ਅਨੁਸ਼ਕਾ- ਵਿਰਾਟ ਦਾ ਫੇਕ ਵੀਡੀਓ ਹੋਇਆ ਵਾਇਰਲ

Thursday, Sep 19, 2024 - 02:52 PM (IST)

ਅਨੁਸ਼ਕਾ- ਵਿਰਾਟ ਦਾ ਫੇਕ ਵੀਡੀਓ ਹੋਇਆ ਵਾਇਰਲ

ਵੈੱਬ ਡੈਸਕ- ਅੱਜ ਦਾ ਸਮਾਂ Artificial Intelligence ਦਾ ਸਮਾਂ ਹੈ। ਲੋਕ AI ਦੀ ਮਦਦ ਨਾਲ ਕਈ ਨਵੇਂ ਪ੍ਰਯੋਗ ਕਰ ਰਹੇ ਹਨ। AI ਦੀ ਮਦਦ ਨਾਲ ਲੋਕ ਸੋਸ਼ਲ ਮੀਡੀਆ 'ਤੇ ਇਹੋ ਜਿਹੇ ਵੀਡੀਓ ਬਣਾਉਣ ਲੱਗ ਪਏ ਹਨ, ਕਿ ਇਨ੍ਹਾਂ 'ਚ ਅਸਲੀ ਤੇ ਨਕਲੀ ਦੀ ਪਛਾਣ ਕਰਨਾ ਮੁਸ਼ਕਿਲ ਹੋ ਗਿਆ ਹੈ। ਵਿਸ਼ੇਸ਼ ਤੌਰ ਤੇ ਫ਼ਿਲਮੀ ਸਿਤਾਰਿਆਂ ਦੀਆਂ ਫੇਕ ਵੀਡੀਓਜ਼ AI ਦੀ ਮਦਦ ਨਾਲ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਜਾਂਦੀਆਂ ਹਨ। ਹਾਲ ਹੀ 'ਚ ਅਜਿਹੀ ਹੀ ਇਕ ਵੀਡੀਓ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਸਾਹਮਣੇ ਆਈ ਹੈ।

 

 
 
 
 
 
 
 
 
 
 
 
 
 
 
 
 

A post shared by Rhetorical Ronak (@rhetoricalronak)

 

ਅਨੁਸ਼ਕਾ ਅਤੇ ਵਿਰਾਟ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ 'ਚ ਜੋ ਦੋ ਲੋਕ ਦਿਖਾਈ ਦੇ ਰਹੇ ਹਨ, ਉਨ੍ਹਾਂ ਦੇ ਚਿਹਰੇ ਬਿਲਕੁਲ ਵਿਰਾਟ ਅਤੇ ਅਨੁਸ਼ਕਾ ਵਰਗੇ ਲੱਗ ਰਹੇ ਹਨ। ਪਰ ਅਸਲ 'ਚ ਉਹ ਵਿਰਾਟ ਤੇ ਅਨੁਸ਼ਕਾ ਨਹੀਂ ਹਨ। ਇਸ ਵੀਡੀਓ ਨੂੰ AI ਦੀ ਮਦਦ ਨਾਲ ਬਣਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ- ਗਾਇਕ ਕੰਠ ਕਲੇਰ ਦਾ ਨਵਾਂ ਗੀਤ 'ਧੜਕਣ' ਹੋਇਆ ਰਿਲੀਜ਼

ਤੁਹਾਨੂੰ ਦੱਸ ਦੇਈਏ ਕਿ ਵੀਡੀਓ 'ਚ ਦਿਖਾਈ ਦੇ ਰਹੇ ਵਿਰਾਟ ਤੇ ਅਨੁਸ਼ਕਾ ਕਿਸੇ ਪਿੰਡ 'ਚ ਚੁੱਲ੍ਹੇ ਦੇ ਕੋਲੇ ਬੈਠੇ ਹਨ। ਫੇਕ ਅਨੁਸ਼ਕਾ ਆਪਣੇ ਪਤੀ ਲਈ ਖਾਣਾ ਪਰੋਸ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਦਰਅਸਲ ਪਹਿਲਾਂ ਤਾਂ ਵੀਡੀਓ 'ਚ ਮੌਜੂਦ ਵਿਅਕਤੀਆਂ ਨੂੰ ਦੇਖ ਕੇ ਤੁਹਾਨੂੰ ਲੱਗੇਗਾ ਕਿ ਇਹ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਹਨ। ਪਰ ਬਾਅਦ 'ਚ ਤੁਹਾਨੂੰ ਪਤਾ ਲੱਗੇਗਾ ਕਿ ਇਹ ਵੀਡੀਓ AI ਦੀ ਮਦਦ ਨਾਲ ਬਣਾਈ ਗਈ ਹੈ।ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਮਜ਼ਾਕੀਆ ਕੁਮੈਂਟ ਵੀ ਕੀਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News