ਅਨੁਰਾਗ 'ਤੇ ਲੱਗੇ ਗੰਭੀਰ ਦੋਸ਼ਾਂ ਤੋਂ ਬਾਅਦ ਬੀਬੀਆਂ ਦੇ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਚੁੱਕਿਆ ਇਹ ਕਦਮ

09/21/2020 9:37:52 AM

ਨਵੀਂ ਦਿੱਲੀ (ਬਿਊਰੋ) : ਅਨੁਰਾਗ ਕਸ਼ਯਪ 'ਤੇ ਅਦਾਕਾਰਾ ਪਾਇਲ ਘੋਸ਼ ਨੇ ਕਈ ਗੰਭੀਰ ਦੋਸ਼ ਲਾਏ ਹਨ। ਪਾਇਲ ਨੇ ਟਵੀਟ ਕਰਕੇ ਨਿਰੇਦਸ਼ਕ ਅਨੁਰਾਗ ਕਯਸ਼ਪ 'ਤੇ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਪਾਇਲ ਦੇ ਇਸ ਟਵੀਟ 'ਤੇ ਬੀਬੀਆਂ ਦੇ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਨੋਟਿਸ ਲਿਆ ਹੈ। ਉਨ੍ਹਾਂ ਨੇ ਪਾਇਲ ਨੂੰ ਇਕ ਮੇਲ. ਆਈ. ਡੀ. ਦਿੰਦੇ ਹੋਏ ਸ਼ਿਕਾਇਤ ਪੱਤਰ ਭੇਜਣ ਦੀ ਅਪੀਲ ਕੀਤੀ ਹੈ।

ਪਾਇਲ ਘੋਸ਼ ਦਾ ਦੋਸ਼
ਪਾਇਲ ਘੋਸ਼ ਨੇ ਅਨੁਰਾਗ ਕਸ਼ਯਪ 'ਤੇ ਜ਼ਬਰਨ ਸਬੰਧ ਬਣਾਉਣ ਦਾ ਦੋਸ਼ ਲਾਉਂਦੇ ਹੋਏ ਲਿਖਿਆ- ਅਨੁਰਾਗ ਨੇ ਜ਼ਬਰਦਸਤੀ ਕੀਤੀ ਤੇ ਹਿੰਸਕ ਵਰਤਾਅ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਪਾ ਕਰਕੇ ਇਸ ਮਾਮਲੇ ਵਿਚ ਕਾਰਵਾਈ ਕਰਨ ਤਾਂ ਕਿ ਦੇਸ਼ ਨੂੰ ਪਤਾ ਲੱਗੇ ਕਿ ਰਚਨਾਤਮਕ ਕੰਮ ਕਰਨ ਵਾਲੇ ਇਸ ਵਿਅਕਤੀ ਦੇ ਪਿੱਛੇ ਕਿਹੜਾ ਰਾਕਸ਼ਸ ਲੁਕਿਆ ਹੋਇਆ ਹੈ। ਮੈਨੂੰ ਪਤਾ ਹੈ ਕਿ ਇਹ ਨੁਕਸਾਨ ਪਹੁੰਚ ਸਕਦਾ ਹੈ ਤੇ ਮੇਰੀ ਸੁਰੱਖਿਆ ਖ਼ਤਰੇ 'ਚ ਹੈ। ਕ੍ਰਿਪਾ ਕਰਕੇ ਮਦਦ ਕਰੋ।

ਮਹਿਲਾ ਆਯੋਗ ਨੇ ਲਿਆ ਨੋਟਿਸ
ਅਨੁਰਾਗ ਕਸ਼ਯਪ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕਰਕੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਲਿਖਿਆ-ਕਿਆ ਬਾਤ ਹੈ, ਇਨ੍ਹਾਂ ਸਮਾਂ ਲੈ ਲਿਆ ਮੈਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ 'ਚ। ਚਲੋ ਕੋਈ ਨਹੀਂ। ਮੈਨੂੰ ਚੁੱਪ ਕਰਵਾਉਂਦੇ-ਕਰਵਾਉਂਦੇ ਇਨ੍ਹਾਂ ਝੂਠ ਬੋਲ ਗਏ ਕਿ ਔਰਤ ਹੁੰਦੇ ਹੋਏ ਦੂਜੀਆਂ ਔਰਤਾਂ ਨੂੰ ਵੀ ਨਾਲ ਘਸੀਟ ਲਿਆ। ਥੋੜ੍ਹੀ ਤਾਂ ਮਰਿਆਦਾ ਰੱਖੋ ਮੈਡਮ। ਬਸ ਇਹੀ ਕਹੂੰਗਾ ਕੀ ਜੋ ਵੀ ਦੋਸ਼ ਹੈ ਤੁਹਾਡੇ ਸਭ ਬੇਬੁਨਿਆਦ ਹੈ। ਇਸ ਤੋਂ ਇਲਾਵਾ ਹੋਰ ਟਵੀਟ 'ਚ ਇਨ੍ਹਾਂ ਦੋਸ਼ਾਂ ਨੂੰ ਸਾਜ਼ਿਸ਼ ਦੱਸਿਆ ਹੈ। ਅਨੁਰਾਗ ਕਸ਼ਯਪ ਨੇ ਇਸੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੈ ਕਿ ਉਹ ਅਜਿਹੇ ਬਿਲਕੁੱਲ ਨਹੀਂ ਹੈ।
PunjabKesari
ਕੰਗਨਾ ਰਣੌਤ ਨੇ ਵੀ ਲਾਏ ਗੰਭੀਰ ਦੋਸ਼
ਕੰਗਨਾ ਰਣੌਤ ਨੇ ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਵਲੋਂ ਅਨੁਰਾਗ ਕਸ਼ਯਪ ਉੱਤੇ ਜ਼ਬਰਦਸਤੀ ਕਰਨ ਦੇ ਦੋਸ਼ਾਂ ਵਿਚਕਾਰ ਆਪਣੀ ਕਹਾਣੀ ਸੁਣਾ ਦਿੱਤੀ ਹੈ। ਕੰਗਨਾ ਨੇ ਟਵਿੱਟਰ 'ਤੇ ਲਿਖਿਆ ਕਿ ਅਦਾਕਾਰਾ ਪਾਇਲ ਘੋਸ਼ ਨੇ ਜੋ ਕਿਹਾ ਅਜਿਹਾ ਮੇਰੇ ਨਾਲ ਵੀ ਹੋਇਆ ਹੈ। ਇੱਥੇ ਬਹੁਤ ਸਾਰੇ ਵੱਡੇ ਹੀਰੋ ਹਨ, ਜਿਨ੍ਹਾਂ ਨੇ ਮੇਰੇ ਨਾਲ ਇਸੇ ਤਰ੍ਹਾਂ ਦੇ ਕੰਮ ਕੀਤੇ ਹਨ। ਇਕ ਬੰਦ ਵੈਨ ਵਿਚ ਜਾਂ ਬੰਦ ਦਰਵਾਜ਼ੇ ਦੇ ਪਿੱਛੇ ਜਾਂ ਪਾਰਟੀ ਵਿਚ ਨੱਚਦੇ ਸਮੇਂ ਅਚਾਨਕ ਉਨ੍ਹਾਂ ਦੀ ਜੀਭ ਤੁਹਾਡੇ ਮੂੰਹ ਵਿਚ ਆ ਜਾਂਦੀ ਹੈ। ਕਈ ਵਾਰ ਉਹ ਤੁਹਾਨੂੰ ਕੰਮ ਲਈ ਘਰ ਬੁਲਾਉਂਦੇ ਹਨ ਅਤੇ ਫਿਰ ਤੁਹਾਡੇ ਨਾਲ ਜ਼ੋਰ ਜ਼ਬਰਦਸਤੀ ਕਰਦੇ ਹਨ। ਇਸ ਤੋਂ ਬਾਅਦ ਉਹ ਜ਼ਾਹਿਰ ਕਰਦੇ ਹਨ ਕਿ ਉਹ ਬੁੱਧੀਮਾਨ ਹਨ।

ਇਕ ਹੋਰ ਟਵੀਟ ਵਿਚ ਕੰਗਨਾ ਨੇ ਲਿਖਿਆ ਕਿ "ਬਾਲੀਵੁੱਡ ਉਨ੍ਹਾਂ ਲੋਕਾਂ ਨਾਲ ਭਰੀ ਹੋਈ ਹੈ, ਜੋ ਜਿਨਸੀ ਹਿੰਸਾ (ਸੋਸ਼ਣ) ਕਰਦੇ ਹਨ। ਇਹਨਾਂ ਲੋਕਾਂ ਨੇ ਸਿਰਫ਼ ਦਿਖਾਉਣ ਲਈ ਵਿਆਹ ਕਰਵਾਏ ਹਨ। ਜਦੋਂਕਿ ਉਹ ਆਪਣੇ-ਆਪ ਨੂੰ ਖੁਸ਼ ਕਰਨ ਲਈ ਹਰ ਰੋਜ਼ ਇਕ ਸੁੰਦਰ ਲੜਕੀ ਨੂੰ ਬੁਲਾਉਣਾ ਚਾਹੁੰਦੇ ਹਨ। ਸਿਰਫ਼ ਇੰਨਾ ਹੀ ਨਹੀਂ, ਉਹ ਸੁੰਦਰ ਅਤੇ ਲੋੜਵੰਦ ਮੁੰਡਿਆਂ ਨਾਲ ਵੀ ਅਜਿਹਾ ਕਰਦੇ ਹਨ। ਹਾਲਾਂਕਿ ਮੈਂ ਆਪਣੇ ਤਰੀਕੇ ਨਾਲ ਆਪਣੀਆਂ ਚੀਜ਼ਾਂ ਨੂੰ ਸੁਧਾਰਿਆ ਹੈ। ਮੈਨੂੰ #MeToo ਦੀ ਜ਼ਰੂਰਤ ਨਹੀਂ ਹੈ ਪਰ ਕੁੜੀਆਂ ਨੂੰ ਜ਼ਰੂਰ ਇਸ ਬਾਰੇ ਸੋਚਣਾ ਚਾਹੀਦਾ ਹੈ।"

ਇਸ ਤੋਂ ਬਾਅਦ ਕੰਗਨਾ ਨੇ ਕਿਹਾ ਕਿ #MeToo ਬਾਲੀਵੁੱਡ 'ਚ ਕਿਉਂ ਅਸਫਲ ਰਹੀ ਹੈ। ਇਕ ਹੋਰ ਟਵੀਟ ਵਿਚ ਕੰਗਨਾ ਨੇ ਕਿਹਾ ਕਿ "#MeToo ਬਾਲੀਵੁੱਡ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਕਿਉਂਕਿ ਜ਼ਿਆਦਾਤਰ ਬਲਾਤਕਾਰ ਕਰਨ ਵਾਲੇ ਅਤੇ ਜਿਨਸੀ ਹਿੰਸਾ ਕਰਨ ਵਾਲੇ ਲਿਬਰਲ ਸਨ। ਉਨ੍ਹਾਂ ਹੀ ਸਿਰਫ ਇਸ ਲਹਿਰ ਨੂੰ ਮਾਰਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਇਲ ਘੋਸ਼ ਨਾਲ ਦੁਰਵਿਵਹਾਰ ਕੀਤਾ ਗਿਆ ਹੈ ਅਤੇ ਉਹ ਦੂਜੇ ਪੀੜਤਾਂ ਦੀ ਤਰ੍ਹਾਂ ਚੁੱਪ ਰਹੀ ਹੈ ਪਰ ਮੈਂ ਦਿਲੋਂ ਉਸ ਦੇ ਨਾਲ ਹਾਂ, ਅਸੀਂ ਇਸ ਤੋਂ ਬਿਹਤਰ ਸਮਾਜ ਵਿਚ ਰਹਿਣ ਦੇ ਹੱਕਦਾਰ ਹਾਂ।"


sunita

Content Editor

Related News