Anurag Kashyap ਦੀ ਧੀ ਆਲੀਆ ਨਹੀਂ ਹੋਵੇਗੀ ਅਨੰਤ- ਰਾਧਿਕਾ ਦੇ ਵਿਆਹ 'ਚ ਸ਼ਾਮਲ, ਜਾਣੋ ਕਾਰਨ

Wednesday, Jul 10, 2024 - 01:02 PM (IST)

Anurag Kashyap ਦੀ ਧੀ ਆਲੀਆ ਨਹੀਂ ਹੋਵੇਗੀ ਅਨੰਤ- ਰਾਧਿਕਾ ਦੇ ਵਿਆਹ 'ਚ ਸ਼ਾਮਲ, ਜਾਣੋ ਕਾਰਨ

ਮੁੰਬਈ- ਅੰਬਾਨੀ ਪਰਿਵਾਰ 'ਚ ਇਸ ਸਮੇਂ ਜਸ਼ਨ ਦਾ ਮਾਹੌਲ ਹੈ। ਮੁਕੇਸ਼ ਅੰਬਾਨੀ ਦਾ ਛੋਟਾ ਬੇਟਾ ਅਨੰਤ 12 ਜੁਲਾਈ ਨੂੰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਅਜਿਹੇ 'ਚ ਅੰਬਾਨੀ ਹਾਊਸ 'ਚ ਵਿਆਹ ਦੇ ਸਮਾਗਮ ਸ਼ੁਰੂ ਹੋ ਗਏ ਹਨ।

PunjabKesari

ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਧੀ ਆਲੀਆ ਕਸ਼ਯਪ ਅਕਸਰ ਆਪਣੀਆਂ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹੁਣ ਇਕ ਵਾਰ ਫਿਰ ਕੁਝ ਅਜਿਹਾ ਹੀ ਹੋਇਆ ਹੈ। ਉਨ੍ਹਾਂ ਨੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਨੂੰ 'ਸਰਕਸ' ਕਿਹਾ ਹੈ। ਇਕ ਰਿਪੋਰਟ ਮੁਤਾਬਕ ਆਲੀਆ ਕਸ਼ਯਪ ਨੇ ਬ੍ਰਾਡਕਾਸਟ ਚੈਨਲ 'ਗਪ ਸ਼ਾਪ ਵਿਦ ਕਸ਼ਯਪ' 'ਤੇ ਅੰਬਾਨੀ ਵਿਆਹ ਦਾ ਜ਼ਿਕਰ ਕੀਤਾ। ਉਸ ਨੇ ਕਿਹਾ 'ਇਸ ਸਮੇਂ ਅੰਬਾਨੀ ਦਾ ਵਿਆਹ, ਵਿਆਹ ਨਹੀਂ ਸਗੋਂ ਸਰਕਸ ਬਣ ਗਿਆ ਹੈ।'ਉਨ੍ਹਾਂ ਦੀ ਇਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਲਿਖਿਆ ਹੈ, 'ਮੈਨੂੰ ਕੁਝ ਸਮਾਗਮਾਂ 'ਚ ਬੁਲਾਇਆ ਗਿਆ ਸੀ ਪਰ ਮੈਂ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਇਹ ਵਿਸ਼ਵਾਸ ਕਰਨਾ ਚਾਹੁੰਦੀ ਸੀ ਕਿ ਮੇਰੇ ਕੋਲ ਕਿਸੇ ਦੇ ਵਿਆਹ ਲਈ ਆਪਣੇ ਆਪ ਨੂੰ ਵੇਚਣ ਨਾਲੋਂ ਥੋੜ੍ਹਾਂ ਹੋਰ ਆਤਮ-ਸਨਮਾਨ ਹੈ। ਜਦੋਂ ਲੋਕਾਂ ਕੋਲ ਜ਼ਿਆਦਾ ਪੈਸਾ ਹੁੰਦਾ ਹੈ, ਤਾਂ ਉਹ ਨਹੀਂ ਜਾਣਦੇ ਕਿ ਉਸ ਦਾ ਕੀ ਕਰਨਾ ਹੈ।

ਇਹ ਵੀ ਪੜ੍ਹੋ- ਮਨੀ ਲਾਂਡਰਿੰਗ ਮਾਮਲੇ 'ਚ Jacqueline Fernandez ਦੀਆਂ ਵਧੀਆਂ ਮੁਸ਼ਕਲਾਂ, ED ਨੇ ਭੇਜਿਆ ਸੰਮਨ

ਪਿਛਲੇ ਸਾਲ ਆਲੀਆ ਨੇ ਆਪਣੇ ਵਿਦੇਸ਼ੀ ਬੁਆਏਫ੍ਰੈਂਡ ਸ਼ੇਨ ਟ੍ਰੈਡੀਸ਼ਨਲ ਨਾਲ ਮੰਗਣੀ ਕੀਤੀ ਸੀ। ਆਲੀਆ ਸਿਰਫ 23 ਸਾਲ ਦੀ ਹੈ। ਉਸ ਨੇ ਬਹੁਤ ਛੋਟੀ ਉਮਰ 'ਚ ਹੀ ਆਪਣਾ ਜੀਵਨ ਸਾਥੀ ਚੁਣ ਲਿਆ ਹੈ। ਆਲੀਆ ਇਸ ਉਮਰ 'ਚ ਮੰਗਣੀ ਕਰਕੇ ਕਾਫੀ ਖੁਸ਼ ਹੈ। ਹਾਲ ਹੀ 'ਚ ਆਲੀਆ ਅਤੇ ਸ਼ੇਨ ਨੇ ਵੀ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ ਸੀ ਤੇ ਦੱਸਿਆ ਸਕਿ ਉਹ ਦੋ ਵਾਰ ਵਿਆਹ ਕਰਨਗੇ। ਇਹ ਜੋੜੀ ਸਾਲ 2025 'ਚ ਵਿਆਹ ਕਰਵਾਏਗੀ।


author

Priyanka

Content Editor

Related News