ਬਲੈਕ ਕੋ-ਆਰਡ ਸੈੱਟ ''ਚ ਅਨੁਸ਼ਕਾ ਦੀ ਬੋਲਡ ਲੁੱਕ, ਕਾਊਚ ''ਤੇ ਬੈਠ ਬਰਥਡੇਅ ਗਰਲ ਨੇ ਦਿਖਾਈ ਦਿਲਕਸ਼ ਅਦਾ (ਤਸਵੀਰਾ)

Sunday, May 01, 2022 - 04:36 PM (IST)

ਬਲੈਕ ਕੋ-ਆਰਡ ਸੈੱਟ ''ਚ ਅਨੁਸ਼ਕਾ ਦੀ ਬੋਲਡ ਲੁੱਕ, ਕਾਊਚ ''ਤੇ ਬੈਠ ਬਰਥਡੇਅ ਗਰਲ ਨੇ ਦਿਖਾਈ ਦਿਲਕਸ਼ ਅਦਾ (ਤਸਵੀਰਾ)

ਮੁੰਬਈ- 'ਰਬ ਨੇ ਬਨਾ ਦੀ ਜੋੜੀ' ਨਾਲ ਫਿਲਮਾਂ 'ਚ ਡੈਬਿਊ ਕਰਨ ਵਾਲੀ ਅਨੁਸ਼ਕਾ ਸ਼ਰਮਾ ਦਾ ਅੱਜ ਇੰਡਸਟਰੀ 'ਚ ਵੱਡਾ ਨਾਂ ਹੈ। ਉਨ੍ਹਾਂ ਨੇ ਸਿਰਫ ਐਕਟਿੰਗ ਅਤੇ ਲੁੱਕ ਨਾਲ ਨਹੀਂ ਸਗੋਂ ਬਿਹਤਰ ਪਤਨੀ ਅਤੇ ਮਾਂ ਬਣ ਕੇ ਵੀ ਲੋਕਾਂ ਦਾ ਦਿਲ ਜਿੱਤਿਆ ਹੈ। ਅੱਜ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲੱਖਾਂ-ਕਰੋੜਾਂ ਦੀ ਗਿਣਤੀ 'ਚ ਪ੍ਰਸ਼ੰਸਕ ਹਨ। ਆਪਣੀ ਹਰ ਅਦਾ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਨੁਸ਼ਕਾ ਸ਼ਰਮਾ ਦਾ ਅੱਜ ਬਰਥਡੇਅ ਹੈ। 1 ਮਈ ਨੂੰ ਅਦਾਕਾਰਾ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਪ੍ਰਸ਼ੰਸਕਾਂ ਲਈ ਆਪਣੀਆਂ ਕੁਝ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ 'ਤੇ ਪ੍ਰਸ਼ੰਸਕ ਖੂਬ ਪਿਆਰ ਲੁਟਾ ਰਹੇ ਹਨ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ 'ਚ ਬਰਥਡੇਅ ਗਰਲ ਅਨੁਸ਼ਕਾ ਬਲੈਕ ਕੋ-ਆਰਡ ਸੈੱਟ 'ਚ ਬਹੁਤ ਬੋਲਡ ਲੱਗ ਰਹੀ ਹੈ। ਕਰਾਪ ਟਾਪ ਦੇ ਨਾਲ ਉਨ੍ਹਾਂ ਨੇ ਬਲੈਕ ਪੈਂਟ ਮੈਚ ਕੀਤੀ ਹੋਈ ਹੈ। ਖੁੱਲ੍ਹੇ ਵਾਲਾਂ ਨਾਲ ਲੁੱਕ ਨੂੰ ਪੂਰਾ ਕਰਦੀ ਹੋਈ ਅਦਾਕਾਰਾ ਸੋਫੇ 'ਤੇ ਬੈਠ ਆਪਣਾ ਕਾਤਿਲਾਨਾ ਅੰਦਾਜ਼ ਦਿਖਾ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਖੂਬ ਪਿਆਰ ਬਰਸਾ ਰਹੇ ਹਨ। 

PunjabKesari
ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਨੇ ਸਾਲ 2017 'ਚ ਇੰਡੀਅਨ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਰਚਾਇਆ ਸੀ। ਵਿਆਹ ਦੇ ਚਾਰ ਸਾਲ ਬਾਅਦ ਭਾਵ 2021 ਨੂੰ ਜੋੜੇ ਨੇ ਇਕ ਪਿਆਰੀ ਧੀ ਦਾ ਆਪਣੀ ਦੁਨੀਆ 'ਚ ਸਵਾਗਤ ਕੀਤਾ, ਜਿਸ ਦਾ ਨਾਂ ਵਾਮਿਕਾ ਕੋਹਲੀ ਹੈ।
ਉਧਰ ਅਦਾਕਾਰਾ ਦੇ ਕੰਮ ਦੀ ਗੱਲ ਕਰੀਏ ਤਾਂ ਅਨੁਸ਼ਕਾ ਜਲਦ ਹੀ ਫਿਲਮ 'ਚਕਦਾ ਐਕਸਪ੍ਰੈਸ' 'ਚ ਨਜ਼ਰ ਆਵੇਗੀ। ਇਸ ਫਿਲਮ ਦੇ ਰਾਹੀਂ ਉਹ ਬਾਲੀਵੁੱਡ 'ਚ ਤਿੰਨ ਸਾਲ ਬਾਅਦ ਕਮਬੈਕ ਕਰ ਰਹੀ ਹੈ। 

PunjabKesari


author

Aarti dhillon

Content Editor

Related News