ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ਦੇ ਫ਼ੈਸਲੇ ’ਤੇ ਪਤਨੀ ਅਨੁਸ਼ਕਾ ਸ਼ਰਮਾ ਨੇ ਦਿੱਤੀ ਇਹ ਪ੍ਰਤੀਕਿਰਿਆ

Friday, Sep 17, 2021 - 05:10 PM (IST)

ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ਦੇ ਫ਼ੈਸਲੇ ’ਤੇ ਪਤਨੀ ਅਨੁਸ਼ਕਾ ਸ਼ਰਮਾ ਨੇ ਦਿੱਤੀ ਇਹ ਪ੍ਰਤੀਕਿਰਿਆ

ਮੁੰਬਈ (ਬਿਊਰੋ)– ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ T-20 ਵਰਲਡ ਕੱਪ ਤੋਂ ਬਾਅਦ ਕਪਤਾਨੀ ਛੱਡਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵਿਰਾਟ ਨੇ ਕਿਹਾ ਕਿ ਉਹ T-20 ਫਾਰਮੇਟ ਦੀ ਕਪਤਾਨੀ ਛੱਡ ਦੇਣਗੇ ਤੇ ਬਤੌਰ ਬੱਲੇਬਾਜ਼ ਭਾਰਤੀ ਟੀਮ ’ਚ ਖੇਡਦੇ ਰਹਿਣਗੇ। ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਤਿੰਨੇ ਫਾਰਮੇਟਸ ’ਚ ਭਾਰਤੀ ਟੀਮ ਦੀ ਕਪਤਾਨੀ ਕਰਨ ਨਾਲ ਵਿਰਾਟ ਦੀ ਖੇਡ ’ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਘੱਟ ਨਹੀਂ ਹੋਈਆਂ ਸੋਨੂੰ ਸੂਦ ਦੀਆਂ ਮੁਸ਼ਕਿਲਾਂ, ਤੀਜੇ ਦਿਨ ਵੀ ਇਨਕਮ ਟੈਕਸ ਵਿਭਾਗ ਦੀ ਜਾਂਚ ਜਾਰੀ

ਅਨੁਸ਼ਕਾ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਵਿਰਾਟ ਕੋਹਲੀ ਨੇ ਕਪਤਾਨੀ ਛੱਡਣ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਨਾਖ਼ੁਸ਼ ਹਨ ਪਰ ਉਨ੍ਹਾਂ ਦੀ ਪਤਨੀ ਅਨੁਸ਼ਕਾ ਨੇ ਇਸ ਫ਼ੈਸਲੇ ’ਚ ਉਨ੍ਹਾਂ ਦਾ ਸਾਥ ਦਿੱਤਾ ਹੈ। ਅਨੁਸ਼ਕਾ ਨੇ ਕੋਹਲੀ ਦੇ ਕਪਤਾਨੀ ਛੱਡਣ ਦੇ ਫ਼ੈਸਲੇ ਵਾਲੀ ਪੋਸਟ ਸਾਂਝੀ ਕਰਦਿਆਂ ਦਿਲ ਵਾਲਾ ਇਮੋਜੀ ਬਣਾਇਆ ਹੈ।

PunjabKesari

ਇਸ ਰਾਹੀਂ ਉਨ੍ਹਾਂ ਨੇ ਵਿਰਾਟ ਨੂੰ ਸਪੋਰਟ ਕੀਤੀ ਹੈ। ਅਨੁਸ਼ਕਾ ਵੀ ਕੋਹਲੀ ਦੇ ਇਸ ਫ਼ੈਸਲੇ ਤੋਂ ਖ਼ੁਸ਼ ਹੈ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਵਿਰਾਟ ਦੀ ਫਾਰਮ ਬਹਿਤਰ ਹੋਵੇਗੀ ਤੇ ਫਿਰ ਤੋਂ ਉਨ੍ਹਾਂ ਦੇ ਬੱਲੇ ਨਾਲ ਸੈਂਕੜਿਆਂ ਦਾ ਮੀਂਹ ਪਵੇਗਾ।

ਵਿਰਾਟ ਕੋਹਲੀ ਨੇ ਭਾਵੇਂ ਹੀ ਭਾਰਤੀ T-20 ਟੀਮ ਦੀ ਕਪਤਾਨੀ ਛੱਡਣ ਦਾ ਫ਼ੈਸਲਾ ਕਰ ਲਿਆ ਹੋਵੇ ਪਰ ਉਹ ਟੈਸਟ ਤੇ ਵਨਡੇ ਟੀਮ ਦੇ ਕਪਤਾਨ ਬਣੇ ਰਹਿਣਗੇ। ਪਿਛਲੇ ਦੋ ਸਾਲਾਂ ਤੋਂ ਵਿਰਾਟ ਨੇ ਕਿਸੇ ਵੀ ਫਾਰਮੇਟ ’ਚ ਸੈਂਕੜਾ ਨਹੀਂ ਲਗਾਇਆ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਤਿੰਨੇ ਫਾਰਮੇਟਸ ’ਚ ਕਪਤਾਨੀ ਦੇ ਦਬਾਅ ਦੇ ਚੱਲਦਿਆਂ ਉਨ੍ਹਾਂ ਦੀ ਫਾਰਮ ਖਰਾਬ ਹੋਈ ਹੈ। ਇਸ ਕਾਰਨ ਕੋਹਲੀ ਨੇ ਸਭ ਤੋਂ ਛੋਟੇ ਫਾਰਮੇਟ ’ਚ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News