ਅਨੁਸ਼ਕਾ ਸ਼ੰਕਰ ਗ੍ਰੈਮੀ ਐਵਾਰਡ ਨੂੰ ਲੈ ਕੇ ਉਤਸ਼ਾਹਿਤ

Saturday, Feb 06, 2016 - 12:53 PM (IST)

ਅਨੁਸ਼ਕਾ ਸ਼ੰਕਰ ਗ੍ਰੈਮੀ ਐਵਾਰਡ ਨੂੰ ਲੈ ਕੇ ਉਤਸ਼ਾਹਿਤ

ਲੰਡਨ (ਅਨਸ)— ਕੌਮਾਂਤਰੀ ਪੱਧਰ ''ਤੇ ਮਸ਼ਹੂਰੀ ਹਾਸਲ ਸਿਤਾਰ ਵਾਦਕ ਅਨੁਸ਼ਕਾ ਸ਼ੰਕਰ ਜੋ ਕਿ 58ਵੇਂ ਸਾਲਾਨਾ ਗ੍ਰੈਮੀ ਐਵਾਰਡ ''ਚ 5ਵੀਂ ਵਾਰ ਨਾਮਜ਼ਦ ਹੋਈ ਹੈ, ਇਸ ਸਮਾਰੋਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਉਸ ਨੇ ਕਿਹਾ ਕਿ ਮੈਨੂੰ ਮੇਰੀ ਐਲਬਮ ਹੋਮ ਲਈ ਨਾਮਜ਼ਦ ਕੀਤਾ ਗਿਆ ਹੈ ਤੇ ਮੈਂ ਇਸ ਸਮਾਰੋਹ ''ਚ ਪਹਿਲੇ ਭਾਰਤੀ ਸੰਗੀਤਕਾਰ ਵਜੋਂ ਪੇਸ਼ਕਾਰੀ ਦੇਣ ਲਈ ਮਾਣ ਮਹਿਸੂਸ ਕਰ ਰਹੀ ਹਾਂ।


ਅਨੁਸ਼ਕਾ ਫਿਲਹਾਲ ਆਪਣੀ ਨਵੀਂ ਐਲਬਮ ਲੈਂਡ ਆਫ ਗੋਲਡ ਦੇ ਸਬੰਧ ''ਚ ਵਿਸ਼ਵ ਟੂਰ ਕਰਨ ਦੀ ਤਿਆਰੀ ਕਰ ਰਹੀ ਹੈ। ਗ੍ਰੈਮੀ ਐਵਾਰਡ ਸਮਾਰੋਹ 15 ਫਰਵਰੀ ਨੂੰ ਲਾਸ ਏਂਜਲਸ ''ਚ ਆਯੋਜਿਤ ਹੋਵੇਗਾ।


author

Anuradha Sharma

News Editor

Related News