...ਤਾਂ ਅਨੁਸ਼ਕਾ ਤੋਂ ਪਹਿਲਾਂ ਇਹ ਅਦਾਕਾਰਾ ਰਹਿ ਚੁੱਕੀ ਹੈ ਵਿਰਾਟ ਦਾ ਪਹਿਲਾ ਪਿਆਰ

Thursday, May 26, 2016 - 08:32 AM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਜਗਤ ਦੇ ਸੁਪਰਸਟਾਰ ਵਿਰਾਟ ਕੋਹਲੀ ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਆਪਣੇ ਪ੍ਰੇਮ ਸੰਬੰਧਾਂ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਦਿੱਲੀ ਦੇ ਰਹਿਣ ਵਾਲੇ ਵਿਰਾਟ ਕੋਹਲੀ ਅਤੇ ਪ੍ਰੇਮਿਕਾ ਅਨੁਸ਼ਕਾ ਨੂੰ ਲੈ ਕੇ ਜਿੰਨੀ ਚਰਚਾ ਹੋਈ ਉਨੀ ਸ਼ਾਇਦ ਹੀ ਕਿਸੇ ਹੋਰ ਕ੍ਰਿਕਟਰ ਦੀ ਹੋਈ ਹੋਵੇ। ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਤਾਂ ਉਹ ਚਰਚਾ ''ਚ ਬਣੇ ਹੀ ਰਹਿੰਦੇ ਹਨ ਪਰ ਉਹ ਹੁਣ ਇਕ ਹੋਰ ਅਦਾਕਾਰਾ ਕਾਰਨ ਵੀ ਸੁਰਖੀਆਂ ਬਟੋਰ ਰਹੇ ਹਨ।
ਜਾਣਕਾਰੀ ਅਨੁਸਾਰ ਅਨੁਸ਼ਕਾ ਤੋਂ ਪਹਿਲਾਂ ਕੋਈ ਹੋਰ ਵੀ ਸੀ, ਜਿਸ ਲਈ ਵਿਰਾਟ ਦਾ ਦਿਲ ਧੜਕਦਾ ਸੀ। ਬਹੁਤ ਸਾਰੇ ਲੋਕਾਂ ਨੂੰ ਵਿਰਾਟ ਦੇ ਪਹਿਲੇ ਪਿਆਰ ਬਾਰੇ ਪਤਾ ਹੋਵੇ! ਇਸ ਗੱਲ ਦਾ ਅੱਜ ਖੁਲਾਸਾ ਹੋਣ ਜਾ ਰਿਹਾ ਹੈ। ਅਸਲ ''ਚ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਵਿਰਾਟ ਦਾ ਪਹਿਲਾ ਪਿਆਰ ਰਹਿ ਚੁੱਕੀ ਹੈ। ਕੋਹਲੀ ਨੇ ਇਕ ਇੰਟਰਵਿਊ ਦੌਰਾਨ ਆਪ ਹੀ ਇਸ ਗੱਲ ਦਾ ਖੁਲਾਸਾ ਕੀਤਾ ਸੀ। ਇਕ ਸਮਾਂ ਸੀ ਜਦੋਂ ਕਰਿਸ਼ਮਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਬੁਲੰਦੀਆਂ ਨੂੰ ਛੂਹ ਰਹੀ ਸੀ ਅਤੇ ਵਿਰਾਟ ਵੀ ਇਸੇ ਸੂਚੀ ''ਚ ਸ਼ਾਮਲ ਸਨ ਪਰ ਅੱਜ ਸਮਾਂ ਉਲਟ ਹੈ, ਵਿਰਾਟ ਕੋਹਲੀ ਹੁਣ ਆਪ ਇਕ ਸੁਪਰਸਟਾਰ ਹਨ ਅਤੇ ਹੁਣ ਉਨ੍ਹਾਂ ਦੀ ਪ੍ਰਸ਼ੰਸਕਾਂ ਦੀ ਗਿਣਤੀ ਕਰਿਸ਼ਮਾ ਨਾਲੋਂ ਕਿਤੇ ਵੱਧ ਹੈ।


Related News