IND VS PAK ਮੈਚ ਦੌਰਾਨ ਗੁੱਸੇ 'ਚ 'ਲਾਲ' ਹੋਈ ਅਨੁਸ਼ਕਾ ਸ਼ਰਮਾ ਦਾ ਵੀਡੀਓ ਹੋਇਆ ਵਾਇਰਲ
Thursday, Jun 13, 2024 - 11:24 AM (IST)
 
            
            ਬਾਲੀਵੁੱਡ ਡੈਸਕ- ਅਨੁਸ਼ਕਾ ਸ਼ਰਮਾ ਲਗਭਗ ਹਮੇਸ਼ਾ ਹੀ ਆਪਣੇ ਪਤੀ ਵਿਰਾਟ ਕੋਹਲੀ ਨੂੰ ਸਪੋਰਟ ਕਰਨ ਲਈ ਮੈਚ ਦੇਖਣ ਆਉਂਦੀ ਹੈ। ਅਜਿਹਾ ਹੀ ਕੁਝ ਭਾਰਤ-ਪਾਕਿਸਤਾਨ ਟੀ-20 ਕ੍ਰਿਕਟ ਵਿਸ਼ਵ ਕੱਪ ਮੈਚ ਦੌਰਾਨ ਹੋਇਆ। ਸਟੇਡੀਅਮ 'ਚ ਅਨੁਸ਼ਕਾ ਸ਼ਰਮਾ ਨਜ਼ਰ ਆਈ। ਉਸ ਦੀਆਂ ਕਈ ਕਲਿੱਪ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ। ਪਰ ਇਸ ਦੌਰਾਨ ਅਨੁਸ਼ਕਾ ਦਾ ਇੱਕ ਹੋਰ ਅਵਤਾਰ ਕੈਮਰੇ ਦੇ ਸਾਹਮਣੇ ਆਇਆ, ਜਿਸ 'ਚ ਉਹ ਗੁੱਸੇ 'ਚ ਨਜ਼ਰ ਆ ਰਹੀ ਹੈ। ਅਨੁਸ਼ਕਾ ਸ਼ਰਮਾ ਦਾ ਆਪਣਾ ਗੁੱਸੇ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਨਿਊਯਾਰਕ ਦੇ ਸਟੇਡੀਅਮ 'ਚ ਇਕ ਵਿਅਕਤੀ ਨਾਲ ਗੱਲ ਕਰਦੇ ਹੋਏ ਅਨੁਸ਼ਕਾ ਕਾਫ਼ੀ ਗੁੱਸ 'ਚ ਨਜ਼ਰ ਆਈ।
ਇਹ ਖ਼ਬਰ ਵੀ ਪੜ੍ਹੋ- ਕਰਨ ਜੌਹਰ ਨੇ ਫ਼ਿਲਮ ਦੇ ਟਾਈਟਲ 'ਚ ਆਪਣੇ ਨਾਮ ਨੂੰ ਹਟਾਉਣ ਲਈ ਪਟੀਸ਼ਨ ਕੀਤੀ ਦਾਖ਼ਲ
ਹਾਲਾਂਕਿ ਉਨ੍ਹਾਂ ਦੀ ਗੱਲਬਾਤ ਸਪੱਸ਼ਟ ਨਹੀਂ ਹੈ ਪਰ ਵਾਇਰਲ ਕਲਿੱਪ 'ਚ ਉਹ ਕਿਸੇ ਗੱਲ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵਾਇਰਲ ਵੀਡੀਓ ਨੇ ਅਨੁਸ਼ਕਾ ਸ਼ਰਮਾ ਦੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ।
ਇਕ ਯੂਜ਼ਰ ਨੇ ਕੁਮੈਂਟ ਕੀਤਾ ਕਿ , 'ਭਾਬੀ ਜੀ ਗੁੱਸ ਹੋ ਰਹੇ ਹਨ', ਜਦਕਿ ਦੂਜੇ ਨੇ ਕਿਹਾ, '4 ਦੌੜਾਂ 'ਤੇ ਭਈਆ ਆਊਟ, ਭਾਬੀ ਜੀ ਗੁੱਸੇ 'ਚ ਨਜ਼ਰ ਆ ਰਹੇ ਹਨ।' ਹਾਲਾਂਕਿ, ਇੱਕ ਫੈਨਜ਼ ਨੇ ਅਨੁਸ਼ਕਾ ਦਾ ਬਚਾਅ ਕਰਦੇ ਹੋਏ ਕਿਹਾ, 'ਇੱਕ ਇਨਸਾਨ ਖੁਸ਼ ਅਤੇ ਹਮਲਾਵਰ ਦੋਵੇਂ ਹੋ ਸਕਦਾ ਹੈ। ਅਸੀਂ ਸਾਰੇ ਅਜਿਹਾ ਕਰਦੇ ਹਾਂ ਤਾਂ ਇਸ 'ਚ ਵੱਡੀ ਗੱਲ ਕੀ ਹੈ!' ਇਸ ਦੌਰਾਨ, ਅਨੁਸ਼ਕਾ ਸ਼ਰਮਾ ਨੇ 9 ਜੂਨ ਨੂੰ ਟੀ-20 ਵਿਸ਼ਵ ਕੱਪ ਮੈਚ 'ਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਅਤੇ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਨਾਲ ਇੱਕ ਗਰੁੱਪ ਫੋਟੋ ਲਈ ਪੋਜ਼ ਦਿੱਤਾ। ਧਨਸ਼੍ਰੀ ਦੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਸਵੀਰ 'ਚ ਅਨੁਸ਼ਕਾ ਨਜ਼ਰ ਆ ਰਹੀ ਹੈ। ਸਾਰੀਆਂ ਪਤਨੀਆਂ ਇੱਕਠੇ ਸਟੈਂਡ 'ਚ ਖੜ੍ਹੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            