ਪ੍ਰੈਗਨੈਂਸੀ ਦੌਰਾਨ ਅਨੁਸ਼ਕਾ ਸ਼ਰਮਾ ਦਾ ਹੌਟ ਫੋਟੋਸ਼ੂਟ, ਪੂਲ ਕਿਨਾਰੇ ਦਿੱਤੇ ਪੋਜ਼

10/18/2020 1:42:34 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਮਾਂ ਬਣਨ ਵਾਲੀ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਕਿ ਅਦਾਕਾਰਾ ਗਰਭਵਤੀ ਹੈ। ਅਨੁਸ਼ਕਾ ਤੇ ਵਿਰਾਟ ਅਗਲੇ ਸਾਲ ਆਪਣੇ ਪਹਿਲੇ ਬੱਚੇ ਦਾ ਇਸ ਦੁਨੀਆ 'ਚ ਸਵਾਗਤ ਕਰਨਗੇ। ਅਨੁਸ਼ਕਾ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਕਾਫ਼ੀ ਆਨੰਦ ਲੈ ਰਹੀ ਹੈ, ਜੋ ਉਨ੍ਹਾਂ ਦੀਆਂ ਹਾਲ ਹੀ ਵਿਚ ਸਾਂਝੀਆਂ ਕੀਤੀਆਂ ਤਸਵੀਰਾਂ ਤੋਂ ਸਾਫ ਜ਼ਾਹਰ ਹੁੰਦਾ ਹੈ।

 
 
 
 
 
 
 
 
 
 
 
 
 
 

The new collection of #LavieXAnushka is now live! Get spoilt for choices with @lavieworld & @amazonfashionin #fickleisfun #lavieloving #amazongreatindianfestival

A post shared by AnushkaSharma1588 (@anushkasharma) on Oct 17, 2020 at 4:42am PDT

ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਤੇ ਕੁਝ ਤਸਵੀਰ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦਾ ਸਿਜ਼ਲਿੰਗ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਅਨੁਸ਼ਕਾ ਵੱਖ-ਵੱਖ ਆਊਟਫਿੱਟ 'ਚ ਕੋਈ ਵਿਗਿਆਪਨ ਕਰਦੀ ਨਜ਼ਰ ਆ ਰਹੀ ਹੈ। ਅਨੁਸ਼ਕਾ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ।
PunjabKesari
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣਾ ਬੇਬੀ ਬੰਪ ਫਲਾਂਟ ਕਰਦਿਆਂ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
PunjabKesari
ਇਨ੍ਹਾਂ 'ਚੋਂ ਇਕ ਤਸਵੀਰ 'ਚ ਅਨੁਸ਼ਕਾ ਸ਼ਰਮਾ ਬੀਚ 'ਤੇ ਖੜ੍ਹੀ ਨਜ਼ਰ ਆਈ ਸੀ ਤੇ ਆਪਣੇ ਬੇਬੀ ਬੰਪ ਨੂੰ ਬਹੁਤ ਪਿਆਰ ਨਾਲ ਦੇਖਦੀ ਦਿਸੀ ਸੀ। ਇਸ ਤੋਂ ਇਕ ਤਸਵੀਰ 'ਚ ਅਨੁਸ਼ਕਾ ਵਿਰਾਟ ਕੋਹਲੀ ਨਾਲ ਖੜ੍ਹ ਕੇ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਸੀ।
PunjabKesari
ਦੱਸਣਯੋਗ ਹੈ ਕਿ ਅਨੁਸ਼ਕਾ ਨੇ 27 ਅਗਸਤ ਨੂੰ ਇਸ ਖੁਸ਼ਖਬਰੀ ਦਾ ਖ਼ੁਲਾਸਾ ਕੀਤਾ ਸੀ। ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਗੁੱਡ ਨਿਊਜ਼ ਦਿੱਤੀ ਸੀ। ਇਸ ਤੋਂ ਬਾਅਦ ਵਿਰਾਟ ਕੋਹਲੀ ਤੇ ਅਨੁਸ਼ਕਾ ਲਈ ਵਧਾਈਆਂ ਦਾ ਤਾਂਤਾ ਲੱਗ ਗਿਆ ਸੀ।

PunjabKesari


sunita

Content Editor sunita