਗੀ ਪੁੱਛ-ਗਿੱਛ, ਅੱਜ ਨੋਰਾ ਹੋਵੇਗੀ ਪੇਸ਼

ਇਹ ਆਲੀਸ਼ਾਨ ਬੰਗਲਾ ਅਲੀਬਾਗ ਦੇ ਜਿਰਾਦ ਪਿੰਡ ਦੇ ਕੋਲ 8 ਏਕੜ ਜ਼ਮੀਨ ’ਤੇ ਬਣਾਇਆ ਜਾਵੇਗਾ।  ਇਸ ਜ਼ਮੀਨ ਦੀ ਕੀਮਤ ਲਗਭਗ 19 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਨੁਸ਼ਕਾ ਅਤੇ ਵਿਰਾਟ ਨੇ 6 ਮਹੀਨੇ ਪਹਿਲਾਂ ਇਸ ਜਗ੍ਹਾ ਨੂੰ ਦੇਖਿਆ ਸੀ।

PunjabKesari

ਜੋੜੇ ਆਪਣੇ ਰੁੱਝੇ ਸਮੇਂ ਕਾਰਨ ਅਲੀਬਾਗ ਨਹੀਂ ਆ ਸਕੇ। ਪਰਿਵਾਰ ਨੇ  3 ਲੱਖ 35 ਹਜ਼ਾਰ ਰੁਪਏ ਸਟੈਂਪ ਡਿਊਟੀ ਵਜੋਂ ਵੀ ਜਮ੍ਹਾਂ ਕਰਵਾਏ ਹਨ। ਦੱਸ ਦੇਈਏ ਕਿ ਅਲੀਬਾਗ ਮੁੰਬਈ ਦਾ ਇਕ ਹਾਈ ਪ੍ਰੋਫਾਈਲ ਇਲਾਕਾ ਹੈ। ਇੱਥੇ ਕਈ ਮਸ਼ਹੂਰ ਅਤੇ ਕ੍ਰਿਕਟਰਾਂ ਦੇ ਫਾਰਮ ਹਾਊਸ ਹਨ। ਹੁਣ ਵਿਰਾਟ ਕੋਹਲੀ ਅਤੇ ਅਨੁਸ਼ਕਾ ਵੀ ਇਸ ਲਿਸਟ ’ਚ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ : ਆਲੀਆ ਨੂੰ ਪਤੀ ਰਣਬੀਰ ਨਾਲ ਏਅਰਪੋਰਟ ’ਤੇ ਦੇਖਿਆ ਗਿਆ, ਹਸੀਨਾ ਟੈਡੀ-ਪ੍ਰਿੰਟਿਡ ਬਲੈਕ ਡਰੈੱਸ ’ਚ ਦਿੱਸੀ ਕੂਲ

ਅਨੁਸ਼ਕਾ ਸ਼ਰਮਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਨੂੰ ਲੈ ਕੇ ਸੁਰਖੀਆਂ ’ਚ ਹੈ। ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਰਾਹੀਂ ਅਦਾਕਾਰਾ ਪੂਰੇ 3 ਸਾਲ ਬਾਅਦ ਫ਼ਿਲਮਾਂ ’ਚ ਵਾਪਸੀ ਕਰ ਰਹੀ ਹੈ।


author

Shivani Bassan

Content Editor

Related News