ਮੇਰੀ ਸੋਚ ਸਪੱਸ਼ਟ ਸੀ, ਟੈਲੇਂਟੇਡ ਲੋਕਾਂ ਨੂੰ ਸਹਾਰਾ ਦੇਵਾਂਗੀ : ਅਨੁਸ਼ਕਾ ਸ਼ਰਮਾ

Saturday, Jun 27, 2020 - 11:01 AM (IST)

ਮੇਰੀ ਸੋਚ ਸਪੱਸ਼ਟ ਸੀ, ਟੈਲੇਂਟੇਡ ਲੋਕਾਂ ਨੂੰ ਸਹਾਰਾ ਦੇਵਾਂਗੀ : ਅਨੁਸ਼ਕਾ ਸ਼ਰਮਾ

ਆਦਿਤਯ ਚੋਪੜਾ ਦੀ ਫਿਲਮ ‘ਰਬ ਨੇ ਬਣਾ ਦੀ ਜੋਡ਼ੀ’ ਵਿਚ ਸ਼ਾਹਰੁਖ ਖਾਨ ਦੇ ਨਾਲ ਡੈਬਿਊ ਕਰਨ ਵਾਲੀ ਅਨੁਸ਼ਕਾ ਇਕ ਰੈਂਕ ਆਊਟਸਾਈਡਰ ਸਨ। ਅੱਜ ਇਕ ਸੁਪਰਸਟਾਰ ਅਤੇ ਥਾਟ ਲੀਡਰ ਬੰਨ ਚੁੱਕੀ ਅਨੁਸ਼ਕਾ ਨੂੰ ਇਕ ਟ੍ਰੇਲਬਲੇਜਰ ਮੰਨਿਆ ਜਾਂਦਾ ਹੈ। ਇਹ ਐਕਟ੍ਰੈਸ 25 ਸਾਲ ਦੀ ਛੋਟੀ ਉਮਰ ਵਿਚ ਪ੍ਰੋਡਿਊਸਰ ਬਣ ਚੁੱਕੀ ਹੈ ਅਤੇ ਪ੍ਰੋਡਕਸ਼ਨ ਬਾਰੇ ਉਨ੍ਹਾਂ ਦੇ ਫੈਸਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਬਿਆਨ ਕਰਦੇ ਹਨ ਕਿ ਉਨ੍ਹਾਂ ਨੇ ਬਾਲੀਵੁੱਡ ਵਿਚ ਬਾਹਰ ਤੋਂ ਕਦਮ ਰੱਖਣ ਵਾਲੇ ਪ੍ਰਤਿਭਾਸ਼ਾਲੀ ਸਾਥੀਆਂ ਨੂੰ ਇੱਥੇ ਚਮਕਣ ਦਾ ਮੌਕਾ ਦਿੱਤਾ।

ਅਨੁਸ਼ਕਾ ਕਹਿੰਦੀ ਹੈ- ‘ਬਾਲੀਵੁੱਡ ਵਿਚ ਮੇਰਾ ਸਫਰ ਬਹੁਤ ਦਿਲਚਸਪ ਰਿਹਾ ਹੈ ਅਤੇ ਇਸ ਦੌਰਾਨ ਮੈਂ ਕਾਫ਼ੀ ਕੁਝ ਸਿੱਖਿਆ ਹੈ, ਜਿਸ ਨੂੰ ਮੈਂ ਕਰਣੇਸ਼ ਨਾਲ ਆਪਣੀ ਪ੍ਰੋਡਕਸ਼ਨ ਕੰਪਨੀ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਡੇਬਿਊ ਫਿਲਮ ਤੋਂ ਹੀ ਮੈਂ ਸਖਤ ਮਿਹਨਤ ਕੀਤੀ, ਤਾਂ ਕਿ ਮੈਨੂੰ ਆਪਣੇ ਦੇਸ਼ ਦੇ ਕੁਝ ਬੈਸਟ ਫਿਲਮ ਮੇਕਰਸ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਸਕੇ। ਮੈਂ ਹਮੇਸ਼ਾ ਇਹ ਹੀ ਕੋਸ਼ਿਸ਼ ਕੀਤੀ ਹੈ ਅਤੇ ਮੇਰੀ ਇਹ ਹੀ ਇੱਛਾ ਰਹੀ ਹੈ ਕਿ ਮੈਨੂੰ ਚੰਗੇ ਰਾਈਟਰਸ ਅਤੇ ਡਾਇਰੈਕਟਰਸ ਦੇ ਨਾਲ ਕੰਮ ਕਰਨ ਦਾ ਮੌਕਾ ਮਿਲੇ। ’

ਅਨੁਸ਼ਕਾ ਕਹਿੰਦੀ ਹੈ - ਜਦੋਂ ਮੈਂ 25 ਸਾਲ ਦੀ ਉਮਰ ਵਿਚ ਪ੍ਰੋਡਿਊਸਰ ਬਣੀ, ਤਾਂ ਮੇਰੀ ਸੋਚ ਪੂਰੀ ਤਰ੍ਹਾਂ ਸਪੱਸ਼ਟ ਸੀ ਕਿ ਮੈਂ ਸਹੀ ਮਾਇਨੇ ਵਿਚ ਟੈਲੇਂਟੇਡ ਲੋਕਾਂ ਨੂੰ ਸਹਾਰਾ ਦੇਵਾਂਗੀ, ਜੋ ਆਪਣੇ ਪਿਓਰ, ਰਾ ਟੈਲੇਂਟ ਦੇ ਰਾਹੀ ਪਛਾਣ ਬਣਾਉਣ ਲਈ ਜੀਅ-ਜਾਨ ਲਗਾ ਦਿੰਦੇ ਹਨ ਅਤੇ ਫਿਲਮ ਬਿਜਨੈਸ ਵਿਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰਦੇ ਹਨ। ਕਲੀਨ ਸਲੇਟ ਫਿਲਮਜ ਨੇ ਸ਼ੁਰੁਆਤ ਤੋਂ ਹੀ ਬ੍ਰਿਲੀਐਂਟ ਅਤੇ ਟੈਲੇਂਟੇਡ ਕਲਾਕਾਰਾਂ ਨੂੰ ਸਹਾਰਾ ਦਿੱਤਾ ਹੈ ਅਤੇ ਅਸੀਂ ਉਨ੍ਹਾਂ ਦੀ ਰਾ, ਅਨਫਿਲਟਰਡ ਵਾਇਸ ਨੂੰ ਪੂਰੇ ਜਨੂਨ ਦੇ ਨਾਲ ਦੁਨੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਅਨੁਸ਼ਕਾ ਦੁਆਰਾ ਪ੍ਰੋਡਿਊਸ ਕੀਤੀ ਗਈ ਪਹਿਲੀ ਫ਼ਿਲਮ, ‘ਐੱਨ. ਐੱਚ. 10’ ਵਿਚ ਵੀ ਉਨ੍ਹਾਂ ਨੇ ਕਈ ਟੈਲੇਂਟੇਡ ਆਉਟਸਾਈਡਰਸ ਦੇ ਨਾਲ ਕੰਮ ਕੀਤਾ, ਜਿਸ ਵਿਚ ਡਾਇਰੈਕਟਰ ਨਵਦੀਪ ਸਿੰਘ, ਐਕਟਰ ਨੀਲ ਭੂਪਾਲਮ ਅਤੇ ਦਰਸ਼ਨ ਕੁਮਾਰ ਅਤੇ ਰਾਈਟਰ (ਸਕ੍ਰੀਨਪਲੇ) ਸੁਦੀਪ ਸ਼ਰਮਾ ਵਰਗੇਂ ਨਾਂ ਸ਼ਾਮਲ ਹਨ। ਸਾਰਿਆਂ ਨੇ ਮਿਲਕੇ ਇੰਡਿਅਨ ਡਿਜਿਟਲ ਸ਼ੋਅ, ‘ਪਾਤਾਲ ਲੋਕ’ ਦਾ ਨਿਰਮਾਣ ਕੀਤਾ। ਫਿਲੌਰੀ ਵਿਚ, ਅਨੁਸ਼ਕਾ ਨੇ ਡਾਇਰੈਕਟਰ ਅੰਸ਼ਈ ਲਾਲ ਨੂੰ ਸਹਾਰਾ ਦਿੱਤਾ, ਐਕਟ੍ਰੈਸ ਮਹਰੀਨ ਪੀਰਜਾਦਾ ਨੂੰ ਲਾਂਚ ਕੀਤਾ, ਨਾਲ ਹੀ ਨੈਸ਼ਨਲ ਅੈਵਾਰਡ ਜਿੱਤਣ ਵਾਲੇ ਬੇਹਦ ਟੈਲੇਂਟੇਡ ਮਿਊਜਿਕ ਕੰਪੋਜ਼ਰ, ਸ਼ਾਸ਼ਵਤ ਸਚਦੇਵ ਦੇ ਡੇਬਿਊ ਵਿਚ ਅਹਿਮ ਭੂਮਿਕਾ ਨਿਭਾਈ।

ਆਪਣੇ ਤੀਸਰੇ ਵੈਂਚਰ, ਪਰੀ ਵਿਚ ਅਨੁਸ਼ਕਾ ਨੇ ਡਾਇਰੈਕਟਰ ਪ੍ਰੋਸਿਤ ਰਾਏ ਨੂੰ ਸਹਾਰਾ ਦਿੱਤਾ। ਪਾਤਾਲ ਲੋਕ ਵਿਚ ਉਨ੍ਹਾਂ ਨੇ ਡਾਇਰੈਕਟਰ ਅਵਿਨਾਸ਼ ਅਰੁਣ ਨੂੰ ਸਹਾਰਾ ਦਿੱਤਾ, ਨਾਲ ਹੀ ਇਸ ਵਿਚ ਜੈਦੀਪ ਅਹਲਾਵਤ, ਨੀਰਜ ਕਾਬੀ, ਅਭਿਸ਼ੇਕ ਬੈਨਰਜੀ, ਨਿਹਾਰਿਕਾ ਲਾਇਰਾ ਦੱਤ, ਵਰਗੇ ਪਾਵਰਫੁੱਲ ਐਕਟਰਸ ਨੂੰ ਕਾਸਟ ਕੀਤਾ। ਬੁਲਬੁਲ ਵਿਚ ਉਨ੍ਹਾਂ ਨੇ ਫਿਲੌਰੀ ਦੀ ਰਾਈਟਰ ਅੰਵਿਤਾ ਦੱਤ ਨੂੰ ਡਾਇਰੈਕਟਰ ਦੇ ਰੂਪ ਵਿਚ ਲਾਂਚ ਕੀਤਾ, ਨਾਲ ਹੀ ਇਸ ਫ਼ਿਲਮ ਵਿਚ ਤ੍ਰਿਪਤੀ ਡਿਮਰੀ, ਅਵਿਨਾਸ਼ ਤਿਵਾਰੀ ਵਰਗੇ ਸ਼ਾਨਦਾਰ ਐਕਟ੍ਰੈਸ ਅਤੇ ਸਿੱਧਾਰਥ ਦੀਵਾਨ ਵਰਗੇਂ ਸਿਨੇਮੈਟੋਗ੍ਰਾਫਰ ਨੂੰ ਸਹਾਰਾ ਦਿੱਤਾ।

ਅਨੁਸ਼ਕਾ ਕਹਿੰਦੀ ਹੈ, ਸਾਨੂੰ ਆਪਣੇ ਸਾਰੇ ਪ੍ਰੋਜੈਕਟਸ ਦੀ ਸਫਲਤਾ ’ਤੇ ਮਾਣ ਹੈ, ਪਰ ਇਸਦੇ ਨਾਲ-ਨਾਲ ਜੋ ਗੱਲ ਸਾਡੇ ਲਈ ਸਭ ਤੋਂ ਜਿਆਦਾ ਮਾਇਨੇ ਰੱਖਦੀ ਹੈ ਉਹ ਇਹ ਹੈ ਕਿ ਅਸੀ ਇਕ ਅਜਿਹੇ ਸਟੂਡੀਓ ਬਣ ਚੁੱਕੇ ਹਾਂ ਜਿਸ ਨੇ ਪੂਰੇ ਦੇਸ਼ ਦੇ ਨਵੇਂ-ਨਵੇਂ ਟੈਲੇਂਟ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ।


author

sunita

Content Editor

Related News