ਪ੍ਰੈਗਨੈਂਸੀ ਵਿਚਾਲੇ ਅਨੁਸ਼ਕਾ ਨੇ ਇੰਝ ਮਨਾਈ ਪਤੀ ਵਿਰਾਟ ਕੋਹਲੀ ਨਾਲ ਦੀਵਾਲੀ

Sunday, Nov 15, 2020 - 05:25 PM (IST)

ਪ੍ਰੈਗਨੈਂਸੀ ਵਿਚਾਲੇ ਅਨੁਸ਼ਕਾ ਨੇ ਇੰਝ ਮਨਾਈ ਪਤੀ ਵਿਰਾਟ ਕੋਹਲੀ ਨਾਲ ਦੀਵਾਲੀ

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਘਰ ’ਚ ਰਹਿ ਕੇ ਪਤੀ ਵਿਰਾਟ ਕੋਹਲੀ ਨਾਲ ਦੀਵਾਲੀ ਸੈਲੀਬ੍ਰੇਟ ਕੀਤੀ। ਅਨੁਸ਼ਕਾ ਨੇ ਇੰਸਟਾਗ੍ਰਾਮ ’ਤੇ ਆਪਣੀ ਦੀਵਾਲੀ ਲੁੱਕ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਥੇ ਕ੍ਰੀਮ ਕਲਰ ਦੀ ਆਊਟਫਿਟ ’ਚ ਅਦਾਕਾਰਾ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)

ਦੀਵਾਲੀ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਅਨੁਸ਼ਕਾ ਸ਼ਰਮਾ ਨੇ ਕੈਪਸ਼ਨ ’ਚ ਲਿਖਿਆ, ‘ਮੈਂ ਘਰ ਬੈਠ ਕੇ ਖਾਣ ਲਈ ਤਿਆਰ ਹਾਂ। ਇਹ ਮਜ਼ੇਦਾਰ ਸੀ। ਉਮੀਦ ਹੈ ਤੁਹਾਡੇ ਸਾਰਿਆਂ ਦੀ ਇਕ ਸੁੰਦਰ ਦੀਵਾਲੀ ਹੋਵੇਗੀ। ਅਨੁਸ਼ਕਾ ਨੇ ਕ੍ਰੀਮ ਕਲਰ ਦਾ ਸੂਟ ਪਾਇਆ ਹੋਇਆ ਹੈ, ਜਿਸ ਨੂੰ ਉਸ ਨੇ ਸਿਲਵਰ ਜੁੱਤੀ ਤੇ ਹੈਵੀ ਇਅਰਿੰਗਜ਼ ਨਾਲ ਮੈਚ ਕੀਤਾ ਹੈ। ਫੈਨਜ਼ ਸਮੇਤ ਸੈਲੇਬ੍ਰਿਟੀ ਵੀ ਅਨੁਸ਼ਕਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਕੁਮੈਂਟਸ ਕਰ ਰਹੇ ਹਨ। ਅਦਾਕਾਰਾ ਇਨ੍ਹਾਂ ਤਸਵੀਰਾਂ ’ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਅਨੁਸ਼ਕਾ ਦੇ ਚਿਹਰੇ ’ਤੇ ਪ੍ਰੈਗਨੈਂਸੀ ਗਲੋਅ ਸਾਫ ਨਜ਼ਰ ਆਉਂਦਾ ਹੈ। ਇਸ ਤੋਂ ਪਹਿਲਾਂ ਅਨੁਸ਼ਕਾ ਨੇ ਇੰਸਟਾ ਸਟੋਰੀ ’ਤੇ ਦੀਵਾਲੀ ਸੈਲੀਬ੍ਰੇਸ਼ਨ ਤੇ ਡੈਕੋਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)

ਅਨੁਸ਼ਕਾ ਸ਼ਰਮਾ ਨੇ ਫੁੱਲਾਂ ਦੀ ਮਦਦ ਨਾਲ ਘਰ ’ਚ ਇਕ ਸੁੰਦਰ ਰੰਗੋਲੀ ਬਣਾਈ ਹੈ। ਇਸ ਦੇ ਨਾਲ ਹੀ ਰੰਗੋਲੀ ਨੂੰ ਦੀਵਿਆਂ ਨਾਲ ਸਜਾਇਆ ਸੀ। ਅਨੁਸ਼ਕਾ ਨੇ ਤਸਵੀਰ ਸਾਂਝੀ ਕੀਤੀ ਤੇ ਫੈਨਜ਼ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਦੂਜੀ ਤਸਵੀਰ ਜੋ ਅਨੁਸ਼ਕਾ ਸ਼ਰਮਾ ਨੇ ਸ਼ੇਅਰ ਕੀਤੀ ਸੀ, ਇਸ ’ਚ ਇਕ ਪਲੇਟ ’ਚ ਸੈਨੀਟਾਈਜ਼ਰ ਦੀਆਂ ਦੋ ਪਲੇਟਾਂ ਰੱਖੀਆਂ ਨਜ਼ਰ ਆ ਰਹੀਆਂ ਹਨ, ਜਿਸ ਦੇ ਆਲੇ-ਦੁਆਲੇ ਫੁੱਲ ਰੱਖੇ ਗਏ ਹਨ। ਅਦਾਕਾਰਾ ਨੇ ਤਸਵੀਰ ’ਤੇ ਲਿਖਿਆ, ‘ਹੈਂਡ ਸੈਨੇਟਾਈਜ਼ਰ ਸਜਾਵਟ ਦਾ ਵੀ ਇਕ ਹਿੱਸਾ ਹੈ। ਅਸੀਂ ਅਜਿਹੇ ਸਮੇਂ ’ਚ ਜੀਅ ਰਹੇ ਹਾਂ। ਅਨੁਸ਼ਕਾ ਸ਼ਰਮਾ ਨੇ ਪਿਛਲੇ ਦਿਨੀਂ ਵਿਰਾਟ ਕੋਹਲੀ ਦੇ 32ਵੇਂ ਜਨਮਦਿਨ ’ਤੇ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ’ਚ ਅਨੁਸ਼ਕਾ ਵਿਰਾਟ ਨੂੰ ਕਿੱਸ ਕਰਦੀ ਦਿਖਾਈ ਦਿੱਤੀ ਸੀ। ਦੋਵਾਂ ਦੀ ਇਹ ਤਸਵੀਰ ਖੂਬ ਵਾਇਰਲ ਹੋਈ ਸੀ।


author

Rahul Singh

Content Editor

Related News