ਅਨੁਪਮਾ ਰੂਪਾਲੀ ਗਾਂਗੁਲੀ ਨੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ, ਇਸ ਮੰਨਤ ਲਈ ਨੰਗੇ ਪੈਰੀਂ ਪੂਰੀ ਕੀਤੀ ਯਾਤਰਾ

Monday, Jan 03, 2022 - 11:12 AM (IST)

ਅਨੁਪਮਾ ਰੂਪਾਲੀ ਗਾਂਗੁਲੀ ਨੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ, ਇਸ ਮੰਨਤ ਲਈ ਨੰਗੇ ਪੈਰੀਂ ਪੂਰੀ ਕੀਤੀ ਯਾਤਰਾ

ਨਵੀਂ ਦਿੱਲੀ (ਬਿਊਰੋ) : ਸੀਰੀਅਲ ਅਨੁਪਮਾ ਫੇਮ ਰੂਪਾਲੀ ਗਾਂਗੁਲੀ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਖ਼ਾਸ ਅੰਦਾਜ਼ 'ਚ ਕੀਤੀ। ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰੂਪਾਲੀ ਨੇ ਇਕ ਵੀਡੀਓ ਪੋਸਟ ਕਰਕੇ ਆਪਣੇ ਫੈਨਜ਼ ਨੂੰ ਇਸ ਦੀ ਜਾਣਕਾਰੀ ਦਿੱਤੀ। ਬਾਕੀ ਸੈਲੀਬ੍ਰਿਟੀਜ਼ ਨੇ ਜਿੱਥੇ ਖੂਬ ਮੌਜ-ਮਸਤੀ ਕੀਤੀ, ਉੱਥੇ ਹੀ ਰੂਪਾਲੀ ਨੇ ਜੋ ਕੀਤਾ ਉਸ ਤੋਂ ਫੈਨਜ਼ ਪ੍ਰਭਾਵਿਤ ਹੋ ਰਹੇ ਹਨ।

ਅਨੁਪਮਾ ਪਹੁੰਚੀ ਵੈਸ਼ਨੋ ਦੇਵੀ
ਦਰਅਸਲ, ਅਨੂਪਮਾ 'ਚ ਮੁੱਖ ਰੋਲ ਨਿਭਾ ਰਹੀ ਰੂਪਾਲੀ ਗਾਂਗੁਲੀ ਨਵੇਂ ਸਾਲ 'ਤੇ ਵੈਸ਼ਨੋ ਦੇਵੀ ਮੰਦਰ ਦਰਸ਼ਨਾਂ ਲਈ ਪਹੁੰਚੀ। ਉਸ ਨੇ ਮੰਦਰ ਜਾਂਦੇ ਸਮੇਂ ਰਾਹ ਦਾ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ, ਜਿਸ 'ਚ ਉਹ ਪੈਦਲ ਯਾਤਰਾ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 

A post shared by Rups (@rupaliganguly)

ਨੰਗੇ ਪੈਰੀਂ ਕੀਤੀ ਯਾਤਰਾ
ਆਪਣੀ ਵੀਡੀਓ ਦੀ ਸ਼ੁਰੂਆਤ 'ਚ ਰੂਪਾਲੀ ਏਅਰਪੋਰਟ 'ਤੇ ਨਜ਼ਰ ਆ ਰਹੀ ਹੈ, ਜਿੱਥੋਂ ਉਹ ਬਾਹਰ ਨਿਕਲ ਰਹੀ ਹੈ। ਅੱਗੇ ਉਹ 'ਜੈ ਮਾਤਾ ਦੀ' ਦੇ ਜੈਕਾਰਿਆਂ ਦੇ ਨਾਲ ਨੰਗੇ ਪੈਰੀਂ ਯਾਤਰਾ ਦੀ ਚੜ੍ਹਾਈ ਚੜ ਰਹੀ ਹੈ। ਰੂਪਾਲੀ ਨੇ ਇਸ ਯਾਤਰਾ ਦੌਰਾਨ ਨੀਲੇ ਰੰਗ ਦਾ ਕੁੜਤਾ ਤੇ ਪਲਾਜੋ ਪਾਇਆ ਹੋਇਆ ਹੈ। ਇਨ੍ਹੀਂ ਦਿਨੀਂ ਵੈਸ਼ਨੋ ਦੇਵੀ ਠੰਢ ਕਾਫੀ ਹੈ, ਜਿਸ ਤੋਂ ਬਚਣ ਲਈ ਉਸ ਨੇ ਕਾਲੀ ਜੈਕਟ ਵੀ ਪਾਈ ਹੋਈ ਹੈ।

ਵਾਇਰਲ ਹੋਇਆ ਵੀਡੀਓ
ਵੀਡੀਓ ਸ਼ੇਅਰ ਕਰਦੇ ਹੋਏ ਰੂਪਾਲੀ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਇਹ ਸਾਲ ਸਾਨੂੰ ਅੱਗੇ ਵਧਣ ਲਈ ਬਹੁਤ ਕੁਝ ਦੇਵੇਗਾ। 2022 ਆਪਣੇ ਨਾਲ ਚੰਗਾਈ ਤੇ ਚੰਗੀਆਂ ਭਾਵਨਾਵਾਂ ਨੂੰ ਅੱਗੇ ਵਧਾਵੇਗਾ। ਸਾਡੀ ਸਿਹਤ, ਖ਼ੁਸ਼ੀ ਤੇ ਸਫ਼ਲਤਾ ਦੇ ਰਾਹ 'ਚ ਪਰਮਾਤਮਾ ਦਾ ਆਸ਼ੀਰਵਾਦ ਬਣਿਆ ਰਹੇ। ਜੈ ਮਾਤਾ ਦੀ। ਜੈ ਮਾਤਾ ਦੀ।'

PunjabKesari

ਅਨੁਜ ਕਪਾਡੀਆ ਨੇ ਕੀਤੀ ਟਿੱਪਣੀ
ਰੂਪਾਲੀ ਦੇ ਪ੍ਰਸ਼ੰਸਕ ਇਸ ਵੀਡੀਓ 'ਤੇ ਕਾਫ਼ੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਉਸ ਦੇ ਦੋਸਤਾਂ ਅਤੇ ਅਦਾਕਾਰਾ ਡਲਨਾਜ਼ ਇਰਾਨੀ ਅਤੇ ਜਸਵੀਰ ਕੌਰ ਨੇ ਟਿੱਪਣੀਆਂ 'ਚ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਸੇ ਸ਼ੋਅ 'ਤੇ ਉਨ੍ਹਾਂ ਦੇ ਸਹਿ-ਅਦਾਕਾਰ ਗੌਰਵ ਖੰਨਾ ਨੇ ਲਿਖਿਆ, ''ਜੈ ਮਾਤਾ ਦੀ, ਮੈਂ ਵੀ ਦਰਸ਼ਨ ਕਰਨ ਲਈ ਜਾਣਾ ਚਾਹੁੰਦਾ ਹਾਂ। ਅਗਲੀ ਵਾਰ ਮੈਂ ਵੀ ਨਾਲ ਆਵਾਂਗਾ।''

ਹੋ ਚੁੱਕੈ ਹਾਦਸਾ
ਦੱਸ ਦੇਈਏ ਕਿ ਵੈਸ਼ਨੋ ਦੇਵੀ ਯਾਤਰਾ ਦੌਰਾਨ ਮਚੀ ਭਗਦੜ 'ਚ ਕੁਝ ਸ਼ਰਧਾਲੂਆਂ ਦੀ ਜਾਨ ਚਲੀ ਗਈ ਸੀ। ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਵਾਪਰੀ ਇਹ ਘਟਨਾ ਇੰਨੀ ਦਰਦਨਾਕ ਸੀ ਕਿ ਚਸ਼ਮਦੀਦਾਂ ਦੀਆਂ ਰੂਹਾਂ ਕੰਬ ਗਈਆਂ। ਇਸ ਦੇ ਨਾਲ ਹੀ ਇੱਥੇ ਯਾਤਰੀਆਂ ਦੀ ਭੀੜ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੂਪਾਲੀ ਗਾਂਗੁਲੀ ਵਰਗੇ ਕਈ ਲੋਕ ਹਨ, ਜੋ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਦੇਵੀ ਦੇ ਦਰਸ਼ਨਾਂ ਨਾਲ ਕਰਨਾ ਚਾਹੁੰਦੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News