ਝੂਲਨ ਗੋਸਵਾਮੀ ਦੀ ਰਿਟਾਇਰਮੈਂਟ ’ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਤੁਹਾਡਾ ਨਾਮ ਅਮਰ ਰਹੇਗਾ’

Sunday, Sep 25, 2022 - 06:20 PM (IST)

ਝੂਲਨ ਗੋਸਵਾਮੀ ਦੀ ਰਿਟਾਇਰਮੈਂਟ ’ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਤੁਹਾਡਾ ਨਾਮ ਅਮਰ ਰਹੇਗਾ’

ਬਾਲੀਵੁੱਡ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਹਰ ਕਿਸੇ ਦੇ ਜਹਿਨ ’ਚ ਰਹੇਗੀ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰਕਾਰ ਅਜਿਹਾ ਕਿਉਂ? ਦੱਸ ਦੇਈਏ ਕਿ ਸ਼ਨੀਵਾਰ ਯਾਨੀ ਕਿ 24 ਸਤੰਬਰ 2022 ਦਾ ਦਿਨ ਇਤਿਹਾਸਕ ਬਣ ਗਿਆ  ਹੈ। ਦਰਅਸਲ ਝੂਲਨ ਗੋਸਵਾਮੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। 

PunjabKesari

ਇਹ ਵੀ ਪੜ੍ਹੋ : ਮੌਨੀ ਰਾਏ ਨੇ ਵਾਈਟ ਗਾਊਨ ’ਚ ਦਿਖਾਏ ਜਲਵੇ, ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ

ਝੂਲਨ ਗੋਸਵਾਮੀ ਨੇ ਆਪਣੇ ਕ੍ਰਿਕਟ ਕਰੀਅਰ ਦਾ ਆਖਰੀ ਮੈਚ 24 ਸਤੰਬਰ ਨੂੰ ਲਾਰਡਸ ਦੇ ਇਤਿਹਾਸਕ ਮੈਦਾਨ ’ਤੇ ਇੰਗਲੈਂਡ ਖਿਲਾਫ਼ ਖੇਡਿਆ ਸੀ। ਸੋਸ਼ਲ ਮੀਡੀਆ ’ਤੇ ਕਈ ਮਸ਼ਹੂਰ ਹਸਤੀਆਂ ਝੂਲਨ ਗੋਸਵਾਮੀ ਨੂੰ ਰਿਟਾਇਰਮੈਂਟ ਲੈਣ ਲਈ ਵਧਾਈਆਂ ਦੇ ਰਹੀਆਂ ਹਨ। ਇਸ ਦੌਰਾਨ ਚੱਕਦਾ ਐਕਸਪ੍ਰੈਸ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਝੂਲਨ ਗੋਸਵਾਮੀ ਨੂੰ ਵਧਾਈਆ ਦਿੰਦੇ ਹੋਏ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਝੂਲਨ ਗੋਸਵਾਮੀ ਸਾਂਝੀਆਂ ਕੀਤੀਆਂ ਹਨ। 

PunjabKesari

ਅਨੁਸ਼ਕਾ ਸ਼ਰਮਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਅਦਾਕਾਰਾ ਨੇ ਇਕ ਖ਼ਾਸ ਕੈਪਸ਼ਨ ਦਿੱਤੀ ਹੈ। ਜਿਸ ’ਚ ਅਦਾਕਾਰਾ ਨੇ ਲਿਖਿਆ ਹੈ ਕਿ ‘ਪ੍ਰੇਰਣਾ, ਇਕ ਲੀਜੈਂਡ, ਇਕ ਰੋਲ ਮਾਡਲ। ਇਤਿਹਾਸ ’ਚ ਤੁਹਾਡਾ ਨਾਮ ਅਮਰ ਰਹੇਗਾ। ਟੀਮ ਇੰਡੀਆ ਦੀ ਗੇਮ ਚੇਂਜਰ ਬਣਨ ਲਈ ਝੂਲਨ ਗੋਸਵਾਮੀ ਦਾ ਬਹੁਤ ਬਹੁਤ ਧੰਨਵਾਦ।’

 

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)

ਇਹ ਵੀ ਪੜ੍ਹੋ : ਐਸ਼ਵਰਿਆ ਰਾਏ ਦੀ ਸ਼ਾਨਦਾਰ ਲੁੱਕ ਆਈ ਸਾਹਮਣੇ, ‘ਮਿਸਿਜ਼ ਬੱਚਨ’ ਨੇ ਮੁੰਬਈ ਏਅਰਪੋਰਟ ’ਤੇ ਕੀਤੀ ਐਂਟਰੀ

ਦੱਸ ਦੇਈਏ ਕਿ ਝੂਲਨ ਨੇ ਆਪਣੇ 20 ਸਾਲ ਦੇ ਕ੍ਰਿਕਟ ਕਰੀਅਰ ’ਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਸਨ। ਇਹੀ ਕਾਰਨ ਹੈ ਕਿ ਝੂਲਨ ਗੋਸਵਾਮੀ ਨੇ ਮਹਿਲਾ ਕ੍ਰਿਕਟ ’ਚ ਸਭ ਤੋਂ ਜ਼ਿਆਦਾ 353 ਵਿਕਟਾਂ ਅਤੇ ਵਨਡੇ ’ਚ 253 ਅੰਤਰਰਾਸ਼ਟਰੀ ਵਿਕਟਾਂ ਹਾਸਲ ਕੀਤੀਆਂ ਹਨ।

PunjabKesari


author

Shivani Bassan

Content Editor

Related News