ਅਨੁਸ਼ਕਾ ਸ਼ਰਮਾ ਨੇ ਅਸ਼ਟਮੀ ਮੌਕੇ ਸਾਂਝੀ ਕੀਤੀ ਧੀ ਦੀ ਤਸਵੀਰ, ਪੋਸਟ ''ਚ ਆਖੀ ਇਹ ਗੱਲ

2021-10-14T10:22:05.667

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਅਸ਼ਟਮੀ ਦੇ ਦਿਨ ਆਪਣੀ ਧੀ ਵਾਮਿਕਾ ਨਾਲ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਅਤੇ ਇਸ ਦੇ ਨਾਲ ਇੱਕ ਭਾਵਨਾਤਮਕ ਕੈਪਸ਼ਨ ਦੇ ਨਾਲ ਕਿਹਾ ਕਿ ਉਸ ਨੂੰ ਹਰ ਰੋਜ਼ ਉਸ ਤੋਂ ਤਾਕਤ ਮਿਲਦੀ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਇਸ ਸਾਲ ਵਾਮਿਕਾ ਦੇ ਮਾਤਾ-ਪਿਤਾ ਬਣੇ।
ਅਨੁਸ਼ਕਾ ਨੇ ਵਾਮਿਕਾ ਦੇ ਨਾਲ ਜੋ ਤਸਵੀਰ ਪੋਸਟ ਕੀਤੀ ਹੈ, ਉਸ ਵਿੱਚ ਮਾਂ ਅਤੇ ਧੀ ਦੋਵੇਂ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਧੀ ਵਾਮਿਕਾ ਨਾਲ ਖੇਡਦੇ ਹੋਏ ਅਨੁਸ਼ਕਾ ਹੱਸ ਰਹੀ ਹੈ। ਹਾਲਾਂਕਿ ਤਸਵੀਰ ਵਿੱਚ ਵਾਮਿਕਾ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ, ਪਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੀ ਧੀ ਦੇ ਨਾਲ ਕਿੰਨੀ ਖੁਸ਼ ਹੈ। ਇਸ ਤਸਵੀਰ ਦੇ ਨਾਲ, ਅਨੁਸ਼ਕਾ ਨੇ ਲਿਖਿਆ- ਮੈਨੂੰ ਹਰ ਰੋਜ਼ ਦਲੇਰ ਅਤੇ ਪਾਵਰਫੁਲ ਬਣਾਉਂਦੀ ਹੈ। ਛੋਟੀ ਜਿਹੀ ਵਾਮਿਕਾ, ਰੱਬ ਕਰੇ ਕਿ ਤੁਹਾਨੂੰ ਦੇਵੀ ਦੀ ਸ਼ਕਤੀ ਮਿਲੇ। ਅਸ਼ਟਮੀ ਮੁਬਾਰਕ।
ਅਨੁਸ਼ਕਾ ਦੀ ਇਸ ਤਸਵੀਰ 'ਤੇ ਕਈ ਮਸ਼ਹੂਰ ਹਸਤੀਆਂ ਨੇ ਕੁਮੈਂਟਸ ਕੀਤੇ ਹਨ।

PunjabKesari
ਦੱਸ ਦਈਏ, ਅਨੁਸ਼ਕਾ ਮਾਂ ਬਣਨ ਦੇ ਬਾਅਦ ਕੁਝ ਮਹੀਨਿਆਂ ਦਾ ਬ੍ਰੇਕ ਲੈ ਕੇ ਕੰਮ 'ਤੇ ਪਰਤ ਆਈ ਹੈ। ਉਸ ਨੇ ਕੁਝ ਦਿਨ ਪਹਿਲਾਂ ਪਰਦੇ ਦੇ ਪਿੱਛੇ ਦਾ ਇੱਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿੱਚ ਉਹ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਕਰਦੇ ਹੋਏ ਮਸਤੀ ਕਰਦੀ ਦਿਖਾਈ ਦੇ ਰਹੀ ਸੀ। ਇਸ ਵੀਡੀਓ 'ਚ ਅਨੁਸ਼ਕਾ ਪੈਕਅੱਪ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕਰਨ ਦਾ ਬਹਾਨਾ ਕਰ ਰਹੀ ਸੀ, ਪਰ ਉਸ ਦਾ ਪ੍ਰਗਟਾਵਾ ਦੇਖ ਕੇ ਅਰਜੁਨ ਕਪੂਰ ਨੇ ਲਿਖਿਆ ਕਿ ਉਮੀਦ ਹੈ ਕਿ ਜਦੋਂ ਵਾਮਿਕਾ ਆਲੇ-ਦੁਆਲੇ ਹੋਵੇਗੀ ਤਾਂ ਤੁਸੀਂ ਇਸ ਤਰ੍ਹਾਂ ਨਹੀਂ ਹੱਸੋਗੇ।

Anushka sharma shared her daughter picture on the occasion of maha ashtami  entpks - अनुष्का शर्मा ने महाअष्टमी के मौके पर शेयर की बेटी की तस्वीर,  कैप्शन पढ़ खुश हो जाएगा दिल –
ਗਰਭ ਅਵਸਥਾ ਦੇ ਬਾਅਦ ਅਨੁਸ਼ਕਾ ਨੇ ਅਦਾਕਾਰੀ ਤੋਂ ਬ੍ਰੇਕ ਲਿਆ। ਉਸ ਦੀ ਆਖ਼ਰੀ ਰਿਲੀਜ਼ ਫਿਲਮ 'ਜ਼ੀਰੋ' ਹੈ ਜਿਸ ਵਿੱਚ ਸ਼ਾਹਰੁਖ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ ਅਤੇ ਕੈਟਰੀਨਾ ਕੈਫ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਇਹ ਫਿਲਮ 2018 'ਚ ਆਈ ਸੀ ਅਤੇ ਬਾਕਸ ਆਫਿਸ 'ਤੇ ਸਫ਼ਲ ਨਹੀਂ ਹੋਈ ਸੀ। ਉਦੋਂ ਤੋਂ ਅਨੁਸ਼ਕਾ ਨੇ ਇੱਕ ਵੀ ਫਿਲਮ ਸਾਈਨ ਨਹੀਂ ਕੀਤੀ ਹੈ। ਹਾਲਾਂਕਿ ਉਹ ਇੱਕ ਨਿਰਮਾਤਾ ਵਜੋਂ ਬਹੁਤ ਸਰਗਰਮ ਰਹੀ। ਇਸ ਸਮੇਂ ਦੌਰਾਨ ਉਸ ਨੇ ਪ੍ਰਾਈਮ ਵੀਡੀਓ ਤੇ ਪਾਤਾਲ ਲੋਕ ਵੈਬ ਸੀਰੀਜ਼ ਅਤੇ ਨੈੱਟਫਲਿਕਸ 'ਤੇ ਫਿਲਮ 'ਬੁਲਬੁਲ' ਦਾ ਨਿਰਮਾਣ ਕੀਤਾ।


Aarti dhillon

Content Editor

Related News