TV ਦੀਆਂ ਇਹ ਹਸੀਨਾ ਬਿਜਨੈੱਸ ਦੀ ਦੁਨੀਆ ''ਚ ਵੀ ਕਰ ਰਹੀਆਂ ਕਮਾਲ, ਕਰਦੀਆਂ ਨੇ ਮੋਟੀ ਕਮਾਈ

Thursday, Aug 01, 2024 - 04:56 PM (IST)

TV ਦੀਆਂ ਇਹ ਹਸੀਨਾ ਬਿਜਨੈੱਸ ਦੀ ਦੁਨੀਆ ''ਚ ਵੀ ਕਰ ਰਹੀਆਂ ਕਮਾਲ, ਕਰਦੀਆਂ ਨੇ ਮੋਟੀ ਕਮਾਈ

ਮੁੰਬਈ (ਬਿਊਰੋ) : ਟੀਵੀ ਇੰਡਸਟਰੀ 'ਚ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀਆਂ ਕਈ ਅਭਿਨੇਤਰੀਆਂ ਹਨ, ਜੋ ਹੁਣ ਬਿਜ਼ਨੈੱਸ ਦੀ ਦੁਨੀਆ 'ਚ ਧੂਮ ਮਚਾ ਰਹੀਆਂ ਹਨ। ਮੌਨੀ ਰਾਏ ਨਾ ਸਿਰਫ਼ ਇਕ ਬੇਹਤਰੀਨ ਅਭਿਨੇਤਰੀ ਹੈ ਸਗੋਂ ਇਕ ਵਧੀਆ ਬਿਜਨੈਸਮੈਨ ਵੀ ਹੈ।
ਮੌਨੀ ਮੌਨੀ ਰਾਏ
ਰਾਏ ਦਾ ਕੁਝ ਸਮਾਂ ਪਹਿਲਾਂ ਹੀ ਬਦਮਾਸ਼ ਰੈਸਟੋਰੈਂਟ ਮੁੰਬਈ 'ਚ ਖੁੱਲ੍ਹਿਆ ਹੈ, ਜਿਸ ਦੇ ਰਿਵਿਊ ਵੀ ਕਾਫੀ ਚੰਗੇ ਹਨ। ਇਸ 'ਚ ਇੰਡੀਅਨ ਟ੍ਰੇਡਿਸ਼ਨਲ ਖਾਣਾ ਮਿਲਦਾ ਹੈ। ਸਿਰਫ਼ ਮੌਨੀ ਰਾਏ ਹੀ ਨਹੀਂ ਬਲਕਿ ਸ਼ਰਾਰਤ ਫੇਮ ਅਦਿਤੀ ਸ਼ਿਰਵਾਈਕਰ ਮਲਿਕ ਦੇ ਮੁੰਬਈ ਅਤੇ ਬੈਂਗਲੁਰੂ 'ਚ ਕਈ ਰੈਸਟੋਰੈਂਟ ਹਨ। ਉਹ ਇਸ ਬਿਜਨੈੱਸ ਦੇ ਜ਼ਰੀਏ ਮੋਟੀ ਕਮਾਈ ਕਰ ਰਹੀ ਹੈ।

PunjabKesari

ਆਸ਼ਕਾ ਗੋਰਾੜੀਆ
ਸ਼ੋਅ ਕੁਸੁਮ ਫੇਮ ਆਸ਼ਕਾ ਗੋਰਾਡੀਆ ਦਾ ਇੱਕ ਪ੍ਰਸਿੱਧ ਕਾਸਮੈਟਿਕ ਬ੍ਰਾਂਡ ਹੈ 'ਰੇਨੀ ਕਾਸਮੈਟਿਕਸ'। ਇਸ ਬ੍ਰਾਂਡ ਨੂੰ ਲੜਕੀਆਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਖ਼ਬਰਾਂ ਮੁਤਾਬਕ, ਰੇਨੀ ਕਾਸਮੈਟਿਕਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਭਾਵ ਸਿਰਫ਼ 2-3 ਸਾਲਾਂ 'ਚ ਇਸ ਦਾ ਮੁੱਲ ਲਗਭਗ 830 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

PunjabKesari

ਰੂਪਾਲੀ ਗਾਂਗੁਲੀ
ਮਸ਼ਹੂਰ ਟੀਵੀ ਅਦਾਕਾਰਾ ਅਨੁਪਮਾ ਯਾਨੀ ਰੂਪਾਲੀ ਗਾਂਗੁਲੀ ਦੀ ਵੀ ਇੱਕ ਵਿਗਿਆਪਨ ਕੰਪਨੀ ਹੈ। ਅਦਾਕਾਰੀ ਤੋਂ ਇਲਾਵਾ ਉਹ ਇਸ ਨੂੰ ਵੀ ਸੰਭਾਲਦੀ ਹੈ।

PunjabKesari

ਰਕਸ਼ੰਦਾ ਖ਼ਾਨ
ਰਕਸ਼ੰਦਾ ਖ਼ਾਨ ਨੂੰ ਲੈ ਕੇ ਰਿਪਰੋਟ ਹੈ ਕਿ ਉਸ ਦੀ ਆਪਣੀ ਈਵੈਂਟ ਮੈਨੇਜਮੈਂਟ ਕੰਪਨੀ ਹੈ ,ਜਿਸ ਦਾ ਨਾਮ ਹੈ ਸੈਲੀਬ੍ਰਿਟੀ ਲਾਕਰ। ਇਹ ਕੰਪਨੀ ਸਮਾਗਮਾਂ ਦਾ ਆਯੋਜਨ ਕਰਦੀ ਹੈ।

PunjabKesari


author

sunita

Content Editor

Related News